Amritsar : ਕਾਮੇਡੀਅਨ ਕਪਿਲ ਸ਼ਰਮਾ ਦੀ ਟੀਮ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ
ਚੰਡੀਗੜ੍ਹ, 16ਸਤੰਬਰ(ਵਿਸ਼ਵ ਵਾਰਤਾ) ਕਾਮੇਡੀਅਨ ਕਪਿਲ ਸ਼ਰਮਾ ਕੱਲ੍ਹ ਆਪਣੀ ਟੀਮ ਨਾਲ ਅੰਮ੍ਰਿਤਸਰ ਪਹੁੰਚੇ। ਉਹਨਾਂ ਨੇ ਟੀਮ ਦੇ 41 ਮੈਂਬਰਾਂ ਨਾਲ ਹਰਿਮੰਦਰ ਸਾਹਿਬ ਮੱਥਾ ਟੇਕਿਆ। ਕੀਕੂ ਸ਼ਾਰਦਾ, ਕ੍ਰਿਸ਼ਨਾ, ਰਾਜੀਵ ਠਾਕੁਰ ਅਤੇ ਸੁਨੀਲ ਗਰੋਵਰ ਨੇ ਵੀ ਹਰਿਮੰਦਰ ਸਾਹਿਬ ਵਿਖੇ ਨਵੇਂ ਸੀਜ਼ਨ ਲਈ ਅਰਦਾਸ ਕੀਤੀ। ਕਪਿਲ ਸ਼ਰਮਾ ਸ਼ੋਅ ਦਾ ਨਵਾਂ ਸੀਜ਼ਨ 2 ਨੈੱਟਫਲਿਕਸ ‘ਤੇ ਆ ਰਿਹਾ ਹੈ, ਜਿਸ ਦਾ ਟ੍ਰੇਲਰ ਦੋ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ। ਕਪਿਲ ਸ਼ਰਮਾ ਐਤਵਾਰ ਨੂੰ ਆਪਣੇ ਸ਼ੋਅ ਦੇ 6 ਅਦਾਕਾਰਾਂ, 3 ਨਿਰਦੇਸ਼ਕਾਂ ਅਤੇ 21 ਕਰੂ ਮੈਂਬਰਾਂ ਨਾਲ ਗੁਰੂ ਦੀ ਨਗਰੀ ਪਹੁੰਚੇ। ਇਸ ਦੌਰਾਨ ਟੀਮ ਨੇ ਦਿਨ ਵੇਲੇ ਕਈ ਥਾਵਾਂ ਦਾ ਦੌਰਾ ਕੀਤਾ ਅਤੇ ਸ਼ਾਮ ਨੂੰ ਅਟਾਰੀ ਬਾਰਡਰ ‘ਤੇ ਰੀਟਰੀਟ ਸਮਾਰੋਹ ਨੂੰ ਦੇਖਿਆ। ਇਸ ਦੌਰਾਨ ਉਨ੍ਹਾਂ ਬੀ.ਐਸ.ਐਫ ਦੇ ਜਵਾਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਉਹ ਸ਼ਾਂਤੀ ਨਾਲ ਰਹਿ ਸਕਦੇ ਹਨ, ਜਿਸ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ।