• Latest
  • Trending
Big News: 2,240 ਲੀਟਰ ਨਜ਼ਾਇਜ਼ ਈ.ਐਨ.ਏ ਜ਼ਬਤ ਕਰਕੇ ਜਹਰੀਲੀ ਸ਼ਰਾਬ ਦੇ ਵੱਡੇ ਦੁਖਾਂਤ ਦੀ ਸੰਭਾਵਨਾ ਨੂੰ ਟਾਲਿਆ – ਹਰਪਾਲ ਸਿੰਘ ਚੀਮਾ

Big News: 2,240 ਲੀਟਰ ਨਜ਼ਾਇਜ਼ ਈ.ਐਨ.ਏ ਜ਼ਬਤ ਕਰਕੇ ਜਹਰੀਲੀ ਸ਼ਰਾਬ ਦੇ ਵੱਡੇ ਦੁਖਾਂਤ ਦੀ ਸੰਭਾਵਨਾ ਨੂੰ ਟਾਲਿਆ – ਹਰਪਾਲ ਸਿੰਘ ਚੀਮਾ

1 year ago
ਆਪ੍ਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਅੱਜ 

ਆਪ੍ਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਅੱਜ 

12 minutes ago
ਬਠਿੰਡਾ ਦੇ ਨੌਜਵਾਨ ਅਰਸ਼ਦੀਪ ਸਿੰਘ ਦੀ ਫ਼ੌਜ ਵਿਚ ਅਫ਼ਸਰ ਵਜੋਂ ਚੋਣ

ਬਠਿੰਡਾ ਦੇ ਨੌਜਵਾਨ ਅਰਸ਼ਦੀਪ ਸਿੰਘ ਦੀ ਫ਼ੌਜ ਵਿਚ ਅਫ਼ਸਰ ਵਜੋਂ ਚੋਣ

22 minutes ago
Morning News : ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ

Morning News : ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ

2 hours ago
Weather Update : ਪੰਜਾਬ ਅਤੇ ਚੰਡੀਗੜ੍ਹ ਲਈ ਅੱਜ ਚੱਲਣਗੀਆ ਤੇਜ਼ ਹਵਾਵਾਂ ; ਮੀਂਹ ਲਈ ਅਲਰਟ ਜਾਰੀ

Weather Update : ਪੰਜਾਬ ਅਤੇ ਚੰਡੀਗੜ੍ਹ ਲਈ ਅੱਜ ਚੱਲਣਗੀਆ ਤੇਜ਼ ਹਵਾਵਾਂ ; ਮੀਂਹ ਲਈ ਅਲਰਟ ਜਾਰੀ

2 hours ago
ਮੁੱਖ ਮੰਤਰੀ ਮਾਨ ਅੱਜ ਜਲੰਧਰ ਵਿੱਚ ਕੱਢਣਗੇ ‘ਸ਼ੁਕਰਾਨਾ ਯਾਤਰਾ’ 

ਮੁੱਖ ਮੰਤਰੀ ਮਾਨ ਅੱਜ ਜਲੰਧਰ ਵਿੱਚ ਕੱਢਣਗੇ ‘ਸ਼ੁਕਰਾਨਾ ਯਾਤਰਾ’ 

2 hours ago
 IPL 2026 : ਪੰਜਾਬ ਦੀ ਲਗਾਤਾਰ ਤੀਜੀ ਹਾਰ ; ਹੈਦਰਾਬਾਦ ਨੇ 33 ਦੌੜਾਂ ਨਾਲ ਹਰਾਇਆ 

 IPL 2026 : ਪੰਜਾਬ ਦੀ ਲਗਾਤਾਰ ਤੀਜੀ ਹਾਰ ; ਹੈਦਰਾਬਾਦ ਨੇ 33 ਦੌੜਾਂ ਨਾਲ ਹਰਾਇਆ 

2 hours ago
Hukamnama Sri Darbar Sahib Today – 07 May 2026 | Ang 597 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 07 May 2026 | Ang 597 I ਅੱਜ ਦਾ ਹੁਕਮਨਾਮਾ

4 hours ago
ਮੋਹਾਲੀ ਪੁਲਿਸ ਦੀ ਵੱਡੀ ਕਾਮਯਾਬੀ : ਚੋਰ ਗਿਰੋਹ ਕਾਬੂ, 6 ਵਾਹਨ ਬਰਾਮਦ

ਮੋਹਾਲੀ ਪੁਲਿਸ ਦੀ ਵੱਡੀ ਕਾਮਯਾਬੀ : ਚੋਰ ਗਿਰੋਹ ਕਾਬੂ, 6 ਵਾਹਨ ਬਰਾਮਦ

11 hours ago
ਗੈਂਗਸਟਰਾਂ ‘ਤੇ ਵਾਰ ਦਾ 106ਵਾਂ ਦਿਨ: ਪੰਜਾਬ ਪੁਲਿਸ ਵੱਲੋਂ 586 ਥਾਵਾਂ ‘ਤੇ ਛਾਪੇਮਾਰੀ; 308 ਗ੍ਰਿਫ਼ਤਾਰ

ਗੈਂਗਸਟਰਾਂ ‘ਤੇ ਵਾਰ ਦਾ 106ਵਾਂ ਦਿਨ: ਪੰਜਾਬ ਪੁਲਿਸ ਵੱਲੋਂ 586 ਥਾਵਾਂ ‘ਤੇ ਛਾਪੇਮਾਰੀ; 308 ਗ੍ਰਿਫ਼ਤਾਰ

12 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

12 hours ago
ਮੁੱਖ ਮੰਤਰੀ ਵੱਲੋਂ ਜੇ.ਸੀ.ਟੀ. ਮਿੱਲ ਫਗਵਾੜਾ ਨੂੰ ਮੁੜ ਚਾਲੂ ਕਰਨ ਦਾ ਐਲਾਨ, ਦੋਆਬੇ ਨੂੰ ਮਿਲੇਗਾ ਵੱਡਾ ਹੁਲਾਰਾ

ਮੁੱਖ ਮੰਤਰੀ ਵੱਲੋਂ ਜੇ.ਸੀ.ਟੀ. ਮਿੱਲ ਫਗਵਾੜਾ ਨੂੰ ਮੁੜ ਚਾਲੂ ਕਰਨ ਦਾ ਐਲਾਨ, ਦੋਆਬੇ ਨੂੰ ਮਿਲੇਗਾ ਵੱਡਾ ਹੁਲਾਰਾ

12 hours ago
IPL 2026 : ਪੰਜਾਬ ਅਤੇ ਹੈਦਰਾਬਾਦ ਵਿਚਾਲੇ ਮੁਕਾਬਲਾ ਜਾਰੀ ; ਹੈਦਰਾਬਾਦ ਨੇ ਪੰਜਾਬ ਲਈ ਸੈੱਟ ਕੀਤਾ ਵੱਡਾ ਟਾਰਗੇਟ

IPL 2026 : ਪੰਜਾਬ ਅਤੇ ਹੈਦਰਾਬਾਦ ਵਿਚਾਲੇ ਮੁਕਾਬਲਾ ਜਾਰੀ ; ਹੈਦਰਾਬਾਦ ਨੇ ਪੰਜਾਬ ਲਈ ਸੈੱਟ ਕੀਤਾ ਵੱਡਾ ਟਾਰਗੇਟ

13 hours ago
Hindi News
English News
Thursday, May 7, 2026
No Result
View All Result
24 °c
Chandigarh
32 ° Fri
34 ° Sat
35 ° Sun
36 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Big News: 2,240 ਲੀਟਰ ਨਜ਼ਾਇਜ਼ ਈ.ਐਨ.ਏ ਜ਼ਬਤ ਕਰਕੇ ਜਹਰੀਲੀ ਸ਼ਰਾਬ ਦੇ ਵੱਡੇ ਦੁਖਾਂਤ ਦੀ ਸੰਭਾਵਨਾ ਨੂੰ ਟਾਲਿਆ – ਹਰਪਾਲ ਸਿੰਘ ਚੀਮਾ

ਜ਼ਬਤ ਕੀਤੀ ਗਈ ਈ.ਐਨ.ਏ ਦੀ ਵਰਤੋਂ ਨਾਲ ਲਗਭਗ 10,000 ਬੋਤਲਾਂ ਨਜ਼ਾਇਜ਼ ਸ਼ਰਾਬ ਹੋ ਸਕਦੀ ਸੀ ਤਿਆਰ

April 27, 2025
in ਖਬਰਾਂ, ਪੰਜਾਬ

ਚੰਡੀਗੜ੍ਹ/ਸੰਗਰੂਰ, 27 ਅਪ੍ਰੈਲ (ਵਿਸ਼ਵ ਵਾਰਤਾ):- ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ, ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸੂਬੇ ਦੀ ਚੱਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਇੱਕ ਮਹੱਤਵਪੂਰਨ ਸਫਲਤਾ ਦਾ ਐਲਾਨ ਕਦਦਿਆਂ ਦੱਸਿਆ ਕਿ 2,240 ਲੀਟਰ ਨਜ਼ਾਇਜ਼ ਚੋਰੀ ਕੀਤੀ ਗਈ ਐਕਸਟਰਾ ਨਿਊਟਰਲ ਅਲਕੋਹਲ (ਈਐਨਏ) ਜ਼ਬਤ ਕੀਤੀ ਗਈ ਹੈ ਜਿਸ ਨਾਲ ਨਕਲੀ ਸ਼ਰਾਬ ਕਾਰਨ ਵਾਪਰਨ ਵਾਲੇ ਕਿਸੇ ਵੱਡੀ ਦੁਰਘਟਨਾ ਦੀ ਸੰਭਾਵਨਾ ਨੂੰ ਟਾਲਣ ਵਿੱਚ ਸਫਲਤਾ ਪ੍ਰਾਪਤ ਹੋਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ 4,745 ਐਨ.ਡੀ.ਪੀ.ਐਸ ਕੇਸ ਦਰਜ ਕਰਨ, 7,536 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਅਤੇ 71 ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹ ਦੇਣ ਵਿੱਚ ਸਫਲਤਾ ਹਾਸਿਲ ਹੋਈ ਹੈ।

ਸੰਗਰੂਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜੋ ‘ਯੁੱਧ ਨਸ਼ਿਆਂ ਵਿਰੁੱਧ’ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਕਾਰਵਾਈ ਦੇ ਵੇਰਵਿਆਂ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਭਰੋਸੇਯੋਗ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦੇ ਹੋਏ ਆਬਕਾਰੀ ਵਿਭਾਗ ਅਤੇ ਸੰਗਰੂਰ ਪੁਲਿਸ ਦੀ ਇੱਕ ਸਾਂਝੀ ਟੀਮ ਨੇ ਸੰਗਰੂਰ-ਦਿੜ੍ਹਬਾ ਹਾਈਵੇਅ ‘ਤੇ ਲਗਭਗ 200 ਲੀਟਰ ਗੈਰ-ਕਾਨੂੰਨੀ ਈਥਾਨੌਲ ਲਿਜਾ ਰਹੇ ਇੱਕ ਵਾਹਨ ਨੂੰ ਰੋਕਿਆ ਅਤੇ ਡਰਾਈਵਰ, ਜਿਸਦੀ ਪਛਾਣ ਸ਼ਾਨ ਮੁਹੰਮਦ ਵਜੋਂ ਹੋਈ ਹੈ, ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ।

ਵਿੱਤ ਮੰਤਰੀ ਨੇ ਦੱਸਿਆ ਕਿ ਅਗਲੇਰੀ ਜਾਂਚ ਦੌਰਾਨ ਇੱਕ ਗੁਪਤ ਸਟੋਰ ਦਾ ਪਤਾ ਲੱਗਿਆ, ਜਿਸ ਦੇ ਨਤੀਜੇ ਵਜੋਂ 34 ਡਰੰਮ ਬਰਾਮਦ ਹੋਏ ਜਿਸ ਵਿੱਚ 60 ਲੀਟਰ ਹਰੇਕ ਅਨੁਸਾਰ ਕੁੱਲ 2,040 ਲੀਟਰ ਈ.ਐਨ.ਏ ਸੀ ਅਤੇ ਇੱਕ ਹੋਰ ਵਿਅਕਤੀ ਅਰਮਾਨ ਮੁਹੰਮਦ ਨੂੰ ਵੀ ਛਾਪੇਮਾਰੀ ਦੌਰਾਨ ਹਿਰਾਸਤ ਵਿੱਚ ਲੈ ਲਿਆ ਗਿਆ।

ਜ਼ਬਤ ਕੀਤੇ ਗਏ ਈ.ਐਨ.ਏ ਦੀ ਗੰਭੀਰਤਾ ‘ਤੇ ਜ਼ੋਰ ਦਿੰਦੇ ਹੋਏ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਕਾਰਵਾਈ ਨੇ ਜ਼ਹਰੀਲੀ ਸ਼ਰਾਬ ਕਰਕੇ ਵਾਪਰ ਸਕਣ ਵਾਲੀ ਕਿਸੇ ਵੱਡੀ ਦੁਰਘਟਨਾ ਨੂੰ ਸਫਲਤਾਪੂਰਵਕ ਰੋਕਿਆ ਹੈ, ਕਿਉਂਕਿ ਇਸ ਈ.ਐਨ.ਏ ਦੀ ਵਰਤੋਂ ਲਗਭਗ 10,000 ਬੋਤਲਾਂ ਨਾਜਾਇਜ਼ ਸ਼ਰਾਬ ਬਣਾਉਣ ਲਈ ਕੀਤੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਰੈਕੇਟ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਜਾਂਚ ਜਾਰੀ ਹੈ, ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਪ੍ਰਗਤੀ ਦੇ ਵੇਰਵੇ ਦਿੰਦੇ ਹੋਏ, ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਹੁਣ ਤੱਕ 4,745 ਐਨ.ਡੀ.ਪੀ.ਐਸ ਮਾਮਲੇ ਦਰਜ ਕੀਤੇ ਗਏ ਹਨ, 7,536 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਅਤੇ 71 ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ, ਜਿਸ ਵਿੱਚ 301 ਕਿਲੋਗ੍ਰਾਮ ਹੈਰੋਇਨ, 9,969 ਕਿਲੋਗ੍ਰਾਮ ਚੂਰਾ ਪੋਸਤ, 154 ਕਿਲੋਗ੍ਰਾਮ ਅਫੀਮ, 96 ਕਿਲੋਗ੍ਰਾਮ ਗਾਂਜਾ ਅਤੇ 21,84,276 ਪਾਬੰਦੀਸ਼ੁਦਾ ਦਵਾਈਆਂ ਦੀਆਂ ਗੋਲੀਆਂ ਜਾਂ ਕੈਪਸੂਲ ਸ਼ਾਮਲ ਹਨ।

ਵਿੱਤ ਮੰਤਰੀ ਨੇ ਸੂਬੇ ਵਿੱਚ ਨਾਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਸੂਬੇ ਦੇ ਆਬਕਾਰੀ ਅਤੇ ਪੁਲਿਸ ਵਿਭਾਗਾਂ ਵਿਚਕਾਰ ਤਾਲਮੇਲ ਵਾਲੇ ਯਤਨਾਂ ਦੀ ਸਫਲਤਾ ‘ਤੇ ਚਾਨਣਾ ਪਾਇਆ। ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ ਵਿੱਚ, ਸੂਬੇ ਵਿੱਚ ਸ਼ਰਾਬ ਦੀ ਤਸਕਰੀ ਕਰਨ ਵਾਲੇ ਵਿਅਕਤੀਆਂ ਵਿਰੁੱਧ 4 ਐਫ.ਆਈ.ਆਰ ਮੁਹਾਲੀ ਵਿੱਚ ਦਰਜ ਕੀਤੀਆਂ ਗਈਆਂ ਹਨ, ਅਤੇ ਪੁਲਿਸ ਸਟੇਸ਼ਨ ਛਾਜਲੀ ਵਿਖੇ ਨਜਾਇਜ਼ ਸ਼ਰਾਬ ਸਬੰਧੀ ਇੱਕ ਹੋਰ ਐਫ.ਆਈ.ਆਰ ਦਰਜ ਕੀਤੀ ਗਈ ਹੈ।

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸਫਲਤਾ ਦਾ ਸਿਹਰਾ ਲੋਕਾਂ ਦੇ ਸਮਰਥਨ ਨੂੰ ਦਿੰਦੇ ਹੋਏ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਸ਼ਿਆਂ ਅਤੇ ਨਾਜਾਇਜ਼ ਸ਼ਰਾਬ ਦੇ ਵਪਾਰ ਵਿਰੁੱਧ ਜੰਗ ਵਿੱਚ ਪੰਜਾਬ ਦੇ ਨਾਗਰਿਕਾਂ ਦੇ ਸਹਿਯੋਗ ਅਤੇ ਸਹਾਇਤਾ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਬਕਾਰੀ ਅਤੇ ਪੁਲਿਸ ਵਿਭਾਗ ਪੰਜਾਬ ਦੇ ਲੋਕਾਂ ਲਈ ਇੱਕ ਸੁਰੱਖਿਅਤ ਅਤੇ ਸਿਹਤਮੰਦ ਵਾਤਾਵਰਣ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰਦੇ ਰਹਿਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਐਸਪੀ ਸੰਗਰੂਰ ਸਰਤਾਜ ਸਿੰਘ ਚਾਹਲ, ਈਟੀਓ ਸਰੂਪਿੰਦਰ ਸਿੰਘ ਸੰਧੂ ਅਤੇ ਡੀਐਸਪੀ ਰੁਪਿੰਦਰ ਕੌਰ ਬਾਜਵਾ ਵੀ ਮੌਜੂਦ ਸਨ।

Tags: BREAKING NEWSBreaking news in PunjabiHarpal Singh CheemaLatest Punjab newsLatest Punjab news in PunjabiPUNJABPunjab Governmentpunjab newstop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਆਪ੍ਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਅੱਜ 

ਆਪ੍ਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਅੱਜ 

by Navjot
May 7, 2026
0

ਆਪ੍ਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਅੱਜ  ਚੰਡੀਗੜ੍ਹ, 7ਮਈ(ਵਿਸ਼ਵ ਵਾਰਤਾ) ਦੇਸ਼ ਅੱਜ ਅਪਣੇ ਸਭ ਤੋਂ ਵੱਡੇ ਬਹੁ-ਡੋਮੇਨ ਲੜਾਕੂ ਮਿਸ਼ਨ, ‘ਆਪਰੇਸ਼ਨ ਸੰਧੂਰ’...

ਬਠਿੰਡਾ ਦੇ ਨੌਜਵਾਨ ਅਰਸ਼ਦੀਪ ਸਿੰਘ ਦੀ ਫ਼ੌਜ ਵਿਚ ਅਫ਼ਸਰ ਵਜੋਂ ਚੋਣ

ਬਠਿੰਡਾ ਦੇ ਨੌਜਵਾਨ ਅਰਸ਼ਦੀਪ ਸਿੰਘ ਦੀ ਫ਼ੌਜ ਵਿਚ ਅਫ਼ਸਰ ਵਜੋਂ ਚੋਣ

by Navjot
May 7, 2026
0

ਬਠਿੰਡਾ ਦੇ ਨੌਜਵਾਨ ਅਰਸ਼ਦੀਪ ਸਿੰਘ ਦੀ ਫ਼ੌਜ ਵਿਚ ਅਫ਼ਸਰ ਵਜੋਂ ਚੋਣ ਚੰਡੀਗੜ੍ਹ, 7ਮਈ(ਵਿਸ਼ਵ ਵਾਰਤਾ)  ਬਠਿੰਡਾ ਦਾ ਨੌਜਵਾਨ ਅਰਸ਼ਦੀਪ ਸਿੰਘ ਪੁੱਤਰ...

Morning News : ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ

Morning News : ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ

by Navjot
May 7, 2026
0

Morning News : ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ     ਚੰਡੀਗੜ੍ਹ, 7 ਮਈ (ਵਿਸ਼ਵ ਵਾਰਤਾ) – ਸਵੇਰੇ 8:00 ਵਜੇ...

Weather Update : ਪੰਜਾਬ ਅਤੇ ਚੰਡੀਗੜ੍ਹ ਲਈ ਅੱਜ ਚੱਲਣਗੀਆ ਤੇਜ਼ ਹਵਾਵਾਂ ; ਮੀਂਹ ਲਈ ਅਲਰਟ ਜਾਰੀ

Weather Update : ਪੰਜਾਬ ਅਤੇ ਚੰਡੀਗੜ੍ਹ ਲਈ ਅੱਜ ਚੱਲਣਗੀਆ ਤੇਜ਼ ਹਵਾਵਾਂ ; ਮੀਂਹ ਲਈ ਅਲਰਟ ਜਾਰੀ

by Navjot
May 7, 2026
0

Weather Update : ਪੰਜਾਬ ਅਤੇ ਚੰਡੀਗੜ੍ਹ ਲਈ ਅੱਜ ਚੱਲਣਗੀਆ ਤੇਜ਼ ਹਵਾਵਾਂ ; ਮੀਂਹ ਲਈ ਅਲਰਟ ਜਾਰੀ   ਚੰਡੀਗੜ੍ਹ, 7ਮਈ(ਵਿਸ਼ਵ ਵਾਰਤਾ) ਪੰਜਾਬ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

ਆਪ੍ਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਅੱਜ 

ਆਪ੍ਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਅੱਜ 

by Navjot
May 7, 2026
0

ਆਪ੍ਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਅੱਜ  ਚੰਡੀਗੜ੍ਹ, 7ਮਈ(ਵਿਸ਼ਵ ਵਾਰਤਾ) ਦੇਸ਼ ਅੱਜ ਅਪਣੇ ਸਭ ਤੋਂ ਵੱਡੇ ਬਹੁ-ਡੋਮੇਨ ਲੜਾਕੂ ਮਿਸ਼ਨ, ‘ਆਪਰੇਸ਼ਨ ਸੰਧੂਰ’...

Most Popular

Punjab: 2027 ਦੀਆਂ ਚੋਣਾਂ ਨੂੰ ਲੈ ਕੇ ਨਿਤਿਨ ਨਿਬਿਨ ਦਾ ਵੱਡਾ ਬਿਆਨ; ਵਧਾਇਆ ਸਿਆਸੀ ਪਾਰਾ!

Punjab: 2027 ਦੀਆਂ ਚੋਣਾਂ ਨੂੰ ਲੈ ਕੇ ਨਿਤਿਨ ਨਿਬਿਨ ਦਾ ਵੱਡਾ ਬਿਆਨ; ਵਧਾਇਆ ਸਿਆਸੀ ਪਾਰਾ!

by Jaspreet Kaur
2 weeks ago
0

Punjab: 2027 ਦੀਆਂ ਚੋਣਾਂ ਨੂੰ ਲੈ ਕੇ ਨਿਤਿਨ ਨਿਬਿਨ ਦਾ ਵੱਡਾ ਬਿਆਨ; ਵਧਾਇਆ ਸਿਆਸੀ ਪਾਰਾ! ਚੰਡੀਗੜ੍ਹ, 23 ਅਪ੍ਰੈਲ 2026 (ਵਿਸ਼ਵ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 