Bollywood ਦੀ ਇਸ ਮਸ਼ਹੂਰ ਅਦਾਕਾਰਾ ਨੂੰ ਹੋਇਆ ਕੋਰੋਨਾ
– ਮਾਂ ਵੀ Covid ਪਾਜ਼ੀਟਿਵ

ਮੁੰਬਈ, 23 ਮਈ (ਵਿਸ਼ਵ ਵਾਰਤਾ): ਸ਼ਿਲਪਾ ਸ਼ਿਰੋਡਕਰ ਤੋਂ ਬਾਅਦ ਇਕ ਹੋਰ ਬਾਲੀਵੁੱਡ (Bollywood) ਅਦਾਕਾਰਾ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਹੁਣ ਬਾਲੀਵੁੱਡ ਅਦਾਕਾਰਾ ਨਿਕਿਤਾ ਦੱਤਾ ਅਤੇ ਉਨ੍ਹਾਂ ਦੀ ਮਾਂ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਇਹ ਜਾਣਕਾਰੀ ਅਦਾਕਾਰਾ ਨੇ ਖੁਦ ਸੋਸ਼ਲ ਮੀਡੀਆ ‘ਤੇ ਦਿੱਤੀ ਹੈ। ਇਸ ਵੇਲੇ, ਨਿਕਿਤਾ ਘਰ ਵਿੱਚ ਆਈਸੋਲੇਟ ਹੈ ਅਤੇ ਉਸ ਚ ਕਰੋਨਾ ਦੇ ਹਲਕੇ ਲੱਛਣ ਹਨ। ਉਸਨੇ ਫਿਲਹਾਲ ਆਪਣਾ ਸਾਰਾ ਕੰਮ ਬੰਦ ਕਰ ਦਿੱਤਾ ਹੈ।

ਨਿਕਿਤਾ ਦੱਤਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ, “ਕੋਵਿਡ ਨੇ ਮੈਨੂੰ ਅਤੇ ਮੇਰੀ ਮਾਂ ਨੂੰ ਹੈਲੋ ਕਿਹਾ ਹੈ। ਉਮੀਦ ਹੈ ਕਿ ਇਹ ਅਣਚਾਹੇ ਮਹਿਮਾਨ ਜ਼ਿਆਦਾ ਦੇਰ ਤੱਕ ਨਹੀਂ ਰਹਿਣਗੇ। ਇਸ ਛੋਟੇ ਕੁਆਰੰਟੀਨ ਤੋਂ ਬਾਅਦ ਮਿਲਦੇ ਹਾਂ। ਸਾਰੇ ਸੁਰੱਖਿਅਤ ਰਹੋ। ਨਿਕਿਤਾ ਹਾਲ ਹੀ ਵਿੱਚ ਫਿਲਮ “ਜਵੇਲ ਥੀਫ” ਵਿੱਚ ਨਜ਼ਰ ਆਈ ਸੀ।
ਦੱਸ ਦਈਏ ਕਿ ਹਾਲ ਹੀ ਵਿੱਚ ਅਦਾਕਾਰਾ ਸ਼ਿਲਪਾ ਸ਼ਿਰੋਡਕਰ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਉਸਨੇ ਇੰਸਟਾਗ੍ਰਾਮ ‘ਤੇ ਲਿਖਿਆ ਸੀ, “ਮੈਂ ਕੋਰੋਨਾ ਪਾਜ਼ੀਟਿਵ ਹਾਂ। ਸਾਰੇ ਮਾਸਕ ਪਹਿਨੋ ਅਤੇ ਸੁਰੱਖਿਅਤ ਰਹੋ।” ਅਤੇ ਹੁਣ ਆਪਣੀ ਸਿਹਤਯਾਬੀ ਬਾਰੇ ਜਾਣਕਾਰੀ ਦਿੰਦੇ ਹੋਏ, ਸ਼ਿਲਪਾ ਨੇ ਦੱਸਿਆ ਕਿ “ਮੈਂ ਆਖਰਕਾਰ ਠੀਕ ਹੋ ਗਈ ਹਾਂ। ਸਾਰਿਆਂ ਦੇ ਪਿਆਰ ਲਈ ਧੰਨਵਾਦ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























