ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ ਕੁਝ ਹੀ ਮਿੰਟਾਂ ‘ਚ 28 ਹਜ਼ਾਰ ਫੁੱਟ ਆਈ ਹੇਠਾਂ; ਯਾਤਰੀਆਂ ਦੇ ਸੁੱਕੇ ਸਾਹ!
– ਪਾਇਲਟ ਨੇ ਭੇਜਿਆ ਐਮਰਜੈਂਸੀ ਅਲਰਟ
ਨਵੀ ਦਿੱਲੀ, 5 ਅਕਤੂਬਰ 2026 (ਵਿਸ਼ਵ ਵਾਰਤਾ): ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ BA295 ਆਇਰਲੈਂਡ ਦੇ ਉੱਪਰ ਉਡਾਣ ਭਰਦੇ ਸਮੇਂ ਕੁਝ ਹੀ ਮਿੰਟਾਂ ਵਿੱਚ ਲਗਭਗ 28 ਹਜ਼ਾਰ ਫੁੱਟ ਹੇਠਾਂ ਆ ਗਈ। ਇਸ ਦੌਰਾਨ ਜਹਾਜ਼ ਨੇ 7700 ਐਮਰਜੈਂਸੀ ਕੋਡ ਐਕਟਿਵ ਕੀਤਾ।
ਇਸ ਤੋਂ ਬਾਅਦ ਫਲਾਈਟ ਨੂੰ ਸ਼ਿਕਾਗੋ ਜਾਣ ਦੀ ਬਜਾਏ ਵਾਪਸ ਲੰਡਨ ਵੱਲ ਮੋੜ ਦਿੱਤਾ ਗਿਆ। ਐਮਰਜੈਂਸੀ ਸਿਗਨਲ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ। ਫਲਾਈਟ ਟ੍ਰੈਕਿੰਗ ਡਾਟਾ ਦੇ ਮੁਤਾਬਕ, ਜਹਾਜ਼ ਆਇਰਲੈਂਡ ਦੇ ਉੱਪਰ ਲਗਭਗ 9 ਹਜ਼ਾਰ ਫੁੱਟ ਦੀ ਉੱਚਾਈ ਤੱਕ ਆ ਗਿਆ ਸੀ।7700 ਕੋਡ ਏਅਰ ਟ੍ਰੈਫਿਕ ਕੰਟਰੋਲ ਨੂੰ ਜਹਾਜ਼ ਵਿੱਚ ਆਮ ਐਮਰਜੈਂਸੀ ਦਾ ਸੰਕੇਤ ਦਿੰਦਾ ਹੈ। ਇਸ ਤੋਂ ਇਹ ਪਤਾ ਨਹੀਂ ਲੱਗਦਾ ਕਿ ਸਮੱਸਿਆ ਕਿਸ ਤਰ੍ਹਾਂ ਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਬ੍ਰਿਟਿਸ਼ ਏਅਰਵੇਜ਼ ਦੀ ਉਡਾਣ BA295 ਲੰਡਨ ਦੇ ਹੀਥਰੋ ਹਵਾਈ ਅੱਡੇ ਦੇ ਟਰਮੀਨਲ 5 ਤੋਂ ਸਵੇਰੇ 11:50 ਵਜੇ ਸ਼ਿਕਾਗੋ ਦੇ ਓ’ਹੇਅਰ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਰਵਾਨਾ ਹੋਈ। ਇਹ ਉਡਾਣ ਲਗਭਗ ਅੱਠ ਘੰਟੇ ਅਤੇ 40 ਮਿੰਟ ਦੀ ਸੀ। ਉਡਾਣ ਭਰਨ ਤੋਂ ਲਗਭਗ ਇੱਕ ਘੰਟੇ ਬਾਅਦ, ਜਹਾਜ਼ 37,000 ਫੁੱਟ ਦੀ ਉਚਾਈ ‘ਤੇ ਪਹੁੰਚ ਗਿਆ ਪਰ ਥੋੜ੍ਹੀ ਦੇਰ ਬਾਅਦ ਹੀ, ਇਹ ਅਚਾਨਕ ਤੇਜ਼ੀ ਨਾਲ ਹੇਠਾਂ ਆਉਣ ਲੱਗ ਪਿਆ। ਫਿਲਹਾਲ ਕਿਸੇ ਯਾਤਰੀ ਦੇ ਜ਼ਖ਼ਮੀ ਹੋਣ ਜਾਂ ਜਹਾਜ਼ ਨੂੰ ਕੋਈ ਨੁਕਸਾਨ ਪਹੁੰਚਣ ਦੀ ਖ਼ਬਰ ਨਹੀਂ ਹੈ। ਇਹ ਵੀ ਸਪੱਸ਼ਟ ਨਹੀਂ ਹੈ ਕਿ ਆਖ਼ਰ ਜਹਾਜ਼ ਨੂੰ ਕਿਸ ਏਅਰਪੋਰਟ ‘ਤੇ ਉਤਾਰਨ ਦਾ ਫ਼ੈਸਲਾ ਕੀਤਾ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























