Allu Arjun Grandmother : ਸਾਊਥ ਸੁਪਰਸਟਾਰ ਅੱਲੂ ਅਰਜੁਨ ਨੂੰ ਵੱਡਾ ਸਦਮਾ
– ਦਾਦੀ ਦਾ ਦਿਹਾਂਤ
ਨਵੀ ਦਿੱਲੀ, 30 ਅਗਸਤ 2025 (ਵਿਸ਼ਵ ਵਾਰਤਾ): ਸਾਊਥ ਇੰਡਸਟਰੀ ਦੇ ਸੁਪਰਸਟਾਰ ਅੱਲੂ ਅਰਜੁਨ ਦੇ ਘਰ ਗਮਗੀਨ ਮਾਹੌਲ ਹੈ। ‘ਪੁਸ਼ਪਾ’ ਸਟਾਰ ਅੱਲੂ ਅਰਜੁਨ ਦੀ ਦਾਦੀ ਅੱਲੂ ਕਨਕਾ ਰਤਨਮਾ ਦਾ ਸ਼ੁੱਕਰਵਾਰ ਦੇਰ ਰਾਤ ਦੇਹਾਂਤ (Allu Arjun Grandmother) ਹੋ ਗਿਆ। ਉਨ੍ਹਾਂ ਦੀ ਮੌਤ ਦਾ ਕਾਰਨ ਉਮਰ ਨਾਲ ਸਬੰਧਤ ਬਿਮਾਰੀਆਂ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਬੀਤੀ ਦੇਰ ਰਾਤ 94 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਅਦਾਕਾਰ ਦਾ ਪਰਿਵਾਰ ਉਨ੍ਹਾਂ ਦੀ ਦਾਦੀ ਦੀ ਮੌਤ ਕਾਰਨ ਸਦਮੇ ਵਿੱਚ ਹੈ।

ਜਾਣਕਾਰੀ ਅਨੁਸਾਰ ਮਸ਼ਹੂਰ ਤੇਲਗੂ ਸਿਨੇਮਾ ਅਭਿਨੇਤਾ ਅੱਲੂ ਰਾਮਲਿੰਗਈਆ ਦੀ ਪਤਨੀ ਅਤੇ ਅੱਲੂ ਅਰਜੁਨ ਦੀ ਦਾਦੀ 94 ਸਾਲ ਦੀ ਸੀ। ਉਹ ਉਮਰ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਸੀ। ਬੀਤੀ ਰਾਤ ਲਗਭਗ 1.45 ਵਜੇ, ਉਨ੍ਹਾਂ ਨੇ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਜਿਵੇਂ ਹੀ ਅੱਲੂ ਅਰਜੁਨ ਦੀ ਦਾਦੀ ਦੀ ਮੌਤ ਦੀ ਖ਼ਬਰ ਆਈ, ਇੰਡਸਟਰੀ ਵਿੱਚ ਚਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ। ਅੱਲੂ ਅਰਜੁਨ ਦੀ ਦਾਦੀ ਦਾ ਅੰਤਿਮ ਸਸਕਾਰ ਅੱਜ ਦੁਪਹਿਰ ਨੂੰ ਕੋਕਾਪੇਟ ਵਿੱਚ ਕੀਤਾ ਜਾਵੇਗਾ। ਇਸ ਵਿੱਚ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਫਿਲਮ ਇੰਡਸਟਰੀ ਦੇ ਲੋਕ ਸ਼ਾਮਲ ਹੋਣਗੇ। ਅੱਲੂ ਅਰਜੁਨ ਵੀ ਮੁੰਬਈ ਤੋਂ ਹੈਦਰਾਬਾਦ ਵਾਪਸ ਆਏ ਹਨ ਅਤੇ ਓਨਾ ਨੇ ਆਪਣੀ ਦਾਦੀ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























