Punjab: ਸਾਬਕਾ ਵਿਧਾਇਕ ਅਮਰਜੀਤ ਸੰਦੋਆ ਨੂੰ ਵਿਜੀਲੈਂਸ ਨੇ ਸੰਮਨ ਕੀਤੇ ਜਾਰੀ
– ਵਿਜੀਲੈਂਸ ਨੇ ਅੱਜ ਸ਼ੁੱਕਰਵਾਰ (8 ਮਈ) ਨੂੰ ਪੇਸ਼ ਹੋਣ ਲਈ ਹੈ ਬੁਲਾਇਆ
ਚੰਡੀਗੜ੍ਹ, 8 ਮਈ 2026 – ਪੰਜਾਬ ਵਿਜੀਲੈਂਸ ਬਿਊਰੋ ਨੇ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਸੰਮਨ ਜਾਰੀ ਕੀਤੇ ਹਨ। ਜਾਰੀ ਸੰਮਨਾਂ ਦੇ ਅਨੁਸਾਰ ਅਮਰਜੀਤ ਸੰਦੋਆ ਅੱਜ ਵਿਜੀਲੈਂਸ ਵੱਲੋਂ ਅੱਜ ਸ਼ੁੱਕਰਵਾਰ (8 ਮਈ ਨੂੰ) ਦਫ਼ਤਰ ‘ਚ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਦੱਸ ਦਈਏ ਕਿ ਇਹ ਮਾਮਲਾ ਕਰੋੜਾਂ ਰੁਪਏ ਦੇ ਜੰਗਲਾਤ ਜ਼ਮੀਨ ਘੁਟਾਲੇ ਨਾਲ ਸੰਬੰਧਿਤ ਹੈ।
ਦੱਸ ਦਈਏ ਕਿ ਇਹ ਮਾਮਲਾ ਸਾਲ 2022 ਦਾ ਹੈ ਅਤੇ ਜੰਗਲਾਤ ਜ਼ਮੀਨ ਘੁਟਾਲੇ ਨਾਲ ਸੰਬੰਧਿਤ ਮਾਮਲੇ ‘ਚ ਪੰਜਾਬ ਦੇ ਨੂਰਪੁਰ ਬੇਦੀ ਪੁਲੀਸ ਸਟੇਸ਼ਨ ਵਿੱਚ ਐਫ ਆਈ ਆਰ ਦਰਜ ਹੋਈ ਸੀ। ਇਸ ਮਾਮਲੇ ‘ਚ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਵਿਜੀਲੈਂਸ ਜਾਂਚ ਦੌਰਾਨ ਹੁੰਤਾਕ ਇਹ ਸਾਹਮਣੇ ਆਇਆ ਹੈ ਕਿ ਜੰਗਲਾਤ ਨਿਗਮ ਵੱਲੋਂ ਪਿੰਡ ਕਰੂਰਾ ਵਿੱਚ 54 ਏਕੜ ਤੋਂ ਵੱਧ ਜ਼ਮੀਨ 9.9 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਖਰੀਦੀ ਗਈ ਸੀ, ਜਦਕਿ ਉੱਥੇ ਕਲੈਕਟਰ ਰੇਟ ਸਿਰਫ਼ 90,000 ਰੁਪਏ ਸੀ। ਦੋਸ਼ ਹੈ ਕਿ ਜੰਗਲਾਤ ਜ਼ਮੀਨ ਨੂੰ ਕਾਗਜ਼ਾਂ ਵਿੱਚ ਗੈਰ-ਜੰਗਲਾਤ ਦਿਖਾ ਕੇ ਮਹਿੰਗੇ ਭਾਅ ‘ਤੇ ਖਰੀਦ ਕੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























