BGT 2024: ਕੱਲ੍ਹ 22 ਨਵੰਬਰ ਤੋਂ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਮੁਕਾਬਲੇ ਸ਼ੁਰੂ
-ਭਾਰਤੀ ਸਮੇਂ ਮੁਤਾਬਕ ਕਿੰਨੇ ਵਜੇ ਸ਼ੁਰੂ ਹੋਵੇਗਾ ਪਹਿਲਾ ਮੈਚ?
– ਕਦੋਂ ਅਤੇ ਕਿੱਥੇ ਦੇਖਿਆ ਜਾ ਸਕੇਗਾ ਮੈਚ? ਜਾਣੋ ਸਭ ਕੁਝ
ਨਵੀਂ ਦਿੱਲੀ, 21 ਨਵੰਬਰ (ਵਿਸ਼ਵ ਵਾਰਤਾ): ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਕੱਲ੍ਹ ਤੋਂ (22 ਨਵੰਬਰ) ਬਾਰਡਰ ਗਾਵਸਕਰ ਟਰਾਫੀ (BGT 2024-25) ਦੇ ਮੈਚ ਖੇਡੇ ਜਾਣਗੇ। ਪਹਿਲੇ ਮੈਚ ‘ਚ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ‘ਚ ਜਸਪ੍ਰੀਤ ਬੁਮਰਾਹ ਭਾਰਤ ਦੀ ਕਪਤਾਨੀ ਕਰਨਗੇ।ਟੀਮ ਇੰਡੀਆ 32 ਸਾਲ ਬਾਅਦ 5 ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਆਸਟ੍ਰੇਲੀਆ ਗਈ ਹੈ। ਸੀਰੀਜ਼ ਦਾ ਪਹਿਲਾ ਮੈਚ 22 ਨਵੰਬਰ ਤੋਂ ਪਰਥ ‘ਚ ਖੇਡਿਆ ਜਾਵੇਗਾ।
ਅਜਿਹੇ ‘ਚ ਕ੍ਰਿਕਟ ਪ੍ਰੇਮੀਆਂ ਦੇ ਮਨਾਂ ‘ਚ ਸਵਾਲ ਉੱਠ ਰਿਹਾ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੇ ਮੈਚ ਭਾਰਤ ‘ਚ ਕਿਸ ਸਮੇਂ ਦੇਖਣ ਨੂੰ ਮਿਲਣਗੇ?ਤਾਂ ਦੱਸ ਦੇਈਏ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 7.50 ਵਜੇ ਸ਼ੁਰੂ ਹੋਵੇਗਾ। ਟਾਸ ਇਸ ਤੋਂ ਅੱਧਾ ਘੰਟਾ ਪਹਿਲਾਂ ਭਾਵ ਸਵੇਰੇ 7:20 ਵਜੇ ਹੋਵੇਗਾ। ਪਹਿਲੇ 3 ਮੈਚ ਸਵੇਰੇ 7:00 ਵਜੇ ਤੋਂ 8:00 ਵਜੇ ਦਰਮਿਆਨ ਸ਼ੁਰੂ ਹੋਣਗੇ। ਜਦੋਂ ਕਿ ਆਖਰੀ ਦੋ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 5:30 ਵਜੇ ਸ਼ੁਰੂ ਹੋਣਗੇ।
ਜੇ ਤੁਸੀਂ ਸੋਚ ਰਹੇ ਹੋ ਕਿ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਕਿਸ ਟੀਵੀ ਚੈਨਲ ‘ਤੇ ਦੇਖਿਆ ਜਾ ਸਕੇਗਾ? ਤਾਂ ਦੱਸ ਦਈਏ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਪ੍ਰਸਾਰਣ ਦੇ ਅਧਿਕਾਰ ਸਟਾਰ ਸਪੋਰਟਸ ਕੋਲ ਹਨ। ਇਸ ਤੋਂ ਇਲਾਵਾ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਡਿਜ਼ਨੀ ਹੌਟਸਟਾਰ ਐਪ (ਡਿਜ਼ਨੀ+ ਹੋਸਟਾਰ) ‘ਤੇ ਆਨਲਾਈਨ ਦੇਖਿਆ ਜਾ ਸਕਦਾ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/