Bihar : ਭਾਗਲਪੁਰ ਵਿੱਚ ਬੰਬ ਧਮਾਕਾ ਕਈ ਬੱਚੇ ਝੁਲਸੇ, ਪੁਲਿਸ ਵਲੋਂ ਜਾਂਚ ਜਾਰੀ
ਭਾਗਲਪੁਰ ,2ਅਕਤੂਬਰ (ਵਿਸ਼ਵ ਵਾਰਤਾ)Bihar : ਬਿਹਾਰ ਦੇ ਭਾਗਲਪੁਰ ਵਿੱਚ ਇੱਕ ਕੂੜਾ ਡੰਪ ਨੇੜੇ ਅਚਾਨਕ ਧਮਾਕਾ ਹੋ ਗਿਆ, ਜਿਸ ਵਿੱਚ ਸੱਤ ਬੱਚੇ ਜ਼ਖ਼ਮੀ ਹੋ ਗਏ ਜਿਨ੍ਹਾਂ ‘ਚ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਧਮਾਕਾ ਸ਼ਹਿਰ ਦੇ ਹਬੀਬਪੁਰ ਥਾਣਾ ਖੇਤਰ ਦੇ ਖਿਲਾਫਤ ਨਗਰ ਇਲਾਕੇ ‘ਚ ਹੋਇਆ। ਘਟਨਾ ਨੂੰ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਬੱਚਿਆਂ ਨੇ ਅਣਜਾਣੇ ‘ਚ ਕਿਸੇ ਵਿਸਫੋਟਕ ਵਰਗੀ ਚੀਜ਼ ਨੂੰ ਛੂਹ ਲਿਆ ਹੋਵੇਗਾ। ਸਾਰੇ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਸਦਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਤਿੰਨ ਬੱਚਿਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮਾਇਆਗੰਜ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ। ਘਟਨਾ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਬੰਬ ਦੀ ਆਵਾਜ਼ ਕਰੀਬ 1 ਕਿਲੋਮੀਟਰ ਦੀ ਦੂਰੀ ਤੱਕ ਸੁਣਾਈ ਦਿੱਤੀ। ਧਮਾਕੇ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਸਿਟੀ ਐਸਪੀ ਕੇ. ਰਾਮਦਾਸ ਅਨੁਸਾਰ ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ ਅਤੇ ਜਾਂਚ ਕਰ ਰਹੀ ਹੈ। ਇਹ ਧਮਾਕਾ ਹਬੀਬਪੁਰ ਥਾਣਾ ਖੇਤਰ ਦੇ ਸ਼ਾਹਜਾਨਹੀ ਮੈਦਾਨ ‘ਚ ਹੋਇਆ। ਧਮਾਕੇ ‘ਚ ਜ਼ਖਮੀ ਹੋਏ ਇਕ ਬੱਚੇ ਦੀ ਮਾਂ ਨੇ ਕਿਹਾ, ‘ਮੈਨੂੰ ਨਹੀਂ ਪਤਾ ਕਿ ਬੰਬ ਕਿਵੇਂ ਫਟਿਆ। ਬੰਬ ਫਟਣ ਦੀ ਆਵਾਜ਼ ਸੁਣ ਕੇ ਅਸੀਂ ਬਾਹਰ ਆ ਕੇ ਦੇਖਿਆ ਤਾਂ ਬੱਚਾ ਖੂਨ ਨਾਲ ਲੱਥਪੱਥ ਸੀ।