Asia Cup 2025 : United Arab Emirates vs Oman ; UAE ਨੇ ਓਮਾਨ ਨੂੰ 42 ਦੌੜਾਂ ਨਾਲ ਹਰਾਇਆ

ਅਬੂ ਧਾਬੀ, 15 ਸਤੰਬਰ (ਵਿਸ਼ਵ ਵਾਰਤਾ) Asia Cup 2025 : ਅੱਜ (ਸੋਮਵਾਰ) ਏਸ਼ੀਆ ਕੱਪ 2025 ਵਿੱਚ 2 ਮੈਚ ਖੇਡੇ ਜਾ ਰਹੇ ਹਨ। ਦਿਨ ਦਾ ਪਹਿਲਾ ਅਤੇ ਟੂਰਨਾਮੈਂਟ ਦਾ 7ਵਾਂ ਮੈਚ UAE ਅਤੇ ਓਮਾਨ ਵਿਚਾਲੇ ਖੇਡਿਆ ਗਿਆ। UAE ਨੇ ਅੱਜ ਦੇ ਮੁਕਾਬਲੇ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਟੀਮ ਨੇ ਓਮਾਨ ਨੂੰ 42 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਇਸ ਟੂਰਨਾਮੈਂਟ ਵਿੱਚ ਉਨ੍ਹਾਂ ਦੀ ਪਹਿਲੀ ਜਿੱਤ ਹੈ। ਜਦੋਂ ਕਿ ਓਮਾਨ ਦੀ ਲਗਾਤਾਰ ਦੂਜੀ ਹਾਰ ਹੈ।

ਇਸ ਤੋਂ ਪਹਿਲਾਂ ਸ਼ੇਖ ਜ਼ਾਇਦ ਕ੍ਰਿਕਟ ਸਟੇਡੀਅਮ ਵਿਖੇ ਏਸ਼ੀਆ ਕੱਪ 2025 ਗਰੁੱਪ ਏ ਦੇ ਸੱਤਵੇਂ ਮੈਚ ਵਿੱਚ ਓਮਾਨ ਨੇ ਸੰਯੁਕਤ ਅਰਬ ਅਮੀਰਾਤ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। UAE ਨੇ ਟਾਸ ਹਾਰ ਕੇ ਬੱਲੇਬਾਜ਼ੀ ਕਰਦਿਆਂ 5 ਵਿਕਟਾਂ ਦੇ ਨੁਕਸਾਨ ਤੇ 172 ਦੌੜਾਂ ਬਣਾਈਆਂ ਸਨ।
173 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਓਮਾਨ ਦੀ ਟੀਮ 130 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਯੂਏਈ ਦੇ ਓਪਨਰ ਅਲੀਸ਼ਾਨ ਸ਼ਰਾਫੂ ਨੇ 51 ਅਤੇ ਮੁਹੰਮਦ ਵਸੀਮ ਨੇ 69 ਦੌੜਾਂ ਬਣਾਈਆਂ। ਜੀਤੇਨ ਰਾਮਨੰਦਨੀ ਨੇ 2 ਵਿਕਟਾਂ ਹਾਸਲ ਕੀਤੀਆਂ।ਓਮਾਨ ਲਈ ਆਰੀਅਨ ਬਿਸ਼ਟ ਨੇ ਸਭ ਤੋਂ ਵੱਧ 24 ਦੌੜਾਂ ਬਣਾਈਆਂ। ਜਤਿੰਦਰ ਸਿੰਘ ਅਤੇ ਵਿਨਾਇਕ ਸ਼ੁਕਲਾ 20-20 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























