Punjab: ਬੱਬੂ ਮਾਨ ਨੇ ਹਥਿਆਰ ਅਤੇ ਪਰਚਿਆਂ ਵਾਲੇ ਗੀਤਾਂ ‘ਤੇ ਨੌਜਵਾਨਾਂ ਨੂੰ ਦਿੱਤੀ ਨਸੀਹਤ
ਚੰਡੀਗੜ੍ਹ, 17 ਮਾਰਚ 2026 (ਵਿਸ਼ਵ ਵਾਰਤਾ) – ਪੰਜਾਬੀ ਗਾਇਕ ਬੱਬੂ ਮਾਨ ਨੇ ਬੰਦੂਕ ਸੱਭਿਆਚਾਰ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਕਈ ਗੀਤ ਗਾ ਚੁੱਕੇ ਹਨ। ਹਾਲਾਂਕਿ, ਉਹ ਹੁਣ ਅਜਿਹੇ ਗੀਤ ਗਾਉਣ ਤੋਂ ਗੁਰੇਜ਼ ਕਰਦੇ ਹਨ। ਬੱਬੂ ਮਾਨ ਹੁਣ ਸਿਰਫ ਅਜਿਹੇ ਗੀਤਾਂ ਤੋਂ ਗੁਰੇਜ ਹੀ ਨਹੀਂ ਕਰਦੇ ਸਗੋਂ ਨੌਜਵਾਨਾਂ ਨੂੰ ਹਥਿਆਰਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਵੀ ਕਰਨ ਲੱਗ ਗਏ ਹਨ। ਹਾਲ ਹੀ ਵਿੱਚ, ਮਲੇਰਕੋਟਲਾ ਵਿੱਚ ਇੱਕ ਲਾਈਵ ਸ਼ੋਅ ਦੌਰਾਨ, ਉਸਨੇ ਨੌਜਵਾਨਾਂ ਨੂੰ ਕਿਹਾ ਕਿ ਹਥਿਆਰ ਅਤੇ ਪਰਚੇ ਸਿਰਫ਼ ਗੀਤਾਂ ਵਿੱਚ ਹੀ ਚੰਗੇ ਲੱਗਦੇ ਹਨ; ਜੇਲ੍ਹ ਵਿੱਚ ਕੋਈ ਅਚਾਰ ਵੀ ਨਹੀਂ ਦਿੰਦਾ। ਪੰਜਾਬ ਪੁਲਿਸ ਨੇ ਇਸ ਕਲਿੱਪ ਨੂੰ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਅਪਲੋਡ ਕੀਤਾ ਹੈ।
ਪੰਜਾਬ ਪੁਲਿਸ ਨੇ ਇਸ ਕਲਿੱਪ ਨੂੰ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਅਪਲੋਡ ਕਰਦਿਆਂ ਲਿਖਿਆ ਕਿ, “ਇੱਕ ਪੰਜਾਬੀ ਗਾਇਕ ਵੱਲੋਂ ਪੰਜਾਬ ਦੀ ਜਵਾਨੀ ਨੂੰ ਮਹੱਤਵਪੂਰਨ ਸੰਦੇਸ਼ ਦਿੰਦਿਆਂ ਕਿਹਾ ਗਿਆ ਕਿ ਅਸਲੇ ਅਤੇ ਪਰਚੇ ਵਾਲੀਆਂ ਗੱਲਾਂ ਗਾਣਿਆਂ ਵਿੱਚ ਹੀ ਠੀਕ ਲੱਗਦੀਆਂ ਹਨ, ਪਰ ਇਹਨਾਂ ਨੂੰ ਅਸਲ ਜ਼ਿੰਦਗੀ ਵਿੱਚ ਨਹੀਂ ਲਿਆਉਣਾ ਚਾਹੀਦਾ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਊਰਜਾ ਨੂੰ ਸਿੱਖਿਆ, ਖੇਡਾਂ ਅਤੇ ਚੰਗੇ ਕੰਮਾਂ ਵੱਲ ਲਗਾਉਣ ਅਤੇ ਸਮਾਜ ਲਈ ਇੱਕ ਸਕਾਰਾਤਮਕ ਮਿਸਾਲ ਬਣਨ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























