CBSE revaluation ਪੋਰਟਲ ‘ਤੇ ਵੱਡਾ ਸਾਈਬਰ Attack!
– 1 ਲੱਖ ਤੋਂ ਵੱਧ ਵਾਰ ਫਾਈਲ ਐਕਸੈਸ ਕਰਨ ਦੀ ਕੋਸ਼ਿਸ਼
ਨਵੀ ਦਿੱਲੀ, 2, ਜੂਨ (ਵਿਸ਼ਵ ਵਾਰਤਾ): ਸੀ.ਬੀ.ਐੱਸ.ਈ. (CBSE) ਦੇ ਰੀ-ਇਵੈਲਿਊਏਸ਼ਨ ਪੋਰਟਲ ‘ਤੇ ਭਾਰੀ ਟ੍ਰੈਫਿਕ ਦੇ ਦਰਮਿਆਨ ਸਾਈਬਰ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਬੋਰਡ ਅਨੁਸਾਰ ਕੁਝ ਸ਼ਰਾਰਤੀ ਵੱਲੋਂ ਪੋਰਟਲ ਦੀਆਂ ਸੇਵਾਵਾਂ ਨੂੰ ਪ੍ਰਭਾਵਿਤ ਕਰਨ ਲਈ ਲਗਾਤਾਰ ਸਾਈਬਰ ਹਮਲੇ ਕੀਤੇ ਗਏ।CBSE ਨੇ ਮੰਗਲਵਾਰ ਨੂੰ ਕਿਹਾ ਕਿ ਰੀ-ਇਵੈਲਿਊਏਸ਼ਨ (ਮੁੜ-ਮੁਲਾਂਕਣ) ਅਤੇ ਅੰਕਾਂ ਦੀ ਵੈਰੀਫਿਕੇਸ਼ਨ ਲਈ ਸ਼ੁਰੂ ਕੀਤੇ ਗਏ ਪੋਰਟਲ ‘ਤੇ ਸਾਈਬਰ ਹਮਲਾ (ਸਾਈਬਰ ਅਟੈਕ) ਹੋਇਆ ਹੈ।

CBSE ਨੇ ਦੱਸਿਆ ਕਿ ਪੋਰਟਲ ‘ਤੇ ਮਹਿਜ਼ 2 ਮਿੰਟਾਂ ਵਿੱਚ 15 ਲੱਖ ਐਕਸੈਸ ਹਿੱਟਸ ਦਰਜ ਕੀਤੀਆਂ ਗਈਆਂ। ਸਿਸਟਮ ਵਿੱਚ ਮੌਜੂਦ ਫਾਈਲਾਂ ਤੱਕ ਬਿਨਾਂ ਇਜਾਜ਼ਤ ਪਹੁੰਚਣ ਲਈ ਇੱਕ ਲੱਖ ਤੋਂ ਵੱਧ ਕੋਸ਼ਿਸ਼ਾਂ ਕੀਤੀਆਂ ਗਈਆਂ।ਬੋਰਡ ਮੁਤਾਬਕ, ਸਾਈਬਰ ਹਮਲੇ ਦੇ ਬਾਵਜੂਦ ਇਹ ਪੋਰਟਲ ਆਮ ਵਾਂਗ ਕੰਮ ਕਰਦਾ ਰਿਹਾ।
ਮੰਗਲਵਾਰ ਦੁਪਹਿਰ 3 ਵਜੇ ਤੱਕ 16 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਅਪਲਾਈ ਕੀਤਾ। ਇਹ ਪੋਰਟਲ ਸੋਮਵਾਰ ਤੋਂ ਸ਼ੁਰੂ ਹੋਣਾ ਸੀ, ਪਰ ਤਕਨੀਕੀ ਕਾਰਨਾਂ ਕਰਕੇ ਦੇਰੀ ਹੋਣ ਮਗਰੋਂ ਇਸ ਨੂੰ ਮੰਗਲਵਾਰ ਸਵੇਰੇ 7 ਵਜੇ ਲਾਈਵ ਕੀਤਾ ਗਿਆ।
ਸੀ.ਬੀ.ਐੱਸ.ਈ. (CBSE) ਨੇ ਦੱਸਿਆ ਕਿ ਵਿਦਿਆਰਥੀਆਂ ਤੋਂ ਮਿਲੇ ਸੁਝਾਵਾਂ ਅਤੇ ਫੀਡਬੈਕ ਦੇ ਅਧਾਰ ‘ਤੇ ਪੋਰਟਲ ਵਿੱਚ ਕੁਝ ਸੁਧਾਰ ਵੀ ਕੀਤੇ ਜਾ ਰਹੇ ਹਨ। ਇਸ ਵਿੱਚ ਸੈਸ਼ਨ ਦੀ ਸਮਾਂ ਸੀਮਾ ਵਧਾਉਣਾ ਵੀ ਸ਼ਾਮਲ ਹੈ ਤਾਂ ਜੋ ਵਿਦਿਆਰਥੀ ਬਿਨਾਂ ਕਿਸੇ ਜਲਦਬਾਜ਼ੀ ਦੇ ਆਸਾਨੀ ਨਾਲ ਅਪਲਾਈ ਕਰਨ ਦੀ ਪ੍ਰਕਿਰਿਆ ਪੂਰੀ ਕਰ ਸਕਣ। ਬੋਰਡ ਦਾ ਕਹਿਣਾ ਹੈ ਕਿ ਪਲੇਟਫਾਰਮ ਨੂੰ ਵਧੇਰੇ ਸੁਵਿਧਾਜਨਕ ਅਤੇ ਸੁਚਾਰੂ ਬਣਾਉਣ ਲਈ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























