Australian PM ਨੇ ਸਿਡਨੀ ‘ਚ ਮਨਾਇਆ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਓਹਾਰ
ਸਿਡਨੀ, 1 ਨਵੰਬਰ (ਵਿਸ਼ਵ ਵਾਰਤਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਸ਼ੁੱਕਰਵਾਰ ਨੂੰ ਦੇਸ਼ ਦੇ ਹਿੰਦੂ ਭਾਈਚਾਰੇ ਨਾਲ ਦੀਵਾਲੀ ਮਨਾਉਣ ਲਈ ਪੈਰਾਮਾਟਾ ਦੇ ਸੰਸਦ ਮੈਂਬਰ ਐਂਡਰਿਊ ਚਾਰਲਟਨ ਦੇ ਨਾਲ ਸਿਡਨੀ ਮੁਰੂਗਨ ਮੰਦਰ ਪੁੱਜੇ। ਇਸ ਤੋਂ ਪਹਿਲਾਂ ਉਨ੍ਹਾਂ ਬੰਦੀ ਛੋੜ ਦਿਵਸ ਮੌਕੇ ਸਿਡਨੀ ਦੇ ਉਪਨਗਰ ਗਲੇਨਵੁੱਡ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕੀਤੇ।
ਪ੍ਰਧਾਨ ਮੰਤਰੀ ਅਲਬਾਨੀਜ਼ (Australian PM) ਨੇ X ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ “ਦੀਵਾਲੀ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ ਵਜੋਂ ਮਨਾਈ ਜਾਂਦੀ ਹੈ। ਅੱਜ ਸਿਡਨੀ ਮੁਰੂਗਨ ਮੰਦਿਰ ਵਿਖੇ ਤਮਿਲ ਆਸਟ੍ਰੇਲੀਅਨ ਭਾਈਚਾਰੇ ਨਾਲ ਜੁੜਨਾ ਇੱਕ ਸ਼ਾਨਦਾਰ ਅਨੁਭਵ ਸੀ। “ਮੰਦਰ ਹਰ ਰੋਜ਼ ਜੀਵਨ ਦੇ ਹਰ ਖੇਤਰ ਦੇ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ ਅਤੇ ਪੱਛਮੀ ਸਿਡਨੀ ਦੇ ਦੱਖਣੀ ਏਸ਼ੀਆਈ ਹਿੰਦੂ ਭਾਈਚਾਰੇ ਲਈ ਇੱਕ ਪ੍ਰਮੁੱਖ ਸਥਾਨ ਬਣ ਗਿਆ ਹੈ।”
ਇਸ ਦੇ ਨਾਲ ਹੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਦੀਆਂ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਕਿ “ਅੱਜ ਗੁਰਦੁਆਰਾ ਸਾਹਿਬ ਗਲੇਨਵੁੱਡ ਜਾਣਾ ਅਤੇ ਨਵੀਂ ਰਸੋਈ ਦਾ ਉਦਘਾਟਨ ਕਰਨਾ ਇੱਕ ਸ਼ਾਨਦਾਰ ਅਨੁਭਵ ਸੀ, ਜੋ ਹਰ ਹਫ਼ਤੇ ਹਜ਼ਾਰਾਂ ਲੋਕਾਂ ਲਈ ਸੇਵਾ ਪ੍ਰਦਾਨ ਹੈ।”
ਇਸ ਤੋਂ ਪਹਿਲਾਂ ਵੀਰਵਾਰ ਨੂੰ, ਦੀਵਾਲੀ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ, ਅਲਬਾਨੀਜ਼ ਨੇ ਕਿਹਾ ਕਿ ਰੋਸ਼ਨੀ ਦਾ ਇਹ ਤਿਉਹਾਰ ‘ਵਿਸ਼ਵਾਸ ਅਤੇ ਸੱਭਿਆਚਾਰ ਦਾ ਇੱਕ ਬੇਮਿਸਾਲ ਉਤਸਵ ਹੈ ਜੋ ਸਾਰੇ ਆਸਟ੍ਰੇਲੀਆਈ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ। ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦ ਪਰਿਵਾਰ ਅਤੇ ਦੋਸਤ ਦੇਸ਼ ਭਰ ਦੇ ਘਰਾਂ, ਪਾਰਕਾਂ, ਮੰਦਰਾਂ ਅਤੇ ਕਮਿਊਨਿਟੀ ਸੈਂਟਰਾਂ ਵਿੱਚ ਇਕੱਠੇ ਹੋਣ, ਇਸ ਤਿਉਹਾਰ ਦੀ ਰੌਸ਼ਨੀ ਤੁਹਾਡੇ ਲਈ ਸ਼ਾਂਤੀ ਅਤੇ ਖੁਸ਼ੀਆਂ ਲੈ ਕੇ ਆਵੇ। ਮੈਂ ਇਸ ਤਿਉਹਾਰ ਨੂੰ ਮਨਾਉਣ ਵਾਲੇ ਸਾਰਿਆਂ ਲੋਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।”