Amritsar : ਸ਼ਹੀਦ ਪ੍ਰਵੀਨ ਕੁਮਾਰ ਦੀ ਯਾਦ ਵਿੱਚ ਬਣੀ ਪਾਰਕ ‘ਚ ਲਗਾਏ ਗਏ ਪੌਦੇ
ਸ਼ਹੀਦ ਪ੍ਰਵੀਨ ਕੁਮਾਰ ਦੀ ਮਾਤਾ ਸੁਮਿਤਰਾ ਦੇਵੀ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ,26ਜੁਲਾਈ(ਵਿਸ਼ਵ ਵਾਰਤਾ)Amritsar : ਅੱਜ ਕਾਰਗਿਲ ਵਿਜੇ ਦਿਵਸ ਜਿੱਥੇ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਹੀ ਕਾਰਗਿਲ ਦੀ ਜੰਗ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ ਉਸੇ ਦੇ ਚਲਦੇ ਅਜਨਾਲਾ ਦੇ ਸ਼ਹੀਦ ਪ੍ਰਵੀਣ ਕੁਮਾਰ ਦੀ ਯਾਦ ਵਿੱਚ ਬਣੀ ਪਾਰਕ ਵਿੱਚ ਅੱਜ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਨੂੰਹ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਵੱਲੋਂ ਸ਼ਹੀਦ ਪ੍ਰਵੀਨ ਕੁਮਾਰ ਦੀ ਮਾਤਾ ਸੁਮਿਤਰਾ ਦੇਵੀ ਨੂੰ ਨਾਲ ਲੈਕੇ ਸ਼ਹੀਦ ਪ੍ਰਵੀਨ ਕੁਮਾਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਉੱਥੇ ਹੀ ਸ਼ਹੀਦ ਪ੍ਰਵੀਨ ਕੁਮਾਰ ਦੀ ਯਾਦ ਵਿੱਚ ਪੌਦੇ ਲਗਾਏ ਗਏ ਹਨ। ਇਸ ਮੌਕੇ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਨੇ ਕਿਹਾ ਕਿ ਕਾਰਗਿਲ ਦੀ ਜੰਗ ਦੌਰਾਨ ਸ਼ਹੀਦ ਹੋਏ ਪ੍ਰਵੀਨ ਕੁਮਾਰ ਦੀ ਯਾਦ ਵਿੱਚ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਹਨ ਅਤੇ ਪੌਦੇ ਲਗਾਏ ਗਏ ਹਨ
ਇਸ ਮੌਕੇ ਸ਼ਹੀਦ ਪ੍ਰਵੀਨ ਕੁਮਾਰ ਦੀ ਮਾਤਾ ਸੁਮਿਤਰਾ ਦੇਵੀ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦਾ ਪੁੱਤ ਦੇਸ਼ ਦੀ ਜੰਗ ਵਿੱਚ ਸ਼ਹੀਦ ਹੋਇਆ ਸੀ ਉਹਨਾਂ ਕਿਹਾ ਕਿ ਆਪਣੇ ਪੁੱਤ ਦੀ ਬਹੁਤ ਯਾਦ ਆਉਂਦੀ ਹੈ ਜਦੋਂ ਵੀ ਉਹ ਪਾਰਕ ਵਿੱਚ ਆਉਂਦੇ ਹਨ ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਵੀ ਹਮੇਸ਼ਾ ਹੀ ਇਸ ਪਾਰਕ ਵਿੱਚ ਆਉਂਦੇ ਸਨ ਅਤੇ ਸ਼ਹੀਦ ਪ੍ਰਵੀਨ ਕੁਮਾਰ ਨੂੰ ਯਾਦ ਕਰਦੇ ਹਨ