Boxing Champion ਮੈਰੀ ਕਾਮ ਦੇ ਘਰ ਵਿੱਚ ਹੋਈ ਚੋਰੀ
ਨਵੀ ਦਿੱਲੀ, 27 ਸਤੰਬਰ 2025 (ਵਿਸ਼ਵ ਵਾਰਤਾ) – ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਮੈਰੀ ਕੌਮ ਦੇ ਦਿੱਲੀ ਸਥਿਤ ਘਰ ਵਿੱਚ ਸ਼ਨੀਵਾਰ ਨੂੰ ਚੋਰੀ ਹੋ ਗਈ ਹੈ। ਮੈਰੀਕਾਮ ਸ਼ਨੀਵਾਰ ਨੂੰ ਮੇਘਾਲਿਆ ਦੇ ਸੋਹਰਾ ਵਿੱਚ ਇੱਕ ਮੈਰਾਥਨ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਗਈ ਸੀ ਜਦੋਂ ਇਹ ਘਟਨਾ ਵਾਪਰੀ। ਪ੍ਰੋਗਰਾਮ ਪ੍ਰਬੰਧਕਾਂ ਨੇ ਉਸਨੂੰ ਸੂਚਿਤ ਕੀਤਾ। ਮੈਰੀਕਾਮ ਦੇ ਘਰੋਂ ਚੋਰ ਕਿਹੜੀਆਂ- ਕਿਹੜੀਆਂ ਚੀਜ਼ਾਂ ਲੈ ਗਏ ਹਨ, ਇਸ ਬਾਰੇ ਅਜੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਮਨੀਪੁਰ ਦੀ ਰਹਿਣ ਵਾਲੀ ਮੈਰੀ ਕੌਮ ਨੂੰ ਦੇਸ਼ ਦੇ ਸਭ ਤੋਂ ਸਤਿਕਾਰਤ ਐਥਲੀਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਮੁੱਕੇਬਾਜ਼ੀ ਵਿੱਚ ਛੇ ਵਾਰ ਦੀ ਵਿਸ਼ਵ ਚੈਂਪੀਅਨ ਹੈ।























