Adani Son Wedding: ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ ਜੀਤ ਅਡਾਨੀ
- ਗੌਤਮ ਅਡਾਨੀ ਨੇ ਦੱਸੀ ਬੇਟੇ ਦੇ ਵਿਆਹ ਦੀ ਤਰੀਕ
ਨਵੀ ਦਿੱਲੀ, 22 ਜਨਵਰੀ: ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੇ ਬੇਟੇ ਦਾ ਜਲਦ ਹੀ ਵਿਆਹ ਹੋਣ ਜਾ ਰਿਹਾ ਹੈ। ਇਸ ਦੀ ਜਾਣਕਾਰੀ ਖੁਦ ਗੌਤਮ ਅਡਾਨੀ ਨੇ ਦਿੱਤੀ ਹੈ। ਗੌਤਮ ਅਡਾਨੀ ਮੰਗਲਵਾਰ ਨੂੰ ਮਹਾਕੁੰਭ ਮੇਲੇ ‘ਚ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਬੇਟੇ ਜੀਤ ਅਡਾਨੀ ਦੇ ਵਿਆਹ ਬਾਰੇ ਵੀ ਮੀਡੀਆ ਨਾਲ ਗੱਲਬਾਤ ਕੀਤੀ। ਅਡਾਨੀ ਨੇ ਦੱਸਿਆ ਕਿ ਵਿਆਹ ਸਾਦੇ ਅਤੇ ਰਵਾਇਤੀ ਤਰੀਕੇ ਨਾਲ ਹੋਵੇਗਾ। ਮਸ਼ਹੂਰ ਉਦਯੋਗਪਤੀ ਗੌਤਮ ਅਡਾਨੀ ਨੇ ਦੱਸਿਆ ਕਿ ਜੀਤ ਅਡਾਨੀ ਦਾ ਵਿਆਹ 7 ਫਰਵਰੀ ਨੂੰ ਦੀਵਾ ਸ਼ਾਹ ਨਾਲ ਤੈਅ ਹੋ ਗਿਆ ਹੈ।
ਦੱਸ ਦਈਏ ਕਿ ਹੁਣ ਤੱਕ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਅਡਾਨੀ ਦੇ ਬੇਟੇ ਦਾ ਵਿਆਹ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦੇ ਵਿਆਹ ਵਾਂਗ ਇੱਕ ਮੈਗਾ ਈਵੈਂਟ ਹੋਵੇਗਾ, ਜਿਸ ਵਿੱਚ ਟੇਲਰ ਸਵਿਫਟ ਸਮੇਤ ਕਈ ਮਸ਼ਹੂਰ ਹਸਤੀਆਂ ਦੇ ਸ਼ਾਮਲ ਹੋਣਗੀਆਂ। ਹੁਣ ਗੌਤਮ ਅਡਾਨੀ ਨੇ ਖੁਦ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਬੇਟੇ ਦਾ ਵਿਆਹ ਆਮ ਲੋਕਾਂ ਵਾਂਗ ਬਹੁਤ ਹੀ ਸਾਧਾਰਨ ਤਰੀਕੇ ਅਤੇ ਰੀਤੀ-ਰਿਵਾਜਾਂ ਨਾਲ ਹੋਵੇਗਾ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/