Australia : ਸਿਡਨੀ ‘ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ

ਆਸਟ੍ਰੇਲੀਆ, 2 ਜੁਲਾਈ (ਵਿਸ਼ਵ ਵਾਰਤਾ): ਸਿਡਨੀ (Australia) ‘ਚ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਨੋਬਲਪ੍ਰੀਤ ਵਜੋਂ ਹੋਈ ਹੈ, ਜੋ ਕਿ ਪੰਜਾਬ ਪੁਲਿਸ ਦੇ ਸੇਵਾਮੁਕਤ ਏਐਸਆਈ ਗੁਰਪ੍ਰੀਤ ਸਿੰਘ ਢਿੱਲੋਂ ਦਾ ਪੁੱਤਰ ਸੀ।
ਗੁਰਪ੍ਰੀਤ ਸਿੰਘ ਢਿੱਲੋ ਰਿਟਾਇਰ ਏਐਸਆਈ ਪੰਜਾਬ ਪੁਲਿਸ ਨੇ ਦੱਸਿਆ ਕਿ ਮੇਰਾ ਬੇਟਾ ਨੋਬਲਪ੍ਰੀਤ ਸਿੰਘ ਢਿੱਲੋ ਆਸਟਰੇਲੀਆ ਵਿੱਚ 2019 ਵਿੱਚ ਸਟੱਡੀ ਬੇਸ ’ਤੇ ਗਿਆ ਸੀ ਪਰ ਬੀਤੇ ਦਿਨ ਲੜਕੇ ਨੋਬਲਪ੍ਰੀਤ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ। ਉਨਾਂ ਦੱਸਿਆ ਕਿ ਨੋਬਲਪ੍ਰੀਤ ਸਿੰਘ ਢਿੱਲੋਂ ਬੀਤੇ 6 ਸਾਲਾਂ ਤੋਂ ਉੱਥੇ ਰਹਿ ਰਿਹਾ ਸੀ ਅਤੇ ਉਸਨੇ ਆਪਣੇ ਉੱਥੇ ਕਾਰੋਬਾਰ ਵੀ ਸ਼ੁਰੂ ਕਰ ਲਿਆ ਸੀ। ਨੋਬਲਪ੍ਰੀਤ ਸਿੰਘ ਢਿੱਲੋਂ ਰਾਤੀ ਠੀਕ ਠਾਕ ਸੁੱਤਾ ਸੀ ਪਰ ਸਵੇਰੇ ਜਦ ਉਹ ਉਠਾਉਣ ‘ਤੇ ਵੀ ਉੱਠਿਆ ਨਹੀਂ ਤਾਂ ਉਸਨੂੰ ਉੱਥੇ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਪਰ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਨੋਬਲਪ੍ਰੀਤ ਦੀਆਂ ਅੰਤਿਮ ਰਸਮਾਂ ਆਸਟ੍ਰੇਲੀਆ ’ਚ ਹੀ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜਦੋਂ ਆਸਟ੍ਰੇਲੀਆਈ ਕਾਗਜ਼ਾਤ ਦੀਆਂ ਰਸਮਾਂ ਪੂਰੀਆਂ ਹੋ ਜਾਣਗੀਆਂ, ਤਾਂ ਅਸੀਂ ਪਰਿਵਾਰ ਨਾਲ ਅੰਤਿਮ ਰਸਮਾਂ ‘ਚ ਸ਼ਾਮਿਲ ਹੋਣ ਲਈ ਆਸਟ੍ਰੇਲੀਆ ਜਾਵਾਂਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















