• Latest
  • Trending
Jalalabad ਹਲਕੇ ਦੇ ਕਿਸਾਨਾਂ ਨੂੰ 28 ਕਰੋੜ ਦਾ ਤੋਹਫਾ, ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਇੱਕ ਨਹਿਰ ਦਾ ਕੀਤਾ ਉਦਘਾਟਨ ਤੇ  ਇੱਕ ਦਾ ਰੱਖਿਆ ਨੀਂਹ ਪੱਥਰ

Jalalabad ਹਲਕੇ ਦੇ ਕਿਸਾਨਾਂ ਨੂੰ 28 ਕਰੋੜ ਦਾ ਤੋਹਫਾ, ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਇੱਕ ਨਹਿਰ ਦਾ ਕੀਤਾ ਉਦਘਾਟਨ ਤੇ  ਇੱਕ ਦਾ ਰੱਖਿਆ ਨੀਂਹ ਪੱਥਰ

2 years ago
Womens Asia Cup Final : ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖ਼ਿਤਾਬੀ ਮੁਕਾਬਲਾ ; ਭਾਰਤ ਨੇ ਜਿੱਤਿਆ ਟਾਸ

Womens Asia Cup Final : ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖ਼ਿਤਾਬੀ ਮੁਕਾਬਲਾ ; ਭਾਰਤ ਨੇ ਜਿੱਤਿਆ ਟਾਸ

35 minutes ago
ਭਾਰਤ-ਅਫਗਾਨਿਸਤਾਨ ਪਹਿਲਾ ਟੀ-20 ਮੈਚ ; ਭਾਰਤ ਨੇ ਜਿੱਤਿਆ ਟਾਸ 

ਭਾਰਤ-ਅਫਗਾਨਿਸਤਾਨ ਪਹਿਲਾ ਟੀ-20 ਮੈਚ ; ਭਾਰਤ ਨੇ ਜਿੱਤਿਆ ਟਾਸ 

1 hour ago
ਭਾਰਤੀ ਪੁਰਸ਼ ਟੀਮ ਨੇ ਛੇਵੀਂ ਵਾਰ ਜਿੱਤਿਆ ਜੂਨੀਅਰ ਹਾਕੀ ਏਸ਼ੀਆ ਕੱਪ ਦਾ ਖਿਤਾਬ ; ਫਾਈਨਲ ਵਿੱਚ ਦੱਖਣੀ ਕੋਰੀਆ ਨੂੰ ਹਰਾਇਆ

ਭਾਰਤੀ ਪੁਰਸ਼ ਟੀਮ ਨੇ ਛੇਵੀਂ ਵਾਰ ਜਿੱਤਿਆ ਜੂਨੀਅਰ ਹਾਕੀ ਏਸ਼ੀਆ ਕੱਪ ਦਾ ਖਿਤਾਬ ; ਫਾਈਨਲ ਵਿੱਚ ਦੱਖਣੀ ਕੋਰੀਆ ਨੂੰ ਹਰਾਇਆ

1 hour ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

1 hour ago
ਕੋਲਕਾਤਾ ਤੋਂ ਚੰਡੀਗੜ੍ਹ ਆ ਰਹੀ ਇੰਡੀਗੋ ਫਲਾਈਟ ਜੈਪੁਰ ਡਾਇਵਰਟ

ਕੋਲਕਾਤਾ ਤੋਂ ਚੰਡੀਗੜ੍ਹ ਆ ਰਹੀ ਇੰਡੀਗੋ ਫਲਾਈਟ ਜੈਪੁਰ ਡਾਇਵਰਟ

3 hours ago
Breaking : ਥਾਣਾ ਸਿਟੀ ਜਲਾਲਾਬਾਦ ਵਿਖੇ ਧਮਾਕਾ

Breaking : ਥਾਣਾ ਸਿਟੀ ਜਲਾਲਾਬਾਦ ਵਿਖੇ ਧਮਾਕਾ

3 hours ago
Hockey : ਭਾਰਤੀ ਮਹਿਲਾ ਟੀਮ ਨੇ ਚੀਨ ਨੂੰ ਹਰਾ ਕੇ ਲਗਾਤਾਰ ਤੀਜੀ ਵਾਰ ਜਿੱਤਿਆ ਜੂਨੀਅਰ ਏਸ਼ੀਆ ਕੱਪ ਦਾ ਖਿਤਾਬ

Hockey : ਭਾਰਤੀ ਮਹਿਲਾ ਟੀਮ ਨੇ ਚੀਨ ਨੂੰ ਹਰਾ ਕੇ ਲਗਾਤਾਰ ਤੀਜੀ ਵਾਰ ਜਿੱਤਿਆ ਜੂਨੀਅਰ ਏਸ਼ੀਆ ਕੱਪ ਦਾ ਖਿਤਾਬ

3 hours ago
ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਮੋਡਿਊਲਦਾ ਪਰਦਾਫਾਸ਼ ; ਗੁਰਦਾਸਪੁਰ ਵਿੱਚ 6 ਪਿਸਤੌਲਾਂ ਅਤੇ 49 ਕਾਰਤੂਸਾਂ ਸਮੇਤ 5 ਕਾਬੂ

ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਮੋਡਿਊਲਦਾ ਪਰਦਾਫਾਸ਼ ; ਗੁਰਦਾਸਪੁਰ ਵਿੱਚ 6 ਪਿਸਤੌਲਾਂ ਅਤੇ 49 ਕਾਰਤੂਸਾਂ ਸਮੇਤ 5 ਕਾਬੂ

4 hours ago
US Open  : ਰਾਇਬਾਕਿਨਾ ਨੇ ਮੌਜੂਦਾ ਚੈਂਪੀਅਨ ਸਾਬਾਲੇਂਕਾ ਨੂੰ ਹਰਾ ਕੇ ਜਿੱਤਿਆ ਮਹਿਲਾ ਸਿੰਗਲਜ਼ ਦਾ ਖਿਤਾਬ ; ਬਣੀ ਵਿਸ਼ਵ ਦੀ ਨੰਬਰ 1 ਖਿਡਾਰਨ

US Open  : ਰਾਇਬਾਕਿਨਾ ਨੇ ਮੌਜੂਦਾ ਚੈਂਪੀਅਨ ਸਾਬਾਲੇਂਕਾ ਨੂੰ ਹਰਾ ਕੇ ਜਿੱਤਿਆ ਮਹਿਲਾ ਸਿੰਗਲਜ਼ ਦਾ ਖਿਤਾਬ ; ਬਣੀ ਵਿਸ਼ਵ ਦੀ ਨੰਬਰ 1 ਖਿਡਾਰਨ

5 hours ago
ਮੁੰਬਈ ਵਿੱਚ ਭਾਰੀ ਮੀਂਹ ; ਪਾਣੀ ਭਰਨ ਕਾਰਨ ਆਵਾਜਾਈ ਅਤੇ ਰੇਲ ਸੇਵਾਵਾਂ ਪ੍ਰਭਾਵਿਤ

ਮੁੰਬਈ ਵਿੱਚ ਭਾਰੀ ਮੀਂਹ ; ਪਾਣੀ ਭਰਨ ਕਾਰਨ ਆਵਾਜਾਈ ਅਤੇ ਰੇਲ ਸੇਵਾਵਾਂ ਪ੍ਰਭਾਵਿਤ

5 hours ago
ਕਾਂਗੋ ‘ਚ ਲਗਾਤਾਰ ਖਤਰਿਆਂ ਦੇ ਬਾਵਜੂਦ ਈਬੋਲਾ ਦਾ ਪ੍ਰਕੋਪ ‘ਕਾਬੂ ਹੇਠ’

ਕਾਂਗੋ ‘ਚ ਲਗਾਤਾਰ ਖਤਰਿਆਂ ਦੇ ਬਾਵਜੂਦ ਈਬੋਲਾ ਦਾ ਪ੍ਰਕੋਪ ‘ਕਾਬੂ ਹੇਠ’

5 hours ago
WHO ਦੇ ਡਾਇਰੈਕਟਰ-ਜਨਰਲ ਨੇ ਨਿੱਘੇ ਸਵਾਗਤ ਲਈ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦ

WHO ਦੇ ਡਾਇਰੈਕਟਰ-ਜਨਰਲ ਨੇ ਨਿੱਘੇ ਸਵਾਗਤ ਲਈ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦ

5 hours ago
Hindi News
English News
Sunday, September 13, 2026
No Result
View All Result
26 °c
Chandigarh
28 ° Mon
29 ° Tue
28 ° Wed
27 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Jalalabad ਹਲਕੇ ਦੇ ਕਿਸਾਨਾਂ ਨੂੰ 28 ਕਰੋੜ ਦਾ ਤੋਹਫਾ, ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਇੱਕ ਨਹਿਰ ਦਾ ਕੀਤਾ ਉਦਘਾਟਨ ਤੇ  ਇੱਕ ਦਾ ਰੱਖਿਆ ਨੀਂਹ ਪੱਥਰ

ਕਿਸਾਨਾਂ ਨੂੰ ਸਿੰਚਾਈ ਲਈ ਮਿਲੇਗਾ ਭਰਪੂਰ ਪਾਣੀ- ਜਲ ਸਰੋਤ ਮੰਤਰੀ

March 4, 2025
in ਖਬਰਾਂ, ਪੰਜਾਬ
Jalalabad ਹਲਕੇ ਦੇ ਕਿਸਾਨਾਂ ਨੂੰ 28 ਕਰੋੜ ਦਾ ਤੋਹਫਾ, ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਇੱਕ ਨਹਿਰ ਦਾ ਕੀਤਾ ਉਦਘਾਟਨ ਤੇ  ਇੱਕ ਦਾ ਰੱਖਿਆ ਨੀਂਹ ਪੱਥਰ

Jalalabad ਹਲਕੇ ਦੇ ਕਿਸਾਨਾਂ ਨੂੰ 28 ਕਰੋੜ ਦਾ ਤੋਹਫਾ, ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਇੱਕ ਨਹਿਰ ਦਾ ਕੀਤਾ ਉਦਘਾਟਨ ਤੇ  ਇੱਕ ਦਾ ਰੱਖਿਆ ਨੀਂਹ ਪੱਥਰ

-ਕਿਸਾਨਾਂ ਨੂੰ ਸਿੰਚਾਈ ਲਈ ਮਿਲੇਗਾ ਭਰਪੂਰ ਪਾਣੀ- ਜਲ ਸਰੋਤ ਮੰਤਰੀ
-ਇੱਕ ਪ੍ਰੋਜੈਕਟ 4 ਦਹਾਕੇ ਤੋਂ ਅਟਕਿਆ ਪਿਆ ਸੀ ਦੂਸਰੀ ਨਹਿਰ ਸਾਢੇ 5 ਦਹਾਕਿਆਂ ਤੋਂ ਪਈ ਸੀ ਬੰਦ
ਸੇਮ ਦੇ ਖਾਤਮੇ ਲਈ ਲੱਗੇਗਾ ਪਾਇਲਟ ਪ੍ਰੋਜੈਕਟ
-ਪੰਜਾਬ ਸਰਕਾਰ ਲੋਕ ਹਿੱਤ ਅਨੁਸਾਰ ਕਰ ਰਹੀ ਹੈ ਕੰਮ -ਵਿਧਾਇਕ ਜਗਦੀਪ ਕੰਬੋਜ ਗੋਲਡੀ

ਚੰਡੀਗੜ੍ਹ/ਜਲਾਲਾਬਾਦ, 4 ਮਾਰਚ (ਵਿਸ਼ਵ ਵਾਰਤਾ):- ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ Jalalabad ਵਿਧਾਨ ਸਭਾ ਹਲਕੇ ਦੇ ਕਿਸਾਨਾਂ ਨੂੰ ਅੱਜ 28 ਕਰੋੜ ਦਾ ਤੋਹਫਾ ਦਿੰਦਿਆਂ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਇਕ ਨਵੀਂ ਨਹਿਰ ਲੋਕ ਸਮਰਪਿਤ ਕੀਤੀ ਗਈ ਜਦੋਂ ਕਿ ਇੱਕ ਹੋਰ ਨਹਿਰ ਦੇ ਨਿਰਮਾਣ ਦਾ ਨੀਹ ਪੱਥਰ ਰੱਖਿਆ ਗਿਆ।

ਇਸ ਮੌਕੇ ਹਲਕੇ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਾਲ ਹਾਜ਼ਰ ਰਹੇ ।
ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸੁਹੇਲੇ ਵਾਲਾ ਰਜਬਾਹਾ ਮੇਨ ਬਰਾਂਚ ਵਿੱਚੋਂ ਨਿਕਲਣ ਵਾਲੀ ਨਹਿਰ ਹੈ ਜਿਸ ਦੀ ਪਹਿਲਾਂ ਸਮਰੱਥਾ 11.55 ਕਿਉਸਿਕ  ਸੀ ਅਤੇ ਹੁਣ ਇਸ ਦੀ ਸਮਰੱਥਾ ਵਧਾ ਕੇ 36.35 ਕਿਊਸਿਕ ਕਰ ਦਿੱਤੀ ਗਈ ਹੈ । ਇਸ ਦੀ ਪਹਿਲਾਂ ਲੰਬਾਈ 3.33 ਕਿਲੋਮੀਟਰ ਸੀ ਜਿਸ ਨੂੰ ਵਧਾ ਕੇ 13.96 ਕਿਲੋਮੀਟਰ ਕਰ ਦਿੱਤਾ ਗਿਆ। ਇਹ ਪ੍ਰੋਜੈਕਟ 40 ਸਾਲਾਂ ਤੋਂ ਅਟਕਿਆ ਪਿਆ ਸੀ ਅਤੇ ਪਿਛਲੀਆਂ ਸਰਕਾਰਾਂ ਨੇ ਕਿਸਾਨਾਂ ਦੀ ਇਸ ਵੱਡੀ ਮੰਗ ਤੇ ਕੋਈ ਧਿਆਨ ਨਹੀਂ ਦਿੱਤਾ ਸੀ, ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਇਸ ਨਹਿਰ ਦਾ ਨਿਰਮਾਣ ਮੁਕੰਮਲ ਕਰਵਾਇਆ ਹੈ। ਇਸ ਨਾਲ 9 ਪਿੰਡਾਂ ਦੀ 5500 ਏਕੜ ਜਮੀਨ ਦੀ ਸਿੰਚਾਈ ਹੋਵੇਗੀ ਅਤੇ ਇਸ ਰਜਵਾਹੇ ਨਾਲ ਪਿੰਡ ਚੱਕ ਸੁਹੇਲੇ ਵਾਲਾ, ਚੱਕ ਜਾਨੀਸਰ, ਲੱਧੂ ਵਾਲਾ ਉਤਾੜ, ਚੱਕ ਢਾਬ ਖੁਸ਼ਹਾਲ ਜੋਹੀਆ, ਚੱਕ ਪੰਜ ਕੋਹੀ, ਚੱਕ ਕਬਰ ਵਾਲਾ,  ਚੱਕ ਗੁਲਾਮ ਰਸੂਲ ਵਾਲਾ, ਚੱਕ ਬਲੋਚਾਂ ਅਤੇ ਬਾਹਮਣੀ ਵਾਲਾ ਦੇ ਕਿਸਾਨਾਂ ਨੂੰ ਪਾਣੀ ਮਿਲੇਗਾ । ਇਸ ਨਹਿਰ ਦੇ ਨਿਰਮਾਣ ਦੇ ਨਾਲ ਨਾਲ ਹੀ ਇਸ ਦੇ ਰਸਤੇ ਪੈਂਦੇ ਪੁਲਾਂ, ਸਾਈਫਨਾਂ, ਝਾਲਾਂ, ਹੈਡ ਰੈਗੂਲੇਟਰ ਅਤੇ ਨਹਿਰੀ ਖਾਲਿਆਂ ਦੀ ਕਰਾਸਿੰਗ ਉੱਪਰ ਅੰਡਰਗਰਾਊਂਡ ਪਾਈਪਲਾਈਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਸ ਦੇ ਨਿਰਮਾਣ ਤੇ ਪੰਜਾਬ ਸਰਕਾਰ ਵੱਲੋਂ 23.06 ਕਰੋੜ ਰੁਪਏ ਖਰਚ ਕੀਤੇ ਗਏ ਹਨ।

ਇਸੇ ਤਰ੍ਹਾਂ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਗੋਇਲ ਵੱਲੋਂ ਪਿੰਡ ਟਾਹਲੀਵਾਲਾ ਬੋਦਲਾ ਵਿਖੇ ਚੌਧਰੀ ਮਾਈਨਰ ਦੇ ਨਿਰਮਾਣ ਦੇ ਕੰਮ ਦਾ ਨੀਹ ਪੱਥਰ ਰੱਖਿਆ ਗਿਆ। ਇਹ ਮਾਈਨਰ ਸਾਲ 1969 ਤੋਂ ਬੰਦ ਪਈ ਸੀ ਇਸ ਦੀ ਕੁੱਲ ਲੰਬਾਈ 5 ਕਿਲੋਮੀਟਰ ਹੋਵੇਗੀ ਅਤੇ ਇਸ ਦੀ ਸਮਰੱਥਾ 18.26 ਕਿਉਸਿਕ ਹੋਵੇਗੀ । ਇਸ ਨਹਿਰ ਦੇ ਨਿਰਮਾਣ ਨਾਲ ਪਿੰਡ ਘਟਿਆਵਾਲੀ ਜੱਟਾਂ, ਘੱਟਿਆਂਵਾਲੀ ਬੋਦਲਾਂ, ਚਾਹਲਾਂ, ਟਾਹਲੀ ਵਾਲਾ ਬੋਦਲਾ, ਸਿੰਘਪੁਰਾ ਤੇ ਇਸਲਾਮ ਵਾਲਾ ਨੂੰ ਫਾਇਦਾ ਹੋਵੇਗਾ ਅਤੇ ਇਸ ਨਾਲ 2743 ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲ ਸਕੇਗਾ। ਇਸ ਦੇ ਨਿਰਮਾਣ ਤੇ ਸਰਕਾਰ ਵੱਲੋਂ 5.18 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਕਿਸਾਨਾਂ ਲਈ ਸਿੰਚਾਈ ਦੇ ਪਾਣੀ ਦੇ ਨਾਂ ਤੇ ਰਾਜਨੀਤੀ ਤਾਂ ਕੀਤੀ ਗਈ ਪਰ ਕਿਸਾਨਾਂ ਤੱਕ ਪਾਣੀ ਪੁੱਜੇ ਇਸ ਲਈ ਉਪਰਾਲੇ ਨਹੀਂ ਕੀਤੇ ਗਏ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਨੂੰ ਟੇਲਾਂ ਤੱਕ ਪੂਰਾ ਪਾਣੀ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਉਨਾਂ ਆਖਿਆ ਕਿ ਜਦੋਂ ਖੇਤਾਂ ਤੱਕ ਨਹਿਰੀ ਪਾਣੀ ਪਹੁੰਚੇਗਾ ਤਾਂ ਇਸ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋਵੇਗੀ।।ਉਨਾਂ ਨੇ ਕਿਹਾ ਸਾਰੇ ਖਾਲ ਵੀ ਪੱਕੇ ਕੀਤੇ ਜਾਣਗੇ।
ਕੈਬਨਿਟ ਮੰਤਰੀ ਨੇ ਇਸ ਮੌਕੇ ਕਿਹਾ ਕਿ ਜਲਾਲਾਬਾਦ ਹਲਕੇ ਦੇ ਅਰਨੀਵਾਲਾ ਖੇਤਰ ਵਿੱਚ 27 ਕਰੋੜ ਤੋਂ ਵੱਧ ਰੁਪਏ ਨਾਲ ਸੇਮ ਖਤਮ ਕਰਨ ਦਾ ਪ੍ਰੋਜੈਕਟ ਉਲੀਕਿਆ ਗਿਆ ਹੈ ਅਤੇ ਦੋ ਸਾਲ ਵਿੱਚ 29 ਪਿੰਡਾਂ ਵਿੱਚੋਂ ਸੇਮ ਖਤਮ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਇੱਥੇ ਪਹੁੰਚਣ ਤੇ ਕੈਬਨਿਟ ਮੰਤਰੀ ਦਾ ਸਵਾਗਤ ਕਰਨ ਤੋਂ ਬਾਅਦ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕ ਹਿਤ ਵਿੱਚ ਲਗਾਤਾਰ ਉਪਰਾਲੇ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਦਹਾਕਿਆਂ ਤੋਂ ਅਟਕੇ ਹੋਏ ਪ੍ਰੋਜੈਕਟ ਇਸ ਸਰਕਾਰ ਵੱਲੋਂ ਪੂਰੇ ਕੀਤੇ ਜਾ ਰਹੇ ਹਨ ਅਤੇ ਸਰਕਾਰ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖਰਾ ਉਤਰ ਰਹੀ। ਵਿਧਾਇਕ ਨੇ ਕਿਹਾ ਕਿ ਇਸ ਨਹਿਰ ਲਈ ਲੋਕ ਚਾਰ ਦਹਾਕਿਆਂ ਤੋਂ ਤਰਸ ਰਹੇ ਸੀ ਅਤੇ ਇਸ ਨੂੰ ਬਣਾ ਸਰਕਾਰ ਨੇ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਕਰ ਦਿੱਤੀ ਹੈ। ਉਨਾਂ ਨੇ ਇਸ ਨਹਿਰ ਬਣਾਉਣ ਦੇ ਸੰਘਰਸ਼ ਲਈ ਲੜਾਈ ਲੜਨ ਵਾਲੇ ਸਮੂਹ ਲੋਕਾਂ ਨੂੰ ਵੀ ਇਸ ਮੌਕੇ ਯਾਦ ਕੀਤਾ ।
ਇਸ ਮੌਕੇ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ, ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਅਬੋਹਰ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ, ਜ਼ਿਲਾ ਪ੍ਰਧਾਨ ਸੁਨੀਲ ਸਚਦੇਵਾ, ਮਾਰਕੀਟ ਕਮੇਟੀ ਦੇ ਚੇਅਰਮੈਨ ਦੇਵਰਾਜ ਸ਼ਰਮਾ ਅਤੇ ਸ਼ੇਰਬਾਜ ਸਿੰਘ ਸੰਧੂ, ਮਨਜਿੰਦਰ ਸਿੰਘ ਸਾਜਨ ਖੇੜਾ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ  ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਐਸਐਸ ਪੀ ਵਰਿੰਦਰ ਸਿੰਘ ਬਰਾੜ,ਐਸਡੀਐਮ ਕੰਵਰ ਜੀਤ ਸਿੰਘ ਮਾਨ, ਨਿਗਰਾਨ ਇੰਜੀਨੀਅਰ ਸ੍ਰੀ ਸੰਦੀਪ ਗੋਇਲ , ਕਾਰਜਕਾਰੀ ਇੰਜਨੀਅਰ ਬਲਵਿੰਦਰ ਕੰਬੋਜ਼, ਮੰਡਲ ਭੂਮੀ ਰੱਖਿਆ ਅਫਸਰ, ਗੁਰਿੰਦਰ ਸਿੰਘ ਤੋਂ ਇਲਾਵਾ ਇਲਾਕੇ ਦੇ ਆਗੂ ਪੂਜਾ ਲੂਥਰਾ ਅਮਰੀਕ ਸਿੰਘ ਸਰਪੰਚ ਮੌਲਵੀ ਵਾਲਾ,ਗੁਰਮੀਤ ਸਿੰਘ ਸੰਧੂ,ਰਵਿੰਦਰ ਸਿੰਘ, ਬੂਟਾ ਸਿੰਘ, ਮਨਪ੍ਰੀਤ ਸਿੰਘ, ਸੋਨੂੰ ਸਰਪੰਚ ਲੋਖੋਵਾਲੀ , ਹਰੀਸ਼ ਸੇਤੀਆ,  ਪ੍ਰਦੀਪ ਚੁੱਘ ਹਾਜ਼ਰ ਸਨ।

ਬੌਕਸ ਲਈ ਪ੍ਰਸਤਾਵਿਤ
687 ਕਰੋੜ ਰੁਪਏ ਨਾਲ ਬਣੇਗੀ ਫਿਰੋਜ਼ਪੁਰ ਫੀਡਰ ਨਹਿਰ

ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 687 ਕਰੋੜ ਰੁਪਏ ਨਾਲ ਫਿਰੋਜ਼ਪੁਰ ਫੀਡਰ ਨਹਿਰ ਦੇ ਨਵੀਨੀਕਰਨ ਦਾ ਪ੍ਰੋਜੈਕਟ ਉਲੀਕਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਤੋਂ ਇਹ ਪ੍ਰੋਜੈਕਟ ਪਾਸ ਹੁੰਦੇ ਹੀ ਇਸ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਨਾਲ ਹਰੀਕੇ ਪੱਤਣ ਤੋਂ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲਿਆਂ ਦੇ ਕਿਸਾਨਾਂ ਨੂੰ ਭਰਪੂਰ ਪਾਣੀ ਮਿਲੇਗਾ।  ਉਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਕੁੱਲ ਉਪਲਬਧ ਪਾਣੀ ਦੀ 68 ਫੀਸਦੀ ਵਰਤੋਂ ਖੇਤੀ ਲਈ ਕੀਤੀ ਜਾ ਰਹੀ ਸੀ ਪਰ ਵਰਤਮਾਨ ਸਰਕਾਰ ਨੇ ਇਸ ਆਂਕੜੇ ਨੂੰ 84 ਫੀਸਦੀ ਤੱਕ ਵਧਾ ਲਿਆ ਹੈ।।
——

Tags: BREAKING NEWSBreaking news in PunjabiJalalabadLatest Punjab newsLatest Punjab news in Punjabipunjab newstop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Womens Asia Cup Final : ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖ਼ਿਤਾਬੀ ਮੁਕਾਬਲਾ ; ਭਾਰਤ ਨੇ ਜਿੱਤਿਆ ਟਾਸ

Womens Asia Cup Final : ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖ਼ਿਤਾਬੀ ਮੁਕਾਬਲਾ ; ਭਾਰਤ ਨੇ ਜਿੱਤਿਆ ਟਾਸ

by Navjot
September 13, 2026
0

Womens Asia Cup Final : ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖ਼ਿਤਾਬੀ ਮੁਕਾਬਲਾ ; ਭਾਰਤ ਨੇ ਜਿੱਤਿਆ ਟਾਸ   ਚੰਡੀਗੜ੍ਹ, 13 ਸਤੰਬਰ...

ਭਾਰਤ-ਅਫਗਾਨਿਸਤਾਨ ਪਹਿਲਾ ਟੀ-20 ਮੈਚ ; ਭਾਰਤ ਨੇ ਜਿੱਤਿਆ ਟਾਸ 

ਭਾਰਤ-ਅਫਗਾਨਿਸਤਾਨ ਪਹਿਲਾ ਟੀ-20 ਮੈਚ ; ਭਾਰਤ ਨੇ ਜਿੱਤਿਆ ਟਾਸ 

by Navjot
September 13, 2026
0

ਭਾਰਤ-ਅਫਗਾਨਿਸਤਾਨ ਪਹਿਲਾ ਟੀ-20 ਮੈਚ ; ਭਾਰਤ ਨੇ ਜਿੱਤਿਆ ਟਾਸ    ਚੰਡੀਗੜ੍ਹ, 13 ਸਤੰਬਰ (ਵਿਸ਼ਵ ਵਾਰਤਾ): ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ...

ਭਾਰਤੀ ਪੁਰਸ਼ ਟੀਮ ਨੇ ਛੇਵੀਂ ਵਾਰ ਜਿੱਤਿਆ ਜੂਨੀਅਰ ਹਾਕੀ ਏਸ਼ੀਆ ਕੱਪ ਦਾ ਖਿਤਾਬ ; ਫਾਈਨਲ ਵਿੱਚ ਦੱਖਣੀ ਕੋਰੀਆ ਨੂੰ ਹਰਾਇਆ

ਭਾਰਤੀ ਪੁਰਸ਼ ਟੀਮ ਨੇ ਛੇਵੀਂ ਵਾਰ ਜਿੱਤਿਆ ਜੂਨੀਅਰ ਹਾਕੀ ਏਸ਼ੀਆ ਕੱਪ ਦਾ ਖਿਤਾਬ ; ਫਾਈਨਲ ਵਿੱਚ ਦੱਖਣੀ ਕੋਰੀਆ ਨੂੰ ਹਰਾਇਆ

by Navjot
September 13, 2026
0

ਭਾਰਤੀ ਪੁਰਸ਼ ਟੀਮ ਨੇ ਛੇਵੀਂ ਵਾਰ ਜਿੱਤਿਆ ਜੂਨੀਅਰ ਹਾਕੀ ਏਸ਼ੀਆ ਕੱਪ ਦਾ ਖਿਤਾਬ ; ਫਾਈਨਲ ਵਿੱਚ ਦੱਖਣੀ ਕੋਰੀਆ ਨੂੰ ਹਰਾਇਆ...

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
September 13, 2026
0

Top 10 News : ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 13 ਸਤੰਬਰ (ਵਿਸ਼ਵ ਵਾਰਤਾ) ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News) ਹੇਠ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Womens Asia Cup Final : ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖ਼ਿਤਾਬੀ ਮੁਕਾਬਲਾ ; ਭਾਰਤ ਨੇ ਜਿੱਤਿਆ ਟਾਸ

Womens Asia Cup Final : ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖ਼ਿਤਾਬੀ ਮੁਕਾਬਲਾ ; ਭਾਰਤ ਨੇ ਜਿੱਤਿਆ ਟਾਸ

by Navjot
September 13, 2026
0

Womens Asia Cup Final : ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖ਼ਿਤਾਬੀ ਮੁਕਾਬਲਾ ; ਭਾਰਤ ਨੇ ਜਿੱਤਿਆ ਟਾਸ   ਚੰਡੀਗੜ੍ਹ, 13 ਸਤੰਬਰ...

Most Popular

Hockey World Cup : ਅੱਜ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ

Hockey World Cup : ਅੱਜ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ

by Navjot
4 weeks ago
0

Hockey World Cup : ਅੱਜ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ ਐਮਸਟਲਵੀਨ, 17 ਅਗਸਤ (ਵਿਸ਼ਵ ਵਾਰਤਾ) ਭਾਰਤੀ ਪੁਰਸ਼ ਹਾਕੀ ਟੀਮ ਸੋਮਵਾਰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 