• Latest
  • Trending
GUJARAT ਵਿੱਚ BJP ਦਾ ਅਹੰਕਾਰ ਅਤੇ ਭ੍ਰਿਸ਼ਟਾਚਾਰ ਆਪਣੇ ਸ਼ਿਖਰ ‘ਤੇ, ਜਨਤਾ ਦਾ ਗੁੱਸਾ ਹੀ ਇਸ ਅਹੰਕਾਰੀ ਸਰਕਾਰ ਦਾ ਅੰਤ ਕਰੇਗਾ – KEJRIWAL 

GUJARAT ਵਿੱਚ BJP ਦਾ ਅਹੰਕਾਰ ਅਤੇ ਭ੍ਰਿਸ਼ਟਾਚਾਰ ਆਪਣੇ ਸ਼ਿਖਰ ‘ਤੇ, ਜਨਤਾ ਦਾ ਗੁੱਸਾ ਹੀ ਇਸ ਅਹੰਕਾਰੀ ਸਰਕਾਰ ਦਾ ਅੰਤ ਕਰੇਗਾ – KEJRIWAL 

1 year ago
ਰੋਲ ਆਬਜ਼ਰਵਰ ਸ੍ਰੀਮਤੀ ਕੰਵਲ ਪ੍ਰੀਤ ਬਰਾੜ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

ਰੋਲ ਆਬਜ਼ਰਵਰ ਸ੍ਰੀਮਤੀ ਕੰਵਲ ਪ੍ਰੀਤ ਬਰਾੜ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

26 minutes ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

30 minutes ago
Punjab : ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਲੁਧਿਆਣਾ ; ਸੰਜੀਵ ਅਰੋੜਾ ਦੇ ਪਰਿਵਾਰ ਨਾਲ ਕਰਨਗੇ ਮੁਲਾਕਾਤ

Punjab : ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਲੁਧਿਆਣਾ ; ਸੰਜੀਵ ਅਰੋੜਾ ਦੇ ਪਰਿਵਾਰ ਨਾਲ ਕਰਨਗੇ ਮੁਲਾਕਾਤ

50 minutes ago
ਗੁਜਰਾਤ : ਪੁਲਿਸ ਨੇ 4.82 ਲੱਖ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ ਕੀਤੇ ਜ਼ਬਤ ; ਇੱਕ ਔਰਤ ਸਮੇਤ ਤਿੰਨ ਗ੍ਰਿਫ਼ਤਾਰ

ਗੁਜਰਾਤ : ਪੁਲਿਸ ਨੇ 4.82 ਲੱਖ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ ਕੀਤੇ ਜ਼ਬਤ ; ਇੱਕ ਔਰਤ ਸਮੇਤ ਤਿੰਨ ਗ੍ਰਿਫ਼ਤਾਰ

60 minutes ago
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ 54 ਅਤੇ ਪੁੱਡਾ ਵਿੱਚ ਦੋ ਨਵੇਂ ਉਮੀਦਵਾਰ ਨਿਯੁਕਤ; ਹਰਦੀਪ ਸਿੰਘ ਮੁੰਡੀਆਂ ਨੇ ਸੌਂਪੇ ਨਿਯੁਕਤੀ ਪੱਤਰ

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ 54 ਅਤੇ ਪੁੱਡਾ ਵਿੱਚ ਦੋ ਨਵੇਂ ਉਮੀਦਵਾਰ ਨਿਯੁਕਤ; ਹਰਦੀਪ ਸਿੰਘ ਮੁੰਡੀਆਂ ਨੇ ਸੌਂਪੇ ਨਿਯੁਕਤੀ ਪੱਤਰ

2 hours ago
ਅੰਮ੍ਰਿਤਸਰ ਵਿੱਚ 9 ਪਿਸਤੌਲਾਂ, 1.3 ਕਿਲੋ ਹੈਰੋਇਨ ਅਤੇ 60 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਸੱਤ ਗ੍ਰਿਫ਼ਤਾਰ

ਅੰਮ੍ਰਿਤਸਰ ਵਿੱਚ 9 ਪਿਸਤੌਲਾਂ, 1.3 ਕਿਲੋ ਹੈਰੋਇਨ ਅਤੇ 60 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਸੱਤ ਗ੍ਰਿਫ਼ਤਾਰ

2 hours ago
ਭਗਵੰਤ ਮਾਨ ਸਰਕਾਰ ਨੇ ਪੀ.ਆਰ.ਟੀ.ਸੀ. ਦੇ ਆਊਟਸੋਰਸਡ ਮੁਲਾਜ਼ਮਾਂ ਨੂੰ ਠੇਕੇ (ਕੰਟਰੈਕਟ) ਅਧੀਨ ਲਿਆਉਣ ਦੀ ਇਤਿਹਾਸਕ ਪ੍ਰਕਿਰਿਆ ਕੀਤੀ ਸ਼ੁਰੂ: ਹਰਪਾਲ ਸਿੰਘ ਚੀਮਾ

ਭਗਵੰਤ ਮਾਨ ਸਰਕਾਰ ਨੇ ਪੀ.ਆਰ.ਟੀ.ਸੀ. ਦੇ ਆਊਟਸੋਰਸਡ ਮੁਲਾਜ਼ਮਾਂ ਨੂੰ ਠੇਕੇ (ਕੰਟਰੈਕਟ) ਅਧੀਨ ਲਿਆਉਣ ਦੀ ਇਤਿਹਾਸਕ ਪ੍ਰਕਿਰਿਆ ਕੀਤੀ ਸ਼ੁਰੂ: ਹਰਪਾਲ ਸਿੰਘ ਚੀਮਾ

2 hours ago
ਭਗਵੰਤ ਮਾਨ ਸਰਕਾਰ ਨੇ ਪਿੜਾਈ ਸੀਜ਼ਨ 2026-27 ਲਈ ਗੰਨੇ ਦਾ ਭਾਅ ਵਧਾ ਕੇ 431 ਪ੍ਰਤੀ ਕੁਇੰਟਲ ਕੀਤਾ; ਦੇਸ਼ ਵਿੱਚ ਸਭ ਤੋਂ ਵੱਧ ਕੀਮਤ

ਭਗਵੰਤ ਮਾਨ ਸਰਕਾਰ ਨੇ ਪਿੜਾਈ ਸੀਜ਼ਨ 2026-27 ਲਈ ਗੰਨੇ ਦਾ ਭਾਅ ਵਧਾ ਕੇ 431 ਪ੍ਰਤੀ ਕੁਇੰਟਲ ਕੀਤਾ; ਦੇਸ਼ ਵਿੱਚ ਸਭ ਤੋਂ ਵੱਧ ਕੀਮਤ

2 hours ago
‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 309ਵਾਂ ਦਿਨ: ਪੰਜਾਬ ਪੁਲਿਸ ਵੱਲੋਂ 585 ਥਾਈਂ ਛਾਪੇਮਾਰੀ; 249 ਕਾਬੂ

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 309ਵਾਂ ਦਿਨ: ਪੰਜਾਬ ਪੁਲਿਸ ਵੱਲੋਂ 585 ਥਾਈਂ ਛਾਪੇਮਾਰੀ; 249 ਕਾਬੂ

2 hours ago
AI ਦੇ ਭਵਿੱਖ ਨੂੰ ਆਕਾਰ ਦੇਣ ਲਈ ਏਆਈਐਕਸਕਾਨ 2026 ਵਿੱਚ ਇਕੱਠੇ ਹੋਏ ਦੇਸ਼-ਵਿਦੇਸ਼ ਦੇ ਮਾਹਿਰ

AI ਦੇ ਭਵਿੱਖ ਨੂੰ ਆਕਾਰ ਦੇਣ ਲਈ ਏਆਈਐਕਸਕਾਨ 2026 ਵਿੱਚ ਇਕੱਠੇ ਹੋਏ ਦੇਸ਼-ਵਿਦੇਸ਼ ਦੇ ਮਾਹਿਰ

3 hours ago
ਅਕਾਲੀ–ਭਾਜਪਾ ਗੱਠਜੋੜ ਨੇ ਖੋਲ੍ਹਿਆ ਵਜ਼ੀਰੀ ਦਾ ਰਾਹ !

ਅਕਾਲੀ–ਭਾਜਪਾ ਗੱਠਜੋੜ ਨੇ ਖੋਲ੍ਹਿਆ ਵਜ਼ੀਰੀ ਦਾ ਰਾਹ !

3 hours ago
ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ; ਪੰਜਾਬ ਸਰਕਾਰ ਵੱਲੋਂ 31 IPS ਅਤੇ PPS ਅਧਿਕਾਰੀਆਂ ਦੇ ਤਬਾਦਲੇ , ਪੜ੍ਹੋ ਮੁਕੰਮਲ ਸੂਚੀ

ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ; ਪੰਜਾਬ ਸਰਕਾਰ ਵੱਲੋਂ 31 IPS ਅਤੇ PPS ਅਧਿਕਾਰੀਆਂ ਦੇ ਤਬਾਦਲੇ , ਪੜ੍ਹੋ ਮੁਕੰਮਲ ਸੂਚੀ

3 hours ago
Hindi News
English News
Wednesday, November 25, 2026
No Result
View All Result
18 °c
Chandigarh
17 ° Thu
18 ° Fri
19 ° Sat
19 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

GUJARAT ਵਿੱਚ BJP ਦਾ ਅਹੰਕਾਰ ਅਤੇ ਭ੍ਰਿਸ਼ਟਾਚਾਰ ਆਪਣੇ ਸ਼ਿਖਰ ‘ਤੇ, ਜਨਤਾ ਦਾ ਗੁੱਸਾ ਹੀ ਇਸ ਅਹੰਕਾਰੀ ਸਰਕਾਰ ਦਾ ਅੰਤ ਕਰੇਗਾ – KEJRIWAL 

30 ਸਾਲਾਂ ਤੋਂ ਗੁਜਰਾਤ ਵਿੱਚ ਕੋਈ ਵਿਰੋਧੀ ਧਿਰ ਨਹੀਂ ਹੈ, ਕਾਂਗਰਸ ਵੀ ਭਾਜਪਾ ਨਾਲ ਮਿਲੀ ਹੋਈ ਹੈ, ਇਸ ਲਈ "AAP" ਨੂੰ ਆਉਣਾ ਪਿਆ - ਭਗਵੰਤ ਮਾਨ

July 23, 2025
in ਖਬਰਾਂ, ਪੰਜਾਬ
GUJARAT ਵਿੱਚ BJP ਦਾ ਅਹੰਕਾਰ ਅਤੇ ਭ੍ਰਿਸ਼ਟਾਚਾਰ ਆਪਣੇ ਸ਼ਿਖਰ ‘ਤੇ, ਜਨਤਾ ਦਾ ਗੁੱਸਾ ਹੀ ਇਸ ਅਹੰਕਾਰੀ ਸਰਕਾਰ ਦਾ ਅੰਤ ਕਰੇਗਾ – KEJRIWAL 

GUJARAT ਵਿੱਚ BJP ਦਾ ਅਹੰਕਾਰ ਅਤੇ ਭ੍ਰਿਸ਼ਟਾਚਾਰ ਆਪਣੇ ਸ਼ਿਖਰ ‘ਤੇ, ਜਨਤਾ ਦਾ ਗੁੱਸਾ ਹੀ ਇਸ ਅਹੰਕਾਰੀ ਸਰਕਾਰ ਦਾ ਅੰਤ ਕਰੇਗਾ – KEJRIWAL 

ਅਡਾਨੀ ਨੂੰ ਠੇਕਾ ਦਿਵਾਉਣ ਲਈ ਪ੍ਰਧਾਨ ਮੰਤਰੀ ਵਿਦੇਸ਼ ਜਾਂਦੇ ਹਨ, ਪਰ ਜਦੋਂ ਗੁਜਰਾਤ ਵਿੱਚ ਕਿਸਾਨ ਬੋਨਸ ਮੰਗਦਾ ਹੈ, ਤਾਂ ਉਸਨੂੰ ਡੰਡਿਆਂ ਨਾਲ ਕੁੱਟਿਆ ਜਾਂਦਾ ਹੈ- ਕੇਜਰੀਵਾਲ

ਭਾਜਪਾ ਸਰਕਾਰ ਨੇ ਲਾਠੀਚਾਰਜ ਵਿੱਚ ਜਾਨ ਗਵਾਉਣ ਵਾਲੇ ਪਸ਼ੂ ਪਾਲਕ ਦੇ ਪਰਿਵਾਰ ਨੂੰ ਅਜੇ ਤੱਕ ਇੱਕ ਵੀ ਰੁਪਿਆ ਮੁਆਵਜ਼ਾ ਨਹੀਂ ਦਿੱਤਾ – ਕੇਜਰੀਵਾਲ

ਇਹ ਸਰਕਾਰ ਅਮੀਰਾਂ ਦੀ ਸਰਕਾਰ ਹੈ, ਗਰੀਬਾਂ ਅਤੇ ਕਿਸਾਨਾਂ ਨੂੰ ਡੰਡਿਆਂ ਨਾਲ ਕੁੱਟਦੀ ਹੈ- ਕੇਜਰੀਵਾਲ

ਭਾਜਪਾ ਨੂੰ ਸੱਤਾ ਦਾ ਅਹੰਕਾਰ ਹੋ ਗਿਆ ਹੈ, ਕਿਸਾਨ ਦੀ ਸ਼ਹਾਦਤ ਨਾਲ ਇਸ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ – ਕੇਜਰੀਵਾਲ

30 ਸਾਲਾਂ ਤੋਂ ਗੁਜਰਾਤ ਵਿੱਚ ਕੋਈ ਵਿਰੋਧੀ ਧਿਰ ਨਹੀਂ ਹੈ, ਕਾਂਗਰਸ ਵੀ ਭਾਜਪਾ ਨਾਲ ਮਿਲੀ ਹੋਈ ਹੈ, ਇਸ ਲਈ “AAP” ਨੂੰ ਆਉਣਾ ਪਿਆ – ਭਗਵੰਤ ਮਾਨ

ਕਿਸਾਨਾਂ ਅਤੇ ਪਸ਼ੂ ਪਾਲਕਾਂ ਦੇ ਸਮਰਥਨ ਵਿੱਚ ਮੋਡਾਸ ਵਿੱਚ ਆਯੋਜਿਤ ਮਹਾਂ ਪੰਚਾਇਤ ਵਿੱਚ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਿਲ ਹੋਏ

GUJARAT ਵਿੱਚ BJP ਦਾ ਅਹੰਕਾਰ ਅਤੇ ਭ੍ਰਿਸ਼ਟਾਚਾਰ ਆਪਣੇ ਸ਼ਿਖਰ 'ਤੇ, ਜਨਤਾ ਦਾ ਗੁੱਸਾ ਹੀ ਇਸ ਅਹੰਕਾਰੀ ਸਰਕਾਰ ਦਾ ਅੰਤ ਕਰੇਗਾ - KEJRIWAL 

ਨਵੀਂ ਦਿੱਲੀ/ਗੁਜਰਾਤ, 23 ਜੁਲਾਈ, 2025 (ਵਿਸ਼ਵ ਵਾਰਤਾ):- ਗੁਜਰਾਤ ਦੇ ਕਿਸਾਨਾਂ ਅਤੇ ਪਸ਼ੂਪਾਲਕਾਂ ਦੇ ਸਮਰਥਨ ਵਿੱਚ ਮੋਡਾਸ ‘ਚ ਆਯੋਜਿਤ ਮਹਾਪੰਚਾਇਤ ਵਿੱਚ “AAP” ਦੇ ਕੌਮੀ ਕਨਵੀਨਰ ARVIND KEJRIWAL ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਿਲ ਹੋਏ।

 

ਕਿਸਾਨਾਂ ਦੀ ਮਹਾਪੰਚਾਇਤ ‘ਚ ਪਹੁੰਚੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਤੇ CM ਭਗਵੰਤ ਮਾਨ ਜੀ, ਗੁਜਰਾਤ ਤੋਂ Live https://t.co/B6r6Q3M0Fh

— AAP Punjab (@AAPPunjab) July 23, 2025

 

ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ‘ਚ ਭਾਜਪਾ ਦੀ ਸਰਕਾਰ ਦਾ ਅਹੰਕਾਰ ਤੇ ਭ੍ਰਿਸ਼ਟਾਚਾਰ ਸ਼ਿਖਰ ‘ਤੇ ਪਹੁੰਚ ਚੁੱਕਾ ਹੈ। ਜਨਤਾ ਦਾ ਗੁੱਸਾ ਹੀ ਇਸ ਅਹੰਕਾਰੀ ਸਰਕਾਰ ਦਾ ਅੰਤ ਕਰੇਗਾ। ਉਨ੍ਹਾਂ ਕਿਹਾ ਕਿ ਅਡਾਣੀ ਨੂੰ ਠੇਕਾ ਦਿਵਾਉਣ ਲਈ ਪ੍ਰਧਾਨ ਮੰਤਰੀ ਵਿਦੇਸ਼ ਜਾਂਦੇ ਹਨ, ਪਰ ਗੁਜਰਾਤ ਵਿੱਚ ਜਦੋਂ ਕਿਸਾਨ ਬੋਨਸ ਮੰਗਦਾ ਹੈ ਤਾਂ ਉਸ ‘ਤੇ ਲਾਠੀਆਂ ਵਰਸਾਈਆਂ ਜਾਂਦੀਆਂ ਹਨ।ਲਾਠੀਚਾਰਜ ‘ਚ ਜਿੰਦਗੀ ਗੁਆ ਬੈਠੇ ਪਸ਼ੂਪਾਲਕ ਦੇ ਪਰਿਵਾਰ ਨੂੰ ਅਜੇ ਤੱਕ ਇੱਕ ਰੁਪਏ ਦਾ ਮੁਆਵਜ਼ਾ ਨਹੀਂ ਮਿਲਿਆ।ਇਹ ਸਰਕਾਰ ਅਮੀਰਾਂ ਦੀ ਸਰਕਾਰ ਹੈ। ਗਰੀਬਾਂ ਅਤੇ ਕਿਸਾਨਾਂ ਨੂੰ ਤਾਂ ਸਿਰਫ਼ ਲਾਠੀਆਂ ਦੀ ਮਾਰ ਮਿਲਦੀ ਹੈ। ਭਾਜਪਾ ਨੂੰ ਸੱਤਾ ਦਾ ਅਹੰਕਾਰ ਹੋ ਗਿਆ ਹੈ। ਕਿਸਾਨ ਦੀ ਸ਼ਹਾਦਤ ਨਾਲ ਇਸ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ।

ਕਿਸਾਨਾਂ ਨੂੰ ਹਰ ਸਾਲ ਜੂਨ ਵਿੱਚ ਬੋਨਸ ਮਿਲਦਾ ਸੀ, ਪਰ ਇਸ ਵਾਰ ਉਨ੍ਹਾਂ ਨੂੰ ਅਜੇ ਤੱਕ ਨਹੀਂ ਮਿਲਿਆ- ਕੇਜਰੀਵਾਲ

ਮੋਡਾਸ ਵਿੱਚ ਕਿਸਾਨਾਂ ਅਤੇ ਪਸ਼ੂਪਾਲਕਾਂ ਦੇ ਸਮਰਥਨ ਵਿੱਚ ਆਯੋਜਿਤ ਮਹਾਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸਾਬਰ ਡੇਅਰੀ ‘ਚ ਬਹੁਤ ਹੀ ਦਰਦਨਾਕ ਅਤੇ ਦੁਖਦਾਈ ਘਟਨਾ ਵਾਪਰੀ।ਜਦੋਂ ਪਸ਼ੂਪਾਲਕ ਆਪਣੇ ਹੱਕ ਦੀ ਮੰਗ ਲਈ ਸਰਕਾਰ ਕੋਲ ਰੋਸ਼ ਪ੍ਰਗਟ ਕਰਨ ਪਹੁੰਚੇ, ਤਾਂ ਇਸ ਭ੍ਰਿਸ਼ਟ, ਨਿਰਦਈ ਅਤੇ ਕਠੋਰ ਸਰਕਾਰ ਨੇ ਉਨ੍ਹਾਂ ‘ਤੇ ਲਾਠੀਚਾਰਜ ਕਰ ਦਿੱਤਾ। ਆਂਸੂ ਗੈਸ ਦੇ ਗੋਲੇ ਛੱਡੇ ਗਏ ਅਤੇ ਸਾਡਾ ਇਕ ਗਰੀਬ ਪਸ਼ੂਪਾਲਕ ਭਰਾ ਅਸ਼ੋਕ ਚੌਧਰੀ ਸਾਨੂੰ ਛੱਡ ਕੇ ਚਲਾ ਗਿਆ। ਹਰ ਸਾਲ ਜੂਨ ਮਹੀਨੇ ਵਿੱਚ ਪਸ਼ੂਪਾਲਕ ਕਿਸਾਨ ਭਰਾਵਾਂ ਨੂੰ ਬੋਨਸ ਦਿੱਤਾ ਜਾਂਦਾ ਹੈ। ਇਸ ਵਾਰ ਵੀ ਕਿਸਾਨਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦਾ ਜਾਇਜ਼ ਹੱਕ ਦਿੱਤਾ ਜਾਵੇ। ਪਰ ਗੁਜਰਾਤ ਸਰਕਾਰ ਨੇ ਜੂਨ ਵਿੱਚ 9.5 ਫੀਸਦੀ ਨਫੇ ਦੀ ਘੋਸ਼ਣਾ ਤਾਂ ਕਰ ਦਿੱਤੀ, ਪਰ ਅਜੇ ਤੱਕ ਕਿਸਾਨਾਂ ਨੂੰ ਇੱਕ ਪੈਸਾ ਵੀ ਨਹੀਂ ਦਿੱਤਾ ਗਿਆ। ਜਦਕਿ ਹਰ ਸਾਲ ਜੂਨ ਮਹੀਨੇ ਵਿੱਚ ਪੂਰਾ ਪੈਸਾ ਪਸ਼ੂਪਾਲਕਾਂ ਦੇ ਖਾਤੇ ਵਿੱਚ ਆ ਜਾਂਦਾ ਸੀ। ਗਰੀਬ ਕਿਸਾਨਾਂ ਨੂੰ ਬੀਜ, ਖਾਦ ਖਰੀਦਣੀ ਹੁੰਦੀ ਹੈ, ਬੱਚਿਆਂ ਦੀ ਫੀਸ ਦੇਣੀ ਹੁੰਦੀ ਹੈ, ਘਰ ਦਾ ਗੁਜ਼ਾਰਾ ਕਰਨਾ ਹੁੰਦਾ ਹੈ।

ਪਿਛਲੇ ਪੰਜ ਸਾਲਾਂ ਤੋਂ ਕਿਸਾਨਾਂ ਨੂੰ 16-18 ਫੀਸਦੀ ਬੋਨਸ ਮਿਲ ਰਿਹਾ ਸੀ, ਇਸ ਵਾਰ ਸਿਰਫ 9.50 ਫੀਸਦੀ ਕਿਉਂ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਲ 2020-21 ਵਿੱਚ ਕਿਸਾਨਾਂ ਨੂੰ 16 ਫੀਸਦੀ, 2021-22 ਵਿੱਚ 17 ਫੀਸਦੀ, 2022-23 ਵਿੱਚ 16.50 ਫੀਸਦੀ ਅਤੇ 2023-24 ਵਿੱਚ 17 ਫੀਸਦੀ ਨਫਾ ਮਿਲਿਆ। ਪਰ 2024-25 ਵਿੱਚ ਕਿਸਾਨਾਂ ਨੂੰ ਸਿਰਫ 9.50 ਫੀਸਦੀ ਨਫਾ ਦਿੱਤਾ ਗਿਆ। ਪਿਛਲੇ 5 ਸਾਲਾਂ ਤੋਂ ਕਿਸਾਨਾਂ ਨੂੰ ਲਗਾਤਾਰ 16 ਤੋਂ 18 ਫੀਸਦੀ ਨਫਾ ਮਿਲਦਾ ਆ ਰਿਹਾ ਸੀ, ਤਾਂ ਫਿਰ ਇਸ ਵਾਰ ਸਿਰਫ 9.50 ਫੀਸਦੀ ਹੀ ਕਿਉਂ? ਸਾਰਾ ਪੈਸਾ ਕਿੱਥੇ ਗਿਆ? ਇਹ ਪੈਸਾ ਇਨ੍ਹਾਂ ਦੀਆਂ ਚੋਣ ਰੈਲੀਆਂ ‘ਤੇ ਖਰਚਿਆ ਜਾ ਰਿਹਾ ਹੈ।ਗਰੀਬ ਕਿਸਾਨਾਂ ਦਾ ਪੈਸਾ ਲੁੱਟ ਕੇ ਇਹ ਲੋਕ ਆਪਣੇ ਲਈ ਵੱਡੇ-ਵੱਡੇ ਮਹਿਲ ਬਣਾ ਰਹੇ ਹਨ, ਗੱਡੀਆਂ ਤੇ ਹੈਲਿਕਾਪਟਰ ਖਰੀਦ ਰਹੇ ਹਨ। 14 ਜੁਲਾਈ ਨੂੰ ਅਸ਼ੋਕ ਚੌਧਰੀ ਦੀ ਮੌਤ ਹੋਈ, ਪਰ ਫਿਰ ਵੀ ਗੁਜਰਾਤ ਸਰਕਾਰ ਨੇ ਡੇਅਰੀ ਦਾ ਨਫਾ ਨਹੀਂ ਵਧਾਇਆ ਤੇ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਦਿੱਤਾ।18 ਜੁਲਾਈ ਨੂੰ “ਆਪ” ਗੁਜਰਾਤ ਪ੍ਰਦੇਸ਼ ਦੇ ਅਧਿਕਸ਼ ਇਸ਼ੁਦਾਨ ਗઢਵੀ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ 23 ਜੁਲਾਈ ਨੂੰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਗੁਜਰਾਤ ਆਉਣਗੇ।ਇਸ ਦੇ ਕੁਝ ਘੰਟਿਆਂ ਬਾਅਦ ਸ਼ਾਮ 3 ਵਜੇ ਗੁਜਰਾਤ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਪਸ਼ੂਪਾਲਕ ਕਿਸਾਨਾਂ ਨੂੰ 17.50 ਫੀਸਦੀ ਬੋਨਸ ਦਿੱਤਾ ਜਾਵੇਗਾ। ਪਰ ਅਜੇ ਤੱਕ ਇਹ ਨਫਾ ਨਹੀਂ ਦਿੱਤਾ ਗਿਆ।ਇਹਨਾਂ ਨੇ ਸਿਰਫ ਝੂਠਾ ਐਲਾਨ ਕੀਤਾ ਹੈ। ਇਨ੍ਹਾਂ ਨੇ ਪਸ਼ੂਪਾਲਕ ਕਿਸਾਨਾਂ ਦਾ ਪੈਸਾ ਚੋਰੀ ਕਰਕੇ ਆਪਣੇ ਲਈ ਵੱਡੇ-ਵੱਡੇ ਮਹਲ ਖੜੇ ਕਰ ਲਏ, ਪਰ ਤੁਹਾਡੇ ਸਿਰ ‘ਤੇ ਛਤ ਵੀ ਨਹੀਂ। ਅਸ਼ੋਕ ਚੌਧਰੀ ਦੇ ਘਰ ਵਿੱਚ ਵੀ ਛਤ ਨਹੀਂ ਹੈ। ਇਨ੍ਹਾਂ ਨੇ ਅਜਿਹੇ ਗਰੀਬ ਕਿਸਾਨਾਂ ਦਾ ਪੈਸਾ ਖਾ ਕੇ ਆਪਣੀਆਂ ਚੋਣ ਰੈਲੀਆਂ ਕਰ ਰਹੇ ਹਨ।ਇਨ੍ਹਾਂ ਨੂੰ ਪਾਪ ਲੱਗੇਗਾ, ਇਹ ਲੋਕ ਨਰਕ ‘ਚ ਜਾਣਗੇ।

ਕਿਸਾਨਾਂ ਨਾਲ ਗੱਲ ਕਰਨ ਦੀ ਬਜਾਏ ਤਾਨਾਸ਼ਾਹ ਭਾਜਪਾ ਸਰਕਾਰ ਨੇ ਉਨ੍ਹਾਂ ‘ਤੇ ਗੋਲੀਆਂ ਚਲਵਾਈ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਲੋਕਤੰਤਰ ਵਿੱਚ ਜੀ ਰਹੇ ਹਾਂ। ਜਨਤਾ ਸਰਕਾਰ ਚੁਣਦੀ ਹੈ ਅਤੇ ਸਰਕਾਰ ਬਣਦੀ ਹੈ। ਜੇਕਰ ਪਸ਼ੂਪਾਲਕ ਕਿਸਾਨ ਭਾਈ ਆਪਣੇ ਹੱਕ ਲਈ ਰੋਸ਼ ਪ੍ਰਦਰਸ਼ਨ ਕਰ ਰਹੇ ਸਨ, ਤਾਂ ਕੀ ਸਰਕਾਰ ਨੂੰ ਬੈਠ ਕੇ ਉਨ੍ਹਾਂ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ ਸੀ?ਬਿਨਾਂ ਗੱਲ ਕੀਤੇ ਉਨ੍ਹਾਂ ‘ਤੇ ਲਾਠੀਚਾਰਜ, ਆਂਸੂ ਗੈਸ ਦੇ ਗੋਲੇ ਅਤੇ ਗੋਲੀਆਂ ਨਹੀਂ ਚਲਾਉਣੀ ਚਾਹੀਦੀ ਸੀ। 30 ਸਾਲ ਦੀ ਸਰਕਾਰ ਦਾ ਇਨ੍ਹਾਂ ਨੂੰ ਅਹੰਕਾਰ ਹੋ ਗਿਆ ਹੈ। ਇਨ੍ਹਾਂ ਨੂੰ ਲੱਗਦਾ ਹੈ ਕਿ ਗੁਜਰਾਤ ਦੀ ਜਨਤਾ ਤਾਂ ਕਿੱਥੇ ਜਾਵੇਗੀ? ਵੋਟ ਤਾਂ ਸਾਨੂੰ ਹੀ ਮਿਲਣੇ ਹਨ।ਸਭ ਤੋਂ ਵੱਧ ਹੈਰਾਨੀ ਉਦੋਂ ਹੋਈ ਜਦੋਂ ਅਸ਼ੋਕ ਚੌਧਰੀ ਪਸ਼ੂਪਾਲਕ ਕਿਸਾਨਾਂ ਲਈ ਲੜਦੇ ਹੋਏ ਸ਼ਹੀਦ ਹੋ ਗਏ, ਪਰ ਅਜੇ ਤੱਕ ਸਰਕਾਰ ਨੇ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ।ਮੈਂ ਡੇਅਰੀ ਅਤੇ ਗੁਜਰਾਤ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਅਸ਼ੋਕ ਚੌਧਰੀ ਦੇ ਪਰਿਵਾਰ ਨੂੰ ਇੱਕ-ਇੱਕ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।

ਭਾਜਪਾ ਗੁਜਰਾਤ ਦੇ ਸਹਿਕਾਰੀ ਖੇਤਰ ‘ਤੇ ਕਬਜ਼ਾ ਕਰਕੇ ਸਿਰਫ਼ ਲੁੱਟਣ ਦਾ ਕੰਮ ਕਰ ਰਹੀ ਹੈ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਘਟਨਾ ਦੇ ਬਾਅਦ ਤੋਂ ਹੀ ਸਰਕਾਰ ਕਿਸਾਨ ਭਰਾਵਾਂ ਨੂੰ ਡਰਾਉਣ, ਦਬਾਉਣ ਅਤੇ ਕੁਚਲਣ ਦੀ ਸਾਜ਼ਿਸ਼ ਕਰ ਰਹੀ ਹੈ। ਖ਼ਾਸ ਕਰਕੇ ਉੱਤਰੀ ਗੁਜਰਾਤ ਵਿੱਚ ਹਰੇਕ ਕਿਸਾਨ ਪਸ਼ੂਪਾਲਕ ਦਾ ਕੰਮ ਵੀ ਕਰਦਾ ਹੈ।ਜੇਕਰ ਪਸ਼ੂਪਾਲਕਾਂ ਨੂੰ ਉਨ੍ਹਾਂ ਦਾ ਪੂਰਾ ਹੱਕ ਮਿਲ ਜਾਵੇ, ਤਾਂ ਹਰੇਕ ਕਿਸਾਨ ਦੀ ਗਰੀਬੀ ਦੂਰ ਹੋ ਸਕਦੀ ਹੈ।ਕਿਸਾਨਾਂ ਦਾ ਸਹਿਕਾਰੀ ਖੇਤਰ ਦਾ ਮਤਲਬ ਹੈ ਕਿ ਉਸ ਨੂੰ ਕਿਸਾਨ ਆਪ ਚਲਾਉਣ, ਪਰ ਅਜਿਹਾ ਨਹੀਂ ਹੋ ਰਿਹਾ।ਭਾਜਪਾ ਨੇ ਸਾਰੇ ਸਹਿਕਾਰੀ ਖੇਤਰ ‘ਤੇ ਕਬਜ਼ਾ ਕਰ ਲਿਆ ਹੈ ਅਤੇ ਹੁਣ ਇਹ ਲੋਕ ਓਥੇ ਲੁੱਟ ਮਚਾ ਰਹੇ ਹਨ।ਪਸ਼ੂਪਾਲਕ ਨੂੰ ਫੈਟ ਦੇ ਅਧਾਰ ‘ਤੇ ਪੈਸਾ ਦਿੱਤਾ ਜਾਂਦਾ ਹੈ। ਪਰ ਫੈਟ ਮਾਪਣ ਵਾਲੀ ਮਸ਼ੀਨ ਗੜਬੜ ਕਰ ਰਹੀ ਹੈ।ਜੇ ਫੈਟ 7.50 ਫੀਸਦੀ ਹੈ ਤਾਂ ਮਸ਼ੀਨ ਸਿਰਫ 7 ਫੀਸਦੀ ਦਿਖਾਉਂਦੀ ਹੈ।ਇਹ ਲੋਕ ਅਰਬਾਂ ਰੁਪਏ ਹੜਪ ਜਾਂਦੇ ਹਨ ਅਤੇ ਉਹਨਾਂ ਨੂੰ ਚੋਣੀ ਰੈਲੀਆਂ ਵਿੱਚ ਖਰਚ ਕਰਦੇ ਹਨ।

ਭਾਜਪਾ ਅਮੀਰਾਂ ਦੀ ਸਰਕਾਰ ਹੈ, ਇਹ ਸਿਰਫ਼ ਅਡਾਣੀ ਲਈ ਕੰਮ ਕਰਦੀ ਹੈ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਅਮੀਰਾਂ ਦੀ ਸਰਕਾਰ ਹੈ। ਇਹ ਲੋਕ ਅਡਾਣੀ ਲਈ ਕੰਮ ਕਰਦੇ ਹਨ। ਜੇ ਅਡਾਣੀ ਨੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਠੇਕਾ ਲੈਣਾ ਹੋਵੇ ਤਾਂ ਪ੍ਰਧਾਨ ਮੰਤਰੀ ਖ਼ਾਸ ਤੌਰ ‘ਤੇ ਉਥੇ ਜਾ ਕੇ ਅਡਾਣੀ ਨੂੰ ਠੇਕਾ ਦਿਲਾਉਂਦੇ ਹਨ।ਪਰ ਜਦੋਂ ਗੁਜਰਾਤ ਦਾ ਪਸ਼ੂਪਾਲਕ ਕਿਸਾਨ ਆਪਣਾ ਹੱਕ ਮੰਗਣ ਜਾਂਦਾ ਹੈ, ਤਾਂ ਉਸ ‘ਤੇ ਆਂਸੂ ਗੈਸ ਦੇ ਗੋਲੇ ਛੱਡੇ ਜਾਂਦੇ ਹਨ।ਆਮ ਆਦਮੀ ਪਾਰਟੀ ਗਰੀਬਾਂ, ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੀ ਪਾਰਟੀ ਹੈ। ਅਸੀਂ ਤੁਹਾਡੇ ਲਈ ਲੜਾਂਗੇ। ਅਸੀਂ ਗੁਜਰਾਤ ਦੀ ਜਨਤਾ ਦੇ ਨਾਲ ਖੜੇ ਹਾਂ।ਅਸੀਂ ਕਿਸਾਨਾਂ ਦੇ ਹੱਕ ਅਤੇ ਸਨਮਾਨ ਲਈ ਲੜਾਂਗੇ ਅਤੇ ਇਨਸਾਫ਼ ਦਿਲਾ ਕੇ ਰਹਾਂਗੇ। ਅਗਲੀ ਵਾਰੀ ਸਭ ਤੋਂ ਪਹਿਲਾਂ ਕੇਜਰੀਵਾਲ ਦੇ ਸੀਨੇ ‘ਤੇ ਗੋਲੀ ਚੱਲੇਗੀ, ਉਸ ਤੋਂ ਬਾਅਦ ਕਿਸਾਨਾਂ ‘ਤੇ ਚੱਲੇਗੀ।

ਕਿਸਾਨਾਂ ਅਤੇ ਪਸ਼ੂਪਾਲਕਾਂ ਦੀ ਇਹ ਲੜਾਈ ਸਿਰਫ਼ ਦੁੱਧ ਲਈ ਨਹੀਂ, ਸਗੋਂ ਉਨ੍ਹਾਂ ਦੇ ਨਿਆਂ ਅਤੇ ਸਨਮਾਨ ਲਈ ਹੈ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਲਈ ਕਾਫੀ ਕੰਮ ਕੀਤੇ ਹਨ। 2022 ਵਿੱਚ ਪੰਜਾਬ ਵਿੱਚ “ਆਪ” ਦੀ ਸਰਕਾਰ ਬਣੀ ਸੀ। ਉਸ ਤੋਂ ਪਹਿਲਾਂ ਸਿਰਫ 20 ਫੀਸਦੀ ਖੇਤਰਾਂ ਵਿੱਚ ਹੀ ਸਿੰਚਾਈ ਦਾ ਪਾਣੀ ਪਹੁੰਚਦਾ ਸੀ। 3 ਸਾਲਾਂ ਵਿੱਚ ਅਸੀਂ 60 ਫੀਸਦੀ ਖੇਤਾਂ ਤੱਕ ਸਿੰਚਾਈ ਦਾ ਪਾਣੀ ਪਹੁੰਚਾ ਦਿੱਤਾ ਹੈ ਅਤੇ ਅਗਲੇ ਇੱਕ ਸਾਲ ਵਿੱਚ 90 ਫੀਸਦੀ ਖੇਤਾਂ ਤੱਕ ਸਿੰਚਾਈ ਦਾ ਪਾਣੀ ਪਹੁੰਚਾ ਦਿੱਤਾ ਜਾਵੇਗਾ। ਪੰਜਾਬ ਵਿੱਚ ਅਸੀਂ ਖੇਤੀ ਲਈ ਮੁਫ਼ਤ ਬਿਜਲੀ ਦਿੱਤੀ ਹੈ। ਕਿਸਾਨਾਂ ਨੂੰ ਦਿਨ ਵਿਚ ਖੇਤੀ ਲਈ ਲਗਾਤਾਰ 8 ਘੰਟੇ ਬਿਜਲੀ ਮਿਲਦੀ ਹੈ। ਪਸ਼ੂਪਾਲਕਾਂ ਦੀ ਇਹ ਲੜਾਈ ਸਿਰਫ਼ ਦੁੱਧ ਲਈ ਨਹੀਂ, ਸਗੋਂ ਇਨਸਾਫ਼, ਨਿਆਂ ਅਤੇ ਸਨਮਾਨ ਲਈ ਹੈ।

ਜਿਵੇਂ ਕਾਂਗਰਸ ਨੇ ਦਮਨ ਕੀਤਾ ਅਤੇ ਗੁਜਰਾਤ ਦੀ ਜਨਤਾ ਨੇ ਉਸਨੂੰ ਉਖਾੜ ਦਿੱਤਾ, ਓਸੇ ਤਰ੍ਹਾਂ ਭਾਜਪਾ ਨੂੰ ਵੀ ਉਖਾੜ ਕੇ ਦੇਵੇਗੀ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 1985 ਵਿੱਚ ਗੁਜਰਾਤ ਵਿੱਚ ਭਾਰੀ ਬਹੁਮਤ ਨਾਲ ਕਾਂਗਰਸ ਦੀ ਸਰਕਾਰ ਬਣੀ ਸੀ। ਪਰ ਸਿਰਫ਼ ਦੋ ਸਾਲ ਬਾਅਦ, 1987 ਵਿੱਚ ਕਾਂਗਰਸ ਨੂੰ ਉਹੀ ਅਹੰਕਾਰ ਹੋ ਗਿਆ ਜੋ ਅੱਜ ਭਾਜਪਾ ਨੂੰ ਹੋ ਚੁੱਕਾ ਹੈ। ਕਾਂਗਰਸ ਦੀ ਸਰਕਾਰ ਨੇ ਕਿਸਾਨਾਂ ‘ਤੇ ਗੋਲੀਆਂ ਚਲਵਾਈਆਂ, ਜਿਸ ‘ਚ 10 ਕਿਸਾਨ ਸ਼ਹੀਦ ਹੋ ਗਏ। ਇਸ ਘਟਨਾ ਤੋਂ ਬਾਅਦ ਅੱਜ ਤੱਕ ਗੁਜਰਾਤ ‘ਚ ਕਾਂਗਰਸ ਦੀ ਸਰਕਾਰ ਨਹੀਂ ਬਣੀ।ਹੁਣ ਭਾਜਪਾ ਦੀ ਵੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਕਿਸਾਨ ਅਸ਼ੋਕ ਚੌਧਰੀ ਦੀ ਸ਼ਹਾਦਤ ਵਿਅਰਥ ਨਹੀਂ ਜਾਏਗੀ। ਜਿਵੇਂ ਕਾਂਗਰਸ ਨੇ ਦਮਨ ਕੀਤਾ ਸੀ ਅਤੇ ਗੁਜਰਾਤ ਦੀ ਜਨਤਾ ਨੇ ਉਸਨੂੰ ਉਖਾੜ ਕੇ ਬਾਹਰ ਸੁੱਟਿਆ ਸੀ, ਓਸੇ ਤਰ੍ਹਾਂ ਭਾਜਪਾ ਨੂੰ ਵੀ ਉਖਾੜ ਕੇ ਸੁੱਟਿਆ ਜਾਵੇਗਾ। ਹੁਣ ਗੁਜਰਾਤ ਬਦਲਾਅ ਮੰਗ ਰਿਹਾ ਹੈ। ਪਹਿਲਾਂ ਤੱਕ ਗੁਜਰਾਤ ਕੋਲ ਕੋਈ ਵਿਕਲਪ ਨਹੀਂ ਸੀ, ਪਰ ਹੁਣ “ਆਮ ਆਦਮੀ ਪਾਰਟੀ” ਇੱਕ ਮਜ਼ਬੂਤ ਵਿਕਲਪ ਹੈ।ਗੁਜਰਾਤ ਵਿੱਚ ਸਿਰਫ ਭਾਜਪਾ ਦੀ ਸਰਕਾਰ ਨਹੀਂ ਹੈ, ਇਹ ਤਾਂ ਭਾਜਪਾ-ਕਾਂਗਰਸ ਦੀ ਗੁੱਠਜੋੜ ਵਾਲੀ ਸਰਕਾਰ ਬਣ ਚੁੱਕੀ ਹੈ। ਅੱਜ ਤੱਕ ਗੁਜਰਾਤ ਵਿੱਚ ਕੋਈ ਵਿਰੋਧੀ ਧਿਰ ਨਹੀਂ ਸੀ। ਪਰ ਹੁਣ ਗੁਜਰਾਤ ਵਿੱਚ “ਆਮ ਆਦਮੀ ਪਾਰਟੀ” ਵਿਰੋਧੀ ਧਿਰ ਹੈ, ਜੋ ਗੁਜਰਾਤ ਦੀ ਜਨਤਾ ਦੇ ਹੱਕ ਲਈ ਲੜੇਗੀ।

ਕਾਂਗਰਸ ਵਾਲੇ ਵਿਆਹ ਦੇ ਘੋੜੇ ਅਤੇ ਆਮ ਆਦਮੀ ਪਾਰਟੀ ਵਾਲੇ ਸਾਰੇ ਲੰਮੀ ਦੌੜ ਦੇ ਘੋੜੇ ਹਨ- ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਗੁਜਰਾਤ ਵਿੱਚ ਰਾਹੁਲ ਗਾਂਧੀ ਆਏ ਸਨ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਇੱਕ ਵਿਆਹ ਦਾ ਘੋੜਾ ਹੁੰਦਾ ਹੈ ਤੇ ਇੱਕ ਰੇਸ ਦਾ। ਕਾਂਗਰਸ ਵਾਲੇ ਸਾਰੇ ਵਿਆਹ ਦੇ ਘੋੜੇ ਹਨ ਅਤੇ ਆਮ ਆਦਮੀ ਪਾਰਟੀ ਵਾਲੇ ਲੰਮੀ ਰੇਸ ਦੇ ਘੋੜੇ ਹਨ।ਆਮ ਆਦਮੀ ਪਾਰਟੀ ਵਾਲੇ ਸ਼ੇਰ ਹਨ। ਇਨ੍ਹਾਂ ਨੇ ਚੈਤਰ ਵਸਾਵਾ ਨੂੰ ਜੇਲ੍ਹ ਵਿੱਚ ਭੇਜ ਦਿੱਤਾ। ਚੈਤਰ ਵਸਾਵਾ ਇਕ ਇਮਾਨਦਾਰ ਵਿਅਕਤੀ ਹਨ। ਉਹ ਆਦਿਵਾਸੀਆਂ ਦੇ ਵੱਡੇ ਆਗੂ ਹਨ।ਚੈਤਰ ਵਸਾਵਾ ਨੂੰ ਜੇਲ੍ਹ ਵਿੱਚ ਭੇਜਣ ਨਾਲ ਆਮ ਆਦਮੀ ਪਾਰਟੀ ਦੇ ਵਰਕਰ ਡਰਣ ਵਾਲੇ ਨਹੀਂ ਹਨ। ਭਾਜਪਾ ਨੇ ਮੈਨੂੰ ਵੀ ਇੱਕ ਸਾਲ ਲਈ ਜੇਲ੍ਹ ‘ਚ ਰੱਖਿਆ। ਉਨ੍ਹਾਂ ਨੂੰ ਲੱਗਾ ਕਿ ਅਸੀਂ ਡਰ ਜਾਵਾਂਗੇ।ਅਸੀਂ ਭਗਤ ਸਿੰਘ ਦੇ ਚੇਲੇ ਹਾਂ। ਸਾਨੂੰ 10 ਸਾਲ ਵੀ ਜੇਲ੍ਹ ਵਿੱਚ ਰੱਖ ਲਓ, ਅਸੀਂ ਫਿਰ ਵੀ ਨਹੀਂ ਡਰਾਂਗੇ। ਗੁਜਰਾਤ ਵਿੱਚ ਭਾਜਪਾ ਦੀ 30 ਸਾਲ ਤੋਂ ਸਰਕਾਰ ਹੈ। ਹੁਣ ਇਨ੍ਹਾਂ ਨੂੰ ਅਹੰਕਾਰ ਹੋ ਗਿਆ ਹੈ। ਹੁਣ ਗੁਜਰਾਤ ਵਿੱਚ ਬਦਲਾਅ ਦਾ ਸਮਾਂ ਆ ਗਿਆ ਹੈ। ਗੁਜਰਾਤ ਦੀ ਜਨਤਾ ਦੇ ਹੱਥ ਵਿੱਚ ਬਦਲਾਅ ਦੀ ਚਾਬੀ ਹੈ ਅਤੇ ਆਮ ਆਦਮੀ ਪਾਰਟੀ ਇੱਕ ਮਜ਼ਬੂਤ ਵਿਕਲਪ ਹੈ। ਹੁਣ ਗੁਜਰਾਤ ਦੀ ਜਨਤਾ ਨੂੰ ਡਰਣ ਦੀ ਲੋੜ ਨਹੀਂ। ਸਾਰੇ ਲੋਕ ਇਕੱਠੇ ਹੋ ਜਾਓ। ਅਸੀਂ ਮਿਲ ਕੇ ਭਾਜਪਾ ਦਾ ਮੁਕਾਬਲਾ ਕਰਨਾ ਹੈ।

ਭਾਜਪਾ ਸਰਕਾਰ ਕਿਸਾਨਾਂ ‘ਤੇ ਐਫਆਈਆਰ ਦਰਜ ਕਰਕੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ – ਭਗਵੰਤ ਮਾਨ

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਸ਼ੂਪਾਲਕ ਕਿਸਾਨ ਆਪਣੇ ਦੁੱਧ ਦਾ ਠੀਕ ਦਾਮ ਅਤੇ ਬੋਨਸ ਮੰਗਣ ਲਈ ਸਾਬਰ ਡੇਅਰੀ ‘ਚ ਇਕੱਠੇ ਹੋਏ ਸਨ।ਪਰ ਉਨ੍ਹਾਂ ਦੀ ਗੱਲ ਸੁਣਨ ਜਾਂ ਉਨ੍ਹਾਂ ਨਾਲ ਚਰਚਾ ਕਰਨ ਦੀ ਬਜਾਏ, ਸਰਕਾਰ ਨੇ ਉਨ੍ਹਾਂ ‘ਤੇ ਆਂਸੂ ਗੈਸ ਦੇ ਗੋਲੇ ਅਤੇ ਗੋਲੀਆਂ ਚਲਾਈਆਂ, ਜਿਸ ਵਿੱਚ ਇੱਕ ਗਰੀਬ ਕਿਸਾਨ ਦੀ ਮੌਤ ਹੋ ਗਈ।ਇਸ ਤੋਂ ਬਾਅਦ 82 ਲੋਕਾਂ ‘ਤੇ ਐਫਆਈਆਰ ਦਰਜ ਕਰ ਦਿੱਤੀ ਗਈ ਤਾਂ ਜੋ ਉਹ ਡਰ ਕੇ ਇਕੱਠੇ ਨਾ ਹੋ ਸਕਣ।ਇਹ ਤਾਨਾਸ਼ਾਹੀ ਦਾ ਨਵਾਂ ਰੂਪ ਹੈ।ਪਰ ਹੁਣ ਆਮ ਆਦਮੀ ਪਾਰਟੀ ਆ ਚੁੱਕੀ ਹੈ ਅਤੇ ਗੁਜਰਾਤ ਦੀ ਜਨਤਾ ਦੇ ਨਾਲ ਖੜੀ ਹੈ।ਸਾਡੇ ਖਿਲਾਫ ਅਣਗਿਣਤ ਐਫਆਈਆਰਾਂ ਦਰਜ ਹੋਈਆਂ ਹਨ, ਪਰ ਅਸੀਂ ਕਹਿੰਦੇ ਹਾਂ ਕਿ ਤੁਹਾਡੇ ਕਾਗਜ਼ ਖਤਮ ਹੋ ਜਾਣਗੇ, ਪਰ ਸਾਡੇ ਲੋਕ ਨਹੀਂ।

ਭਗਵੰਤ ਮਾਨ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਗੁਜਰਾਤ ਵਿੱਚ ਪਿਛਲੇ 30 ਸਾਲਾਂ ਤੋਂ ਕੋਈ ਵਿਰੋਧੀ ਧਿਰ ਨਹੀਂ ਹੈ। ਕਾਂਗਰਸ ਤਾਂ ਵਿਰੋਧੀ ਧਿਰ ਹੈ ਹੀ ਨਹੀਂ, ਉਹ ਤਾਂ ਭਾਜਪਾ ਨਾਲ ਮਿਲੀ ਹੋਈ ਹੈ।ਜੇ ਕਾਂਗਰਸ ਅਸਲ ਵਿਰੋਧੀ ਧਿਰ ਹੁੰਦੀ, ਤਾਂ ਉਹ ਕਿਸਾਨਾਂ ਅਤੇ ਪਸ਼ੂਪਾਲਕਾਂ ਦੇ ਨਾਲ ਖੜੀ ਹੁੰਦੀ ਅਤੇ ਸਾਨੂੰ ਦਿੱਲੀ ਤੇ ਪੰਜਾਬ ਤੋਂ ਇੱਥੇ ਆਉਣ ਦੀ ਲੋੜ ਨਹੀਂ ਪੈਂਦੀ।ਗੁਜਰਾਤ ਦੀ ਜਨਤਾ ਹੁਣ ਭਾਜਪਾ ਨੂੰ ਵੋਟ ਦੇਣ ਨੂੰ ਤਿਆਰ ਨਹੀਂ, ਕਿਉਂ ਕਿ ਪਹਿਲਾਂ ਉਨ੍ਹਾਂ ਕੋਲ ਕੋਈ ਵਿਕਲਪ ਨਹੀਂ ਸੀ। ਹੁਣ ਆਮ ਆਦਮੀ ਪਾਰਟੀ ਨੇ ਗੁਜਰਾਤ ਵਿੱਚ ਇੱਕ ਪਗਡੰਡੀ ਤਿਆਰ ਕਰ ਦਿੱਤੀ ਹੈ।ਆਉਣ ਵਾਲੇ ਚੋਣਾਂ ਵਿੱਚ ਗੁਜਰਾਤ ਵਿੱਚ “ਆਪ” ਦੀ ਸਰਕਾਰ ਬਣੇਗੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਵੀ ਇਹੀ ਹੋਇਆ ਸੀ—ਉਥੇ ਵੀ ਦੋ ਪਾਰਟੀਆਂ ਆਪਸ ਵਿੱਚ ਮਿਲੀਆਂ ਹੋਈਆਂ ਸਨ। ਪਰ ਗੁਜਰਾਤ ਵਿੱਚ ਤਾਂ ਇਹ ਵੀ ਨਹੀਂ—ਇੱਥੇ ਦੋਨੋਂ ਪਾਰਟੀਆਂ ਮਿਲ ਕੇ ਜਨਤਾ ਨੂੰ ਲੁੱਟ ਰਹੀਆਂ ਹਨ।ਸਹਿਕਾਰੀ ਸਮਿਤੀਆਂ ਰਾਹੀਂ ਹੋ ਰਹੀ ਲੁੱਟ ਦਾ ਸਾਨੂੰ ਪੂਰਾ ਪਤਾ ਹੈ।ਉਨ੍ਹਾਂ ਨੇ ਕਿਹਾ ਕਿ ਸਾਨੂੰ ਗੁਜਰਾਤ ਦਾ ਮਾਡਲ ਚਮਕਦਾਰ ਦੱਸਿਆ ਗਿਆ ਸੀ, ਪਰ ਹਕੀਕਤ ਇਹ ਹੈ ਕਿ ਵਡੋਦਰਾ ਤੋਂ ਮੋਡਾਸਾ ਤੱਕ 90 ਕਿਲੋਮੀਟਰ ਦਾ ਸਫਰ ਤੈਅ ਕਰਣ ਵਿੱਚ ਚਾਰ ਘੰਟੇ ਲੱਗਦੇ ਹਨ। ਸੜਕਾਂ ਵਿੱਚ ਟੋਏ ਨਹੀਂ, ਟੋਇਆਂ ਵਿੱਚ ਸੜਕਾਂ ਹਨ। ਭਾਜਪਾ ਬਾਹਰੋਂ ਚਮਕ ਦਿਖਾਉਂਦੀ ਹੈ, ਪਰ ਅੰਦਰੋਂ ਸਭ ਕੁਝ ਖੋਖਲਾ ਹੈ।

 

Tags: aaparvind kejriwalBjpBREAKING NEWSChandigarhGUJARATLatest Punjab newsLatest Punjab news in PunjabiPUNJAB CMPunjab Governmentpunjab newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਰੋਲ ਆਬਜ਼ਰਵਰ ਸ੍ਰੀਮਤੀ ਕੰਵਲ ਪ੍ਰੀਤ ਬਰਾੜ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

ਰੋਲ ਆਬਜ਼ਰਵਰ ਸ੍ਰੀਮਤੀ ਕੰਵਲ ਪ੍ਰੀਤ ਬਰਾੜ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

by Navjot
November 25, 2026
0

ਚੰਡੀਗੜ੍ਹ ,25 ਨਵੰਬਰ (ਵਿਸ਼ਵ ਵਾਰਤਾ ): ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਅਤੇ ਮੁੱਖ ਚੋਣ ਅਫਸਰ, ਪੰਜਾਬ ਵੱਲੋਂ ਸਪੈਸ਼ਲ ਇੰਟੈਸਿਵ ਰਿਵੀਜਨ...

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
November 25, 2026
0

ਚੰਡੀਗੜ੍ਹ, 25 ਨਵੰਬਰ  (ਵਿਸ਼ਵ ਵਾਰਤਾ) ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ...

Punjab : ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਲੁਧਿਆਣਾ ; ਸੰਜੀਵ ਅਰੋੜਾ ਦੇ ਪਰਿਵਾਰ ਨਾਲ ਕਰਨਗੇ ਮੁਲਾਕਾਤ

Punjab : ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਲੁਧਿਆਣਾ ; ਸੰਜੀਵ ਅਰੋੜਾ ਦੇ ਪਰਿਵਾਰ ਨਾਲ ਕਰਨਗੇ ਮੁਲਾਕਾਤ

by Navjot
November 25, 2026
0

    ਚੰਡੀਗੜ੍ਹ, 25 ਨਵੰਬਰ (ਵਿਸ਼ਵ ਵਾਰਤਾ): ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ...

ਗੁਜਰਾਤ : ਪੁਲਿਸ ਨੇ 4.82 ਲੱਖ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ ਕੀਤੇ ਜ਼ਬਤ ; ਇੱਕ ਔਰਤ ਸਮੇਤ ਤਿੰਨ ਗ੍ਰਿਫ਼ਤਾਰ

ਗੁਜਰਾਤ : ਪੁਲਿਸ ਨੇ 4.82 ਲੱਖ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ ਕੀਤੇ ਜ਼ਬਤ ; ਇੱਕ ਔਰਤ ਸਮੇਤ ਤਿੰਨ ਗ੍ਰਿਫ਼ਤਾਰ

by Navjot
November 25, 2026
0

ਅਹਿਮਦਾਬਾਦ, 25 ਨਵੰਬਰ (ਵਿਸ਼ਵ ਵਾਰਤਾ) - ਅਹਿਮਦਾਬਾਦ ਸਿਟੀ ਪੁਲਿਸ ਨੇ ਆਪਣੇ 'ਅਹਿਮਦਾਬਾਦ ਸ਼ਹਿਰ ਵਿੱਚ ਕੋਈ ਨਸ਼ਾ ਨਹੀਂ' (No Drugs in...

 

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਰੋਲ ਆਬਜ਼ਰਵਰ ਸ੍ਰੀਮਤੀ ਕੰਵਲ ਪ੍ਰੀਤ ਬਰਾੜ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

ਰੋਲ ਆਬਜ਼ਰਵਰ ਸ੍ਰੀਮਤੀ ਕੰਵਲ ਪ੍ਰੀਤ ਬਰਾੜ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

by Navjot
November 25, 2026
0

ਚੰਡੀਗੜ੍ਹ ,25 ਨਵੰਬਰ (ਵਿਸ਼ਵ ਵਾਰਤਾ ): ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਅਤੇ ਮੁੱਖ ਚੋਣ ਅਫਸਰ, ਪੰਜਾਬ ਵੱਲੋਂ ਸਪੈਸ਼ਲ ਇੰਟੈਸਿਵ ਰਿਵੀਜਨ...

Most Popular

National: 1 ਨਵੰਬਰ ਤੋਂ ਬਦਲਣਗੇ ਕਈ ਨਿਯਮ, ਜਾਣੋ ਤੁਹਾਡੀ ਜੇਬ ’ਤੇ ਕੀ ਪਵੇਗਾ ਅਸਰ

National: 1 ਨਵੰਬਰ ਤੋਂ ਬਦਲਣਗੇ ਕਈ ਨਿਯਮ, ਜਾਣੋ ਤੁਹਾਡੀ ਜੇਬ ’ਤੇ ਕੀ ਪਵੇਗਾ ਅਸਰ

by Ranjit Singh
3 weeks ago
0

National: 1 ਨਵੰਬਰ ਤੋਂ ਬਦਲਣਗੇ ਕਈ ਨਿਯਮ, ਜਾਣੋ ਤੁਹਾਡੀ ਜੇਬ ’ਤੇ ਕੀ ਪਵੇਗਾ ਅਸਰ ਚੰਡੀਗੜ੍ਹ, 1 ਨਵੰਬਰ (ਵਿਸ਼ਵ ਵਾਰਤਾ): ਅੱਜ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 

No Result
View All Result
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA