ਬੰਗਲਾਦੇਸ਼ ਵਿੱਚ ਖਸਰੇ ਦੇ ਪ੍ਰਕੋਪ ਕਾਰਨ ਤਿੰਨ ਹੋਰ ਮੌਤਾਂ, ਮ੍ਰਿਤਕਾਂ ਦੀ ਗਿਣਤੀ ਹੋਈ 1,389
ਟੋਲ ਪਲਾਜ਼ਾ ‘ਤੇ ਟਰੱਕ ਨੇ ਕਾਰ ਨੂੰ ਮਾਰੀ ਟੱਕਰ ; ਚਾਰ ਲੋਕਾਂ ਦੀ ਮੌਤ
‘ਇੰਡੀਆ’ ਬਲਾਕ ਦੇ ਆਗੂਆਂ ਨੇ ਐਮ.ਕੇ. ਸਟਾਲਿਨ ਨਾਲ ਕੀਤੀ ਮੁਲਾਕਾਤ ; ਡੀ.ਐਮ.ਕੇ. ਨੂੰ Delimitation Bill ‘ਤੇ ਆਪਣਾ ਸਮਰਥਨ ਮੁੜ ਵਿਚਾਰਨ ਦੀ ਕੀਤੀ ਅਪੀਲ 
ਪੰਜਾਬ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਲੋਕ ਮੁੜ ‘ਆਪ’ ਸਰਕਾਰ ਨੂੰ ਚੁਣਨਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
Top 10 News : ਅੱਜ ਦੀਆਂ ਵੱਡੀਆਂ ਖਬਰਾਂ
ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਗਵੰਤ ਮਾਨ ਸਰਕਾਰ ਵੱਲੋਂ 1 ਦਸੰਬਰ ਤੋਂ 400 ਕਿਲੋਮੀਟਰ ਲੰਬੀ ਵਿਸ਼ਾਲ ਬਠਿੰਡਾ-ਖੁਰਾਲਗੜ੍ਹ ਸ਼ੋਭਾ ਯਾਤਰਾ ਸਜਾਈ ਜਾਵੇਗੀ
ਪੰਜਾਬ ਦੇ ਮਾਈਨਿੰਗ ਵਿਭਾਗ ਵੱਲੋਂ ਨਾਜਾਇਜ਼ ਮਾਈਨਿੰਗ ਵਿਰੁੱਧ ਕਾਰਵਾਈ ਤੇਜ਼; ਰਾਤ ਸਮੇਂ ਚਲਾਈ ਮੁਹਿੰਮ ਦੌਰਾਨ ਪੰਜ ਟਿੱਪਰ ਕੀਤੇ ਜ਼ਬਤ: ਬਰਿੰਦਰ ਕੁਮਾਰ ਗੋਇਲ
4 ਹੈਂਡ ਗ੍ਰਨੇਡ ਅਤੇ 2 ਪਿਸਤੌਲਾਂ ਸਮੇਤ ਕੇ.ਸੀ.ਐੱਫ. ਅੱਤਵਾਦੀ ਮਾਡਿਊਲ ਦੇ ਦੋ ਕਾਰਕੁਨ ਕਾਬੂ, ਵੱਡਾ ਅੱਤਵਾਦੀ ਹਮਲਾ ਟਲਿਆ
‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 313ਵਾਂ ਦਿਨ: ਪੰਜਾਬ ਪੁਲਿਸ ਵੱਲੋਂ 667 ਥਾਈਂ ਛਾਪੇਮਾਰੀ; 288 ਕਾਬੂ
ਭਗਵੰਤ ਮਾਨ ਸਰਕਾਰ ਦੀ ‘ਮੇਰਾ ਘਰ, ਮੇਰੇ ਨਾਮ’ ਯੋਜਨਾ ਤਹਿਤ 70 ਸਾਲਾਂ ਬਾਅਦ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੀ ਕਾਨੂੰਨੀ ਮਾਲਕੀ ਦਿੱਤੀ ਗਈ: ਹਰਦੀਪ ਸਿੰਘ ਮੁੰਡੀਆਂ
ਪੰਜਾਬ ਲਈ ਮਾਣਮੱਤੇ ਪਲ: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 6 ਕੈਡਿਟ ਐੱਨ.ਡੀ.ਏ. ਅਤੇ 2 ਕੈਡਿਟ ਟੈਕਨੀਕਲ ਐਂਟਰੀ ਸਕੀਮ ਤੋਂ ਹੋਏ ਪਾਸ ਆਊਟ
WishavWarta -Web Portal - Punjabi News Agency
Wishavwarta

Wishavwarta

ਪੰਚਕੂਲਾ ਦੰਗਾ ਮਾਮਲਾ : ਹੁਣ ਸੈਸ਼ਨ ਕੋਰਟ ਵਿੱਚ ਚੱਲੇਗਾ ਹਨੀਪ੍ਰੀਤ ਦਾ ਕੇਸ

ਪੰਚਕੂਲਾ ਦੰਗਾ ਮਾਮਲਾ : ਹੁਣ ਸੈਸ਼ਨ ਕੋਰਟ ਵਿੱਚ ਚੱਲੇਗਾ ਹਨੀਪ੍ਰੀਤ ਦਾ ਕੇਸ

ਪੰਚਕੂਲਾ ( ਵਿਸ਼ਵ ਵਾਰਤਾ ) ਗੁਰਮੀਤ ਰਾਮ ਰਹੀਮ ਦੀ ਰਾਜਦਾਰ ਹਨੀਪ੍ਰੀਤ ਨੂੰ ਅੱਜ ਅੰਬਾਲਾ ਜੇਲ੍ਹ ਤੋਂ ਲਿਆਕੇ ਪੰਚਕੂਲਾ ਕੋਰਟ ਵਿੱਚ ਪੇਸ਼ ਕੀਤਾ...

Read moreDetails

ਸ਼ਾਹਰੁਖ ਖਾਨ ਨਹੀਂ, ਵਿਰਾਟ ਕੋਹਲੀ ਹਨ ਦੇਸ਼ ਦੇ ਸਭ ਤੋਂ ਮਹਿੰਗੇ ਸੈਲੀਬ੍ਰਿਟੀ ਬ੍ਰਾਂਡ

ਨਵੀਂ ਦਿੱਲੀ -ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਦੇਸ਼ ਦਾ ਸਭ ਤੋਂ ਮਹਿੰਗਾ ਸੈਲੀਬ੍ਰਿਟੀ ਬ੍ਰਾਂਡ ਬਣ ਗਿਆ ਹੈ।ਇੰਡੀਆਜ਼ ਮੋਸਟ ਵੈਲਿਊਏਬਲ ਸੈਲੀਬ੍ਰਿਟੀ...

Read moreDetails

ਡੀ.ਏ.ਪੀ-ਯੂਰੀਆ ਸਪਲਾਈ: ਸੂਬੇ ਦੇ ਕਿਸਾਨਾਂ ਲਈ ਭਰਪੂਰ ਹਨ ਖਾਦਾਂ ਦੇ ਭੰਡਾਰ-ਰੈਡੀ

ਡੀ.ਏ.ਪੀ-ਯੂਰੀਆ ਸਪਲਾਈ: ਸੂਬੇ ਦੇ ਕਿਸਾਨਾਂ ਲਈ ਭਰਪੂਰ ਹਨ ਖਾਦਾਂ ਦੇ ਭੰਡਾਰ-ਰੈਡੀ

(ਖਾਦਾਂ ਦੀ ਸਪਲਾਈ ਅਤੇ ਕਰਜਾ ਰਾਹਤ ਸਕੀਮ ਦੀ ਤਿਆਰੀ ਦਾ ਲਿਆ ਜਾਇਜਾ) ਚੰਡੀਗੜ੍ਹ  20 ਦਸੰਬਰ(ਵਿਸ਼ਵ ਵਾਰਤਾ )    ਦੇਸ਼ ਦੇ ਕੁੱਝ ਸੁੱਬਿਆਂ ਵਿਚ ਦਰਪੇਸ਼ ਖਾਦ ਦੀ ਕਿੱਲਤ ਦੇ ਬਾਵਜੂਦ ਪੰਜਾਬ ਸਰਕਾਰ ਨੇ ਚਾਲੂ ਹਾੜੀ ਰੁੱਤ ਦੀਆਂ ਫਸਲਾਂ ਲਈ ਸੂਬੇ ਵਿਚ ਖਾਦਾਂ ਦੇ ਲੋੜੀਂਦੇ ਭੰਡਾਰ ਕੀਤੇ ਹੋਏ ਹਨ ਅਤੇ ਕਿਸਾਨਾਂ ਨੂੰਸਹਿਕਾਰੀ ਸਭਾਵਾਂ ਤੋਂ ਖਾਦ ਪ੍ਰਾਪਤ ਕਰਨ ਵਿਚ ਕੋਈ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ ।                 ਇਹ ਪ੍ਰਗਟਾਵਾ ਅੱਜ ਪੰਜਾਬ ਭਵਨ ਵਿਖੇ ਡੀ.ਏ.ਪੀ. ਅਤੇ ਯੂਰੀਆ ਦੀ ਮੰਗ ਅਤੇ ਸਪਲਾਈ ਦਾ ਜਾਇਜਾ ਲੈਂਦਿਆਂ ਵਧੀਕ ਮੁੱਖ ਸਕੱਤਰ, ਸਹਿਕਾਰਤਾ ਸ੍ਰੀ ਡੀ.ਪੀ. ਰੈਡੀ ਨੇ ਕੀਤਾ ਅਤੇ ਉਨ•ਾਂਮਾਰਕਫੈਡ ਵਲੋਂ ਸਹਿਕਾਰੀ ਸਭਾਵਾਂ ਵਿਚ ਸਮੇਂ ਸਿਰ ਖਾਦਾਂ ਨੂੰ ਉਪਲੱਭਧ ਕਰਾਉਣ ਸਬੰਧੀ ਕੀਤੇ ਯਤਨਾ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੀਟਿੰਗ ਵਿਚ ਸ੍ਰੀ ਅਰਵਿੰਦਰ ਸਿੰਘ ਬੈਂਸ ਰਜਿਸਟਰਾਰਸਹਿਕਾਰੀ ਸਭਾਵਾਂ, ਗਗਨਦੀਪ ਸਿੰਘ ਬਰਾੜ ਵਿਸ਼ੇਸ਼ ਸਕੱਤਰ ਸਹਿਕਾਰਤਾ, ਅਰਸ਼ਦੀਪ ਸਿੰਘ ਥਿੰਦ ਮੈਨੇਜਿੰਗ ਡਾਇਰੈਕਟਰ ਮਾਰਕਫੈਡ ਅਤੇ ਵਿਭਾਗ ਦੇ ਸਮੂਹ ਜਿਲਿ•ਆਂ ਦੇ ਸੰਯੂਕਤ ਰਜਿਸਟਰਾਰ ਅਤੇਡਿਪਟੀ  ਰਜਿਸਟਰਾ ਸਮੇਤ ਸਹਿਕਾਰੀ ਬੈਂਕਾਂ ਦੇ ਜਿਲਾ ਮੈਨੇਜਰ ਵੀ ਸ਼ਾਮਲ ਸਨ ।          ਇਸ ਮੌਕੇ ਮਾਰਕਫੈਡ ਦੇ ਐਮ.ਡੀ. ਸ੍ਰੀ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਏ.ਪੀ. ਦੀ 90 ਫੀਸਦੀ ਅਤੇ ਯੂਰੀਆ ਦੀ 82 ਫੀਸਦੀ ਸਪਲਾਈ ਮਾਰਕਫੈਡ ਵਲੋਂ ਪੂਰੀ ਕੀਤੀ ਜਾ ਚੁੱਕੀ ਹੈ । ਕੌਮੀਪੱਧਰ ਤੇ ਯੂਰੀਆ ਦੀ ਕਿੱਲਤ ਦੇ ਉਲਟ ਮਾਰਕਫੈਡ ਪਹਿਲਾਂ ਹੀ ਖਾਦਾਂ ਦੇ ਭੰਡਾਰ ਭਰ ਚੁੱਕਾ ਹੈ ਅਤੇ ਸੂਬੇ ਦੇ ਕਿਸੇ ਵੀ ਕੋਨੇ ਵਿਚ ਇਸ ਦੀ ਘਾਟ ਦਾ ਖ਼ਦਸ਼ਾ ਨਹੀਂ ਹੈ । ਉਹਨਾਂ ਇਹ ਵੀ ਕਿਹਾ ਕਿ ਡੀ.ਏ.ਪੀ ਦੀਲੋੜੀਂਦੀ 1.42 ਲੱਖ ਮੀਟ੍ਰਿਕ ਟਨ ਸਪਲਾਈ ਵਿਚੋਂ ਮਾਰਕਫੈਡ ਨੇ 1.28 ਲੱਖ ਮੀਟ੍ਰਿਕ ਟਨ ਇਕੱਠਾ ਕਰ ਲਿਆ ਹੈ ਜਦਕਿ ਯੂਰੀਏ ਦੀ ਲੋੜੀਂਦੀ 3.64 ਲੱਖ ਮੀਟ੍ਰਿਕ ਟਨ ਸਪਲਾਈ ਵਿੱਚੋਂ 3 ਲੱਖ ਮੀਟ੍ਰਿਕ ਟਨਭੰਡਾਰਾਂ ਵਿੱਚ ਪਹੁੰਚ ਚੁੱਕਾ ਹੈ । ਉਨ•ਾਂ ਕਿਹਾ ਕਿ ਦਿਨ ਪ੍ਰਤੀ ਦਿਨ ਇਹਨਾਂ ਭੰਡਾਰਾਂ ਵਿਚ ਵਾਧਾ ਹੋ ਰਿਹਾ ਹੈ ।                 ਸ੍ਰੀ ਰੈਡੀ ਨੇ ਜਿਥੇ ਖਾਦਾਂ ਦੀ ਸਪਲਾਈ 'ਤੇ ਤਸੱਲੀ ਪ੍ਰਗਟਾਈ ਉਥੇ ਹੀ ਸਹਿਕਾਰੀ ਸਭਾਵਾਂ ਵਲੋਂ  ਮਾਰਕਫੈਡ ਨੂੰ ਘੱਟ ਅਦਾਇਗੀਆਂ ਕਰਨ 'ਤੇ ਨਰਾਜ਼ਗੀ ਜਾਹਿਰ ਕੀਤੀ ਕਿਉਂ ਜੋ ਹਾਲੇ ਤੱਕਮਾਰਕਫੈਡ ਨੂੰ ਸਿਰਫ 46 ਫੀਸਦੀ ਭੁਗਤਾਨ ਹੀ ਪ੍ਰਾਪਤ ਹੋਇਆ ਹੈ । ਉਨ•ਾਂ ਖੇਤਰੀ ਅਫ਼ਸਰਾਂ ਨੂੰ 31 ਦਸੰਬਰ ਤੱਕ ਮਾਰਕਫੈਡ ਨੂੰ ਖਾਦ ਬਦਲੇ 100 ਫੀਸਦੀ ਭੁਗਤਾਨ ਕਰਵਾਉਣ ਦੀ ਹਦਾਇਤ ਕੀਤੀ ਅਤੇਸੰਯੂਕਤ ਰਜਿਸਟਰਾਰਾਂ ਅਤੇ ਡਿਪਟੀ ਰਜਿਸਟਰਾਰਾਂ ਨੂੰ ਸਖਤ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਕੀਮਤ 'ਤੇ ਖਾਦ ਦੀਆਂ ਅਦਾਇਗੀਆਂ ਵਿਚ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇ ਕਿਸੇ ਵੀਪੜਾਅ ਤੇ ਕੋਈ ਵੀ ਕੁਤਾਹੀ ਵਰਤੀ ਗਈ ਤਾਂ ਸਬੰਧਤ ਅਧਿਕਾਰੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।                ਕਰਜਾ ਰਾਹਤ ਸਕੀਮ ਦਾ ਜਾਇਜਾ ਲੈਂਦਿਆਂ ਵਿੱਤੀ ਕਮਿਸ਼ਨਰ ਸਹਿਕਾਰਤਾ ਨੇ ਸਾਰੇ ਸਹਿਕਾਰੀ ਅਫ਼ਸਰਾਂ ਨੂੰ ਮੱਧਵਰਗੀ ਅਤੇ ਦਰਮਿਆਨੇ ਲਾਭਪਾਤਰੀ ਕਿਸਾਨਾਂ ਸਬੰਧੀ ਮੁਕੰਮਲ ਅੰਕੜੇਜੁਟਾਉਣ ਲਈ ਕਿਹਾ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਕਰਜਾ ਰਾਹਤ ਯੋਜਨਾ ਤੋਂ ਵਾਂਝਾ ਨਾ ਰਹੇ । ਇਸ ਮੌਕੇ ਉਹਨਾਂ ਦੱਸਿਆ ਕਿ ਸੂਬੇ ਦੇ 5.17 ਲੱਖ ਕਿਸਾਨਾਂ ਨੂੰ 2710 ਕਰੋੜ ਦੀ ਰਾਸ਼ੀ ਪ੍ਰਦਾਨ ਕਰਕੇ ਇਸਰਾਹਤ ਯੋਜਨਾ ਦਾ ਫਾਇਦਾ ਦਿਤਾ ਜਾਣਾ ਹੈ ਅਤੇ ਇਸ ਸਬੰਧੀ ਪੰਜਾਬ ਸਰਕਾਰ ਨੇ ਇਕ ਵੈਬ ਪੋਰਟਲ ਵੀ ਤਿਆਰ ਕੀਤਾ ਹੈ ਤਾਂ ਜੋ ਕੋਈ ਅਯੋਗ ਲਾਭਪਾਤਰੀ ਇਸ ਦਾ ਨਜਾਇਜ਼ ਫਾਇਦਾ ਨਾ ਲੈ ਸਕੇ।

Read moreDetails

ਮੁੱਖ ਮੰਤਰੀ ਵੱਲੋਂ ਅਣ-ਅਧਿਕਾਰਤ ਉਸਾਰੀ ਰੋਕਣ ਲਈ ਨਿਵੇਕਲੀ ਮੋਬਾਈਲ ਐਪ ਅਤੇ ਵੈਬ ਪੋਰਟਲ ਜਾਰੀ

ਮੁੱਖ ਮੰਤਰੀ ਵੱਲੋਂ ਅਣ-ਅਧਿਕਾਰਤ ਉਸਾਰੀ ਰੋਕਣ ਲਈ ਨਿਵੇਕਲੀ ਮੋਬਾਈਲ ਐਪ ਅਤੇ ਵੈਬ ਪੋਰਟਲ ਜਾਰੀ

ਚੰਡੀਗੜ, 20 ਦਸੰਬਰ (ਵਿਸ਼ਵ ਵਾਰਤਾ  ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਲੀਂਹੋ ਹਟਵੀਆਂ ਪਹਿਲਕਦਮੀਆਂ ਕਰਦਿਆਂ ਅਣ-ਅਧਿਕਾਰਤ ਉਸਾਰੀਆਂ ਰੋਕਣ ਲਈ...

Read moreDetails
Page 10001 of 10394 1 … 10,000 10,001 10,002 … 10,394