Amritsar : ਜਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਆਈਲੈਟਸ ਸੈਂਟਰ ਅਤੇ ਕੰਸਲਟੈਂਸੀ ਚਲਾਉਣ ਵਾਲਿਆਂ ਦੇ ਲਾਇਸੰਸ ਰੱਦ
ਅੰਮ੍ਰਿਤਸਰ 22 ਜਨਵਰੀ- ਵਧੀਕ ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਜੋਤੀ ਬਾਲਾ ਨੇ ਪੰਜਾਬ ਸਰਕਾਰ ਵਲੋਂ ਲਾਗੂ ਕੀਤੇ ਗਏ ਹਿਊਮਨ ਸਮਗਲਿੰਗ ਐਕਟ 2012 ਅਤੇ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਵੱਖ-ਵੱਖ ਲਾਇਸੰਸੀ ਹੋਲਡਰਾਂ ਦੇ ਕੋਚਿੰਗ ਇੰਸਟੀਚਿਊਟਸ ਆਫ ਆਈਲੈਟਸ ਅਤੇ ਕੰਸਲਟੈਂਸੀ ਚਲਾਉਣ ਵਾਲਿਆਂ ਦੇ ਲਾਇਸੰਸ ਰੱਦ ਕੀਤੇ ਹਨ।
ਵਧੀਕ ਜਿਲ੍ਹਾ ਮੈਜਿਸਟਰੇਟ ਨੇ ਦੱਸਿਆ ਹੈ ਕਿ ਇਨ੍ਹਾਂ ਏਜੰਸੀਆਂ ਵਲੋਂ ਇਸ ਦਫ਼ਤਰ ਨੂੰ ਲਾਇਸੰਸ ਰੀਨਿਊ ਕਰਵਾਉਣ ਸਬੰਧੀ ਕੋਈ ਪ੍ਰਤੀ ਬੇਨਤੀ ਕੀਤੀ ਹੈ ਕਿ ਉਨਾਂ ਨੇ ਆਪਣਾ ਇਮੀਗਰੇਸ਼ਨ ਦਾ ਦਫ਼ਤਰ ਬੰਦ ਕਰ ਦਿੱਤਾ ਹੈ ਅਤੇ ਕੁਝ ਏਜੰਸੀਆਂ ਵਲੋਂ ਆਪਣਾ ਲਾਇਸੰਸ ਰੀਨਿਊ ਕਰਵਾਉਣ ਦੀਆਂ ਇੱਛੁਕ ਨਹੀਂ ਹਨ ਬਾਰੇ ਪ੍ਰਤੀ ਬੇਨਤੀ ਦਿੱਤੀ ਹੈ, ਜਿਸ ਦੇ ਆਧਾਰ ਤੇ ਇਨਾਂ ਦਾ ਲਾਇਸੰਸ ਰੱਦ ਕੀਤੇ ਗਏ ਹਨ।
ਵਧੀਕ ਜਿਲ੍ਹਾ ਮੈਜਿਸਟਰੇਟ ਸ੍ਰੀਮਤੀ ਜੋਤੀ ਬਾਲਾ ਨੇ ਪੰਜਾਬ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਐਕਟ ਰੈਗੁਲੇਸ਼ਨ ਐਕਟ 2012 ਦੀ ਧਾਰਾ 6(1) (ਈ) ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਗਰੈਂਡ ਲੇਅਸ ਇੰਟਰਨੈਸ਼ਨਲ ਇਮੀਗਰੇਸ਼ਨ ਐਸ.ਸੀ. ਓ. 122, ਤੀਜੀ ਮੰਜਿਲ, ਡਿਸਟਿਕ ਸ਼ਾਪਿੰਗ ਕੰਪਲੈਕਸ ਰਣਜੀਤ ਐਵੀਨਿਊ, ਅੰਮ੍ਰਿਤਸਰ; ਤੁਲੀ ਦਾ ਅਕੈਡਮੀ 9ਏਬੀ. ਨਿਊ ਲਾਰੰਸ ਰੋਡ, ਸਾਹਮਣੇ ਬੀ.ਬੀ.ਕੇ.ਡੀ.ਏਵੀ. ਕਾਲਜ ਅੰਮ੍ਰਿਤਸਰ; ਲਿੰਗੁਆ ਫਰਾਂਸਾ, ਐਸ.ਸੀ.ਐਫ 69 ਪਹਿਲੀ ਮੰਜਿਲ ਕਬੀਰ ਪਾਰਕ, ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਇੰਗਲਿਸ਼ ਹੱਬ 485/ਬੀ ਮੈਕਲਾਡ ਰੋਡ ਰਾਣੀ ਕਾ ਬਾਗ, ਅੰਮ੍ਰਿਤਸਰ ਦੇ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕੀਤੇ ਹਨ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜੇਕਰ ਕੋਈ ਐਕਟ /ਰੂਲਜ਼ ਮੁਤਾਬਿਕ ਕਿਸੇ ਵੀ ਕਿਸਮ ਦੀ ਉਕਤ ਲਾਇਸੰਸੀ ਜਾਂ ਉਸਦੀ ਫਰਮ ਵਿਰੁੱਧ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਕਤ ਲਾਇਸੰਸ ਹੋਲਡਰ/ਫਰਮ ਦੀ ਮਾਲਕ /ਪ੍ਰੋਪਰਾਈਟਰ ਹਰ ਪੱਖੋਂ ਜਿੰਮੇਵਾਰੀ ਹੋਵੇਗੀ ਅਤੇ ਇਸਦੀ ਭਰਪਾਈ ਵੀ ਉਕਤ ਲਇਸੰਸੀ ਵਲੋਂ ਕੀਤੀ ਜਾਵੇਗੀ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/