ਆਸ਼ੂਤੋਸ਼ ਦੀਕਸ਼ਿਤ ਹੋਣਗੇ ਭਾਰਤੀ ਹਵਾਈ ਸੈਨਾ ਦੇ ਨਵੇਂ ਚੀਫ਼
– ਜਾਣੋ ਕਦੋ ਤੋਂ ਸੰਭਾਲਣਗੇ IAF ਦੀ ਕਮਾਨ
ਨਵੀ ਦਿੱਲੀ, 6 ਅਕਤੂਬਰ 2026 (ਵਿਸ਼ਵ ਵਾਰਤਾ): ਕੇਂਦਰ ਸਰਕਾਰ ਨੇ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੂੰ ਭਾਰਤੀ ਹਵਾਈ ਸੈਨਾ ਦਾ ਅਗਲਾ ਮੁਖੀ ਨਿਯੁਕਤ ਕੀਤਾ ਹੈ। ਉਹ ਮੌਜੂਦਾ ਵਾਈਸ ਚੀਫ਼ ਆਫ਼ ਏਅਰ ਸਟਾਫ਼ ਹਨ। ਏਅਰ ਮਾਰਸ਼ਲ ਦੀਕਸ਼ਿਤ 31 ਅਕਤੂਬਰ 2026 ਦੀ ਦੁਪਹਿਰ ਤੋਂ ਏਅਰ ਚੀਫ਼ ਮਾਰਸ਼ਲ ਦੇ ਅਹੁਦੇ ‘ਤੇ 29ਵੇਂ ਚੀਫ਼ ਆਫ਼ ਏਅਰ ਸਟਾਫ਼ (CAS) ਵਜੋਂ ਜ਼ਿੰਮੇਵਾਰੀ ਸੰਭਾਲਣਗੇ।
ਆਸ਼ੂਤੋਸ਼ ਦੀਕਸ਼ਿਤ ਏਅਰ ਚੀਫ਼ ਮਾਰਸ਼ਲ ਅਮਰ ਪ੍ਰੀਤ ਸਿੰਘ ਦੀ ਜਗ੍ਹਾ ਲੈਣਗੇ, ਜੋ 30 ਸਤੰਬਰ 2024 ਨੂੰ ਵਾਯੂ ਸੈਨਾ ਮੁਖੀ ਬਣੇ ਸਨ।ਮੌਜੂਦਾ ਵਾਯੂ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਅਮਰ ਪ੍ਰੀਤ ਸਿੰਘ 31 ਅਕਤੂਬਰ ਨੂੰ ਸੇਵਾਮੁਕਤ ਹੋਣਗੇ। ਇਸ ਤੋਂ ਬਾਅਦ ਏਅਰ ਮਾਰਸ਼ਲ ਦੀਕਸ਼ਿਤ ਵਾਯੂ ਸੈਨਾ ਦੀ ਕਮਾਨ ਸੰਭਾਲਣਗੇ। ਆਸ਼ੂਤੋਸ਼ ਦੀਕਸ਼ਿਤ ਕਾਰਗਿਲ ਜੰਗ ਵਿੱਚ ਵੀ ਸ਼ਾਮਲ ਸਨ। ਉਨ੍ਹਾਂ ਨੇ ਫਾਈਟਰ ਜੈੱਟ ਨਾਲ ਘੁਸਪੈਠੀਆਂ ‘ਤੇ ਬੰਬ ਸੁੱਟੇ ਸਨ। ਉਹ 20 ਤਰ੍ਹਾਂ ਦੇ ਲੜਾਕੂ ਜਹਾਜ਼ ਉਡਾਉਣ ਵਿੱਚ ਮਾਹਰ ਹਨ।
ਲਗਭਗ ਚਾਰ ਦਹਾਕਿਆਂ ਦੇ ਕਰੀਅਰ ਵਿੱਚ ਉਨ੍ਹਾਂ ਨੇ ਕਈ ਅਹਿਮ ਜ਼ਿੰਮੇਵਾਰੀਆਂ ਸੰਭਾਲੀਆਂ ਹਨ। ਵਾਈਸ ਚੀਫ਼ ਆਫ਼ ਏਅਰ ਸਟਾਫ਼ ਬਣਨ ਤੋਂ ਪਹਿਲਾਂ ਉਹ ਚੀਫ਼ ਆਫ਼ ਇੰਟੀਗ੍ਰੇਟਿਡ ਡਿਫੈਂਸ ਸਟਾਫ਼ (CISC) ਅਤੇ ਏਅਰ ਅਫ਼ਸਰ ਕਮਾਂਡਿੰਗ-ਇਨ-ਚੀਫ਼, ਸੈਂਟਰਲ ਏਅਰ ਕਮਾਂਡ ਦੇ ਅਹੁਦੇ ‘ਤੇ ਰਹਿ ਚੁੱਕੇ ਹਨ। ਉਨ੍ਹਾਂ ਨੇ ਮਿਰਾਜ-2000, ਮਿਗ ਦੇ ਵੱਖ-ਵੱਖ ਵਰਜ਼ਨ, ਜਗੁਆਰ, ਤੇਜਸ, ਹੌਕ, IL-78, AN-32, ਕਿਰਨ, HPT-32 ਅਤੇ ਐਵਰੋ ਵਰਗੇ ਕਈ ਜਹਾਜ਼ਾਂ ਨੂੰ ਉਡਾਇਆ ਹੈ। ਉਹ ਐਕਸਪੈਰੀਮੈਂਟਲ ਟੈਸਟ ਪਾਇਲਟ ਅਤੇ ਕਵਾਲੀਫਾਈਡ ਫਲਾਇੰਗ ਇੰਸਟ੍ਰਕਟਰ ਵੀ ਹਨ। ਉਨ੍ਹਾਂ ਨੇ ਹੁਣ ਤੱਕ 3500 ਘੰਟਿਆਂ ਤੋਂ ਵੱਧ ਉਡਾਣ ਭਰੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























