Punjab: ਧੂਰੀ ‘ਚ ‘ਆਪ’ ਦੀ ਰੈਲੀ ਮੌਕੇ ਸੰਗਰੂਰ ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ
ਸੰਗਰੂਰ, 17 ਮਾਰਚ 2026 (ਵਿਸ਼ਵ ਵਾਰਤਾ) – ਧੂਰੀ ‘ਚ ‘ਆਪ’ ਦੀ ਰੈਲੀ ਅਤੇ ਅਨਾਜ ਮੰਡੀ ਵਿਖੇ ਅੱਜ 17 ਮਾਰਚ ਨੂੰ ਹੋ ਰਹੇ ਰਾਜ ਪੱਧਰੀ ਸਮਾਗਮ ਦੌਰਾਨ ਨਿਰਵਿਘਨ ਤੇ ਸੁਚਾਰੂ ਆਵਾਜਾਈ ਯਕੀਨੀ ਬਣਾਉਣ ਲਈ ਸੰਗਰੂਰ ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ ਜਾਰੀ ਕੀਤੀ ਹੈ।
ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਸੰਗਰੂਰ ਤੋਂ ਲੁਧਿਆਣਾ ਆਉਣ ਵਾਲੀ ਟਰੈਫਿਕ ਪੁਨੀਆ ਟਾਵਰ- ਨਾਨਕਿਆਣਾ ਚੌਂਕ-ਭਲਵਾਨ- ਬਾਗੜੀਆ-ਅਮਰਗੜ੍ਹ-ਮਲੇਰਕੋਟਲਾ ਹੁੰਦੇ ਜਾਵੇਗੀ।
ਇਸੇ ਤਰ੍ਹਾਂ ਲੁਧਿਆਣਾ ਤੋਂ ਸੰਗਰੂਰ ਜਾਣ ਵਾਲੀ ਟਰੈਫਿਕ ਮਲੇਰਕੋਟਲਾ-ਅਮਰਗੜ੍ਹ- ਬਾਗੜੀਆ-ਭਲਵਾਨ-ਨਾਨਕਿਆਣਾ ਚੌਂਕ ਰਾਹੀਂ ਸੰਗਰੂਰ ਜਾ ਸਕਣਗੇ।
ਸ਼ੇਰਪੁਰ ਤੋਂ ਸੰਗਰੂਰ ਜਾਣ ਵਾਲੀ ਟਰੈਫਿਕ ਓਵਰਬ੍ਰਿਜ ਟੀ-ਪੁਆਇੰਟ ਧੂਰੀ-ਮਲੇਰਕੋਟਲਾ ਬਾਈਪਾਸ- ਬਾਗੜੀਆ ਰੋਡ-ਭਲਵਾਨ-ਨਾਨਕਿਆਣਾ ਚੌਂਕ ਰਾਹੀ ਸੰਗਰੂਰ ਪਹੁੰਚਗੀ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਧੂਰੀ ਵਿਖੇ ਸਬ-ਡਿਵੀਜ਼ਨਲ ਹਸਪਤਾਲ ਅਤੇ ਨਵੇਂ ਤਿਆਰ ਕੀਤੇ ਜੱਚਾ-ਬੱਚਾ ਹਸਪਤਾਲ ਨੂੰ ਲੋਕ ਅਰਪਿਤ ਕਰਨਗੇ। ਇਸ ਮੌਕੇ ਧੂਰੀ ਵਿੱਚ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸ਼ਿਰਕਤ ਕਰਨਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























