Apple Store: iPhone 17 ਦੇ ਲਾਂਚ ਤੋਂ ਪਹਿਲਾਂ ਭਾਰਤ ਵਿੱਚ ਖੁੱਲ੍ਹਣ ਜਾ ਰਿਹਾ ਹੈ ਐਪਲ ਦਾ ਤੀਜਾ ਸਟੋਰ
– Note ਕਰ ਲਓ Date ; ਬਹੁਤ ਖਾਸ ਹੈ Apple Hebbal ਦਾ ਡਿਜ਼ਾਈਨ
ਨਵੀ ਦਿੱਲੀ, 21 ਅਗਸਤ 2025 (ਵਿਸ਼ਵ ਵਾਰਤਾ): ਟੈਕ ਕੰਪਨੀ ਐਪਲ (Apple Store) ਜਲਦ ਹੀ ਭਾਰਤ ‘ਚ ਆਪਣਾ ਇਕ ਹੋਰ ਸਟੋਰ ਖੋਲ੍ਹਣ ਜਾ ਰਹੀ ਹੈ। ਇਸ ਸਟੋਰ ਦਾ ਨਾਮ ਐਪਲ ਹੇਬਲ ਹੈ। ਮਿਲੀ ਜਾਣਕਾਰੀ ਅਨੁਸਾਰ ਐਪਲ ਭਾਰਤ ਵਿੱਚ ਆਪਣਾ ਤੀਜਾ ਫਲੈਗਸ਼ਿਪ ਰਿਟੇਲ ਸਟੋਰ, ਐਪਲ ਹੇਬਲ, ਬੈਂਗਲੁਰੂ ਵਿੱਚ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ। ਇਸ ਤੋਂ ਪਹਿਲਾਂ, ਐਪਲ ਮੁੰਬਈ ਵਿੱਚ ਐਪਲ ਬੀਕੇਸੀ ਅਤੇ ਨਵੀਂ ਦਿੱਲੀ ਵਿੱਚ ਐਪਲ ਸਾਕੇਤ ਸਟੋਰ ਸਫਲਤਾਪੂਰਵਕ ਖੋਲ੍ਹ ਚੁੱਕਾ ਹੈ। ਐਪਲ ਇੰਡੀਆ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਐਪਲ ਹੇਬਲ ਸਟੋਰ 2 ਸਤੰਬਰ, 2025 ਨੂੰ ਖੁੱਲ੍ਹੇਗਾ।

ਐਪਲ ਹੇਬਲ ਸਟੋਰ ਦਾ ਦਿੱਖ ਅਤੇ ਡਿਜ਼ਾਈਨ ਭਾਰਤ ਦੇ ਸੱਭਿਆਚਾਰ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਹ ਸਟੋਰ 2 ਸਤੰਬਰ 2025 ਨੂੰ (Apple Store) ਫੀਨਿਕਸ ਮਾਲ ਆਫ ਏਸ਼ੀਆ, ਬੰਗਲੁਰੂ ਵਿਖੇ ਖੁੱਲ੍ਹੇਗਾ। ਸਟੋਰ ਦੇ ਅੰਦਰ, ਗਾਹਕਾਂ ਨੂੰ ਐਪਲ ਦੇ ਸਾਰੇ ਉਤਪਾਦਾਂ, ਜਿਵੇਂ ਕਿ ਆਈਫੋਨ, ਆਈਪੈਡ, ਮੈਕਬੁੱਕ, ਐਪਲ ਵਾਚ ਅਤੇ ਏਅਰਪੌਡਸ ਨੂੰ ਦੇਖਣ ਅਤੇ ਅਜ਼ਮਾਉਣ ਦਾ ਮੌਕਾ ਮਿਲੇਗਾ। ਨਾਲ ਹੀ, ਐਪਲ ਦੇ ਮਾਹਿਰਾਂ ਦੀ ਟੀਮ ਗਾਹਕਾਂ ਨੂੰ ਉਤਪਾਦਾਂ ਬਾਰੇ ਪੂਰੀ ਜਾਣਕਾਰੀ ਦੇਵੇਗੀ। ਗਾਹਕਾਂ ਨੂੰ ਨਾ ਸਿਰਫ਼ ਸਟੋਰ ਵਿੱਚ ਉਤਪਾਦ ਖਰੀਦਣ ਦਾ ਮੌਕਾ ਮਿਲੇਗਾ, ਸਗੋਂ ਉਹ ਐਪਲ ਪਿਕਅੱਪ ਸੇਵਾ ਦਾ ਲਾਭ ਵੀ ਲੈ ਸਕਦੇ ਹਨ। ਯਾਨੀ, ਉਹ ਔਨਲਾਈਨ ਆਰਡਰ ਕਰ ਕੇ ਸਟੋਰ ਤੋਂ ਉਤਪਾਦ ਚੁੱਕ ਸਕਦੇ ਹਨ।
ਦੱਸ ਦਈਏ ਕਿ ਐਪਲ ਅਗਲੇ ਮਹੀਨੇ ਆਈਫੋਨ 17 ਸੀਰੀਜ਼ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਕੰਪਨੀ ਸਤੰਬਰ ਵਿੱਚ ਇੱਕ ਵੱਡੇ ਸਮਾਗਮ ਦੌਰਾਨ ਆਪਣੀ ਨਵੀਂ ਸਮਾਰਟਫੋਨ ਜਨੇਰੇਸ਼ਨ ਨੂੰ ਪੇਸ਼ ਕਰੇਗੀ। ਇਸ ਆਉਣ ਵਾਲੀ ਸੀਰੀਜ਼ ਵਿੱਚ ਚਾਰ ਮਾਡਲ ਸ਼ਾਮਲ ਹੋਣ ਦੀ ਉਮੀਦ ਹੈ: ਸਟੈਂਡਰਡ ਆਈਫੋਨ 17, ਸਲਿਮ ਆਈਫੋਨ 17 ਏਅਰ, ਹਾਈ-ਪ੍ਰਦਰਸ਼ਨ ਆਈਫੋਨ 17 ਪ੍ਰੋ, ਅਤੇ ਫਲੈਗਸ਼ਿਪ ਆਈਫੋਨ 17 ਪ੍ਰੋ ਮੈਕਸ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























