ਪਟਨਾ 21 ਦਸੰਬਰ (ਵਿਸ਼ਵ ਵਾਰਤਾ ) ਬਿਹਾਰ ਚ ਗੁਪਾਲਗੰਜ ਦੀ ਸਾਸਾ ਮੂਸਾ ਸ਼ੂਗਰ ਮਿੱਲ ਦੇ ਬੁਆਇਲਰ ਚ ਧਮਾਕਾ ਹੋਣ ਕਾਰਨ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਤੇ ਕਈ ਹੋਰ ਲੋਕ ਜ਼ਖਮੀ ਹੋ ਗਏ ਹਨ । ਚੀਨੀ ਮਿਲ ਦਾ ਬੁਆਇਲਰ ਫਟਣਨਾਲ ਮ੍ਰਿਤਕਾ ਵਿੱਚ ਚਾਰ ਦੀ ਪਹਿਚਾਣ ਹੋ ਚੁੱਕੀ ਹੈ ,ਜਿਸ ਵਿੱਚ ਖਜੂਰੀ ਪਿੰਡ ਨਿਵਾਸੀ ਵਿਕਰਮਾ ਯਾਦਵ,ਕੰਨਹਈਆ ਸ਼ਰਮਾ,ਖਜੂਰੀ ਪਿੰਡ ਨਿਵਾਸੀ ਕ੍ਰਿਪਾ ਯਾਦਵ ਅਤੇ ਯੂਪੀ ਦੇ ਪੜਰੌਨਾ ਨਿਵਾਸੀ ਸਮਸੁਦਿਨ ਅੰਸਾਰੀ ਸ਼ਾਮਿਲ ਹੈ । ਗੰਭੀਰ ਰੂਪ ਨਾਲ ਜਖ਼ਮੀ ਤਿੰਨ ਮਜਦੂਰਾਂ ਨੂੰ ਪਟਨਾ ਦੇ ਪੀਐਮਸੀਐਚ ਰੇਫਰ ਕਰ ਦਿੱਤਾ ਗਿਆ ਹੈ। ਇਸ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ,ਲਾਸ਼ਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ । ਮੌਕੇ ਉੱਤੇ ਆਲਾ ਅਧਿਕਾਰੀ ਪਹੁੰਚ ਗਏ ਹਨ, ਉਨ੍ਹਾਂ ਨੂੰ ਲੋਕਾਂ ਦੇ ਗ਼ੁੱਸੇ ਦਾ ਸਾਮਣਾ ਕਰਣਾ ਪੈ ਰਿਹਾ ਹੈ ।