• Latest
  • Trending
ਜਥੇਦਾਰ ਸਾਹਿਬ ਜਦੋਂ 328 ਪਾਵਨ ਸਰੂਪਾਂ ਦੇ ਦੋਸ਼ੀਆ ਨੇ ਆਪਣਾ ਅਪਰਾਧ ਕਬੂਲਿਆਂ ਹੀ ਨਹੀਂ , ਫ਼ਿਰ ਮਾਫ਼ੀ ਕਿਸ ਗੱਲ ਦੀ ? – ਭੋਮਾਂ/ਜੰਮੂ

ਜਥੇਦਾਰ ਸਾਹਿਬ ਜਦੋਂ 328 ਪਾਵਨ ਸਰੂਪਾਂ ਦੇ ਦੋਸ਼ੀਆ ਨੇ ਆਪਣਾ ਅਪਰਾਧ ਕਬੂਲਿਆਂ ਹੀ ਨਹੀਂ , ਫ਼ਿਰ ਮਾਫ਼ੀ ਕਿਸ ਗੱਲ ਦੀ ? – ਭੋਮਾਂ/ਜੰਮੂ

6 years ago
ਦੇਖਣੀ ਏਸ਼ੀਆ ਦੇ ਸਦੀਵੀ ਅਮਨ ਲਈ ਵਾਘਾ ਤੇ ਕਰਤਾਰਪੁਰ ਸਾਹਿਬ ਦਾ ਬੰਦ ਰਾਹ ਖੋਲ੍ਹਿਆ ਜਾਵੇ

ਦੇਖਣੀ ਏਸ਼ੀਆ ਦੇ ਸਦੀਵੀ ਅਮਨ ਲਈ ਵਾਘਾ ਤੇ ਕਰਤਾਰਪੁਰ ਸਾਹਿਬ ਦਾ ਬੰਦ ਰਾਹ ਖੋਲ੍ਹਿਆ ਜਾਵੇ

17 minutes ago
Hukamnama Sri Darbar Sahib Today – 19 November 2026 | Ang 849 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 19 November 2026 | Ang 849 I ਅੱਜ ਦਾ ਹੁਕਮਨਾਮਾ

22 minutes ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

8 hours ago
ਮੁੱਖ ਮੰਤਰੀ ਭਗਵੰਤ ਮਾਨ ਜਾਣਗੇ ਸ੍ਰੀ ਕਰਤਾਰਪੁਰ ਸਾਹਿਬ, ਵਿਦੇਸ਼ ਮੰਤਰਾਲੇ ਤੋਂ ਮੰਗੀ ਇਜਾਜ਼ਤ

ਮੁੱਖ ਮੰਤਰੀ ਭਗਵੰਤ ਮਾਨ ਜਾਣਗੇ ਸ੍ਰੀ ਕਰਤਾਰਪੁਰ ਸਾਹਿਬ, ਵਿਦੇਸ਼ ਮੰਤਰਾਲੇ ਤੋਂ ਮੰਗੀ ਇਜਾਜ਼ਤ

9 hours ago
ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਕੱਲ੍ਹ ਨੂੰ ਹੋਵੇਗਾ ਆਗਾਜ਼ ; ਮੌਜੂਦਾ ਚੈਂਪੀਅਨ ਭਾਰਤ ਦਾ ਮੁਕਾਬਲਾ ਮਲੇਸ਼ੀਆ ਨਾਲ

ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਕੱਲ੍ਹ ਨੂੰ ਹੋਵੇਗਾ ਆਗਾਜ਼ ; ਮੌਜੂਦਾ ਚੈਂਪੀਅਨ ਭਾਰਤ ਦਾ ਮੁਕਾਬਲਾ ਮਲੇਸ਼ੀਆ ਨਾਲ

9 hours ago
ਨਗਰ ਨਿਗਮ ਦੀਆਂ ਮੁੜ ਚੋਣਾਂ ਲਈ ਅੱਜ ਤੱਕ ਕੁੱਲ 172 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ

ਨਗਰ ਨਿਗਮ ਦੀਆਂ ਮੁੜ ਚੋਣਾਂ ਲਈ ਅੱਜ ਤੱਕ ਕੁੱਲ 172 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ

9 hours ago
ਪੰਜਾਬ ਭਰ ਵਿੱਚ ਜਲਦ ਖੁੱਲ੍ਹਣਗੇ ਹੋਰ 333 ਪਿੰਡ ਕਲੀਨਿਕ: ਡਾ. ਬਲਬੀਰ ਸਿੰਘ

ਪੰਜਾਬ ਭਰ ਵਿੱਚ ਜਲਦ ਖੁੱਲ੍ਹਣਗੇ ਹੋਰ 333 ਪਿੰਡ ਕਲੀਨਿਕ: ਡਾ. ਬਲਬੀਰ ਸਿੰਘ

10 hours ago
ਪ੍ਰਧਾਨ ਮੰਤਰੀ ਮੋਦੀ ਕੱਲ੍ਹ FICCI ਦੀ ਸਾਲਾਨਾ ਆਮ ਮੀਟਿੰਗ ਅਤੇ ਸਾਲਾਨਾ ਸੰਮੇਲਨ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਮੋਦੀ ਕੱਲ੍ਹ FICCI ਦੀ ਸਾਲਾਨਾ ਆਮ ਮੀਟਿੰਗ ਅਤੇ ਸਾਲਾਨਾ ਸੰਮੇਲਨ ਦਾ ਕਰਨਗੇ ਉਦਘਾਟਨ

10 hours ago
ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਨੂੰ NIA ਦੀ ਦੋ-ਰੋਜ਼ਾ Anti-Terror ਕਾਨਫਰੰਸ ਦਾ ਕਰਨਗੇ ਉਦਘਾਟਨ 

ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਨੂੰ NIA ਦੀ ਦੋ-ਰੋਜ਼ਾ Anti-Terror ਕਾਨਫਰੰਸ ਦਾ ਕਰਨਗੇ ਉਦਘਾਟਨ 

10 hours ago
ਜਿੰਨਾ ਚਿਰ ਪੰਜਾਬ ਵਿੱਚ ‘ਆਪ’ ਦੀ ਸਰਕਾਰ ਰਹੇਗੀ, ਭਲਾਈ ਸਕੀਮਾਂ ਜਾਰੀ ਰਹਿਣਗੀਆਂ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਜਿੰਨਾ ਚਿਰ ਪੰਜਾਬ ਵਿੱਚ ‘ਆਪ’ ਦੀ ਸਰਕਾਰ ਰਹੇਗੀ, ਭਲਾਈ ਸਕੀਮਾਂ ਜਾਰੀ ਰਹਿਣਗੀਆਂ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

11 hours ago
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਾਰੇ ਵਿਭਾਗਾਂ ਨੂੰ ਪੋਸ਼ ਐਕਟ ਦੀ ਪਾਲਣਾ ਰਿਪੋਰਟਾਂ ਜਮ੍ਹਾਂ ਕਰਨ ਦੇ ਨਿਰਦੇਸ਼

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਾਰੇ ਵਿਭਾਗਾਂ ਨੂੰ ਪੋਸ਼ ਐਕਟ ਦੀ ਪਾਲਣਾ ਰਿਪੋਰਟਾਂ ਜਮ੍ਹਾਂ ਕਰਨ ਦੇ ਨਿਰਦੇਸ਼

11 hours ago
ਇੰਜੀਨੀਅਰਜ਼ ਐਸੋਸੀਏਸ਼ਨ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੂੰ ਪੀ.ਐੱਚ.ਡੀ. ਦੀ ਡਿਗਰੀ ਹਾਸਲ ਕਰਨ ’ਤੇ ਮੁਬਾਰਕਬਾਦ

ਇੰਜੀਨੀਅਰਜ਼ ਐਸੋਸੀਏਸ਼ਨ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੂੰ ਪੀ.ਐੱਚ.ਡੀ. ਦੀ ਡਿਗਰੀ ਹਾਸਲ ਕਰਨ ’ਤੇ ਮੁਬਾਰਕਬਾਦ

11 hours ago
Hindi News
English News
Thursday, November 19, 2026
No Result
View All Result
12 °c
Chandigarh
19 ° Fri
20 ° Sat
20 ° Sun
20 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਜਥੇਦਾਰ ਸਾਹਿਬ ਜਦੋਂ 328 ਪਾਵਨ ਸਰੂਪਾਂ ਦੇ ਦੋਸ਼ੀਆ ਨੇ ਆਪਣਾ ਅਪਰਾਧ ਕਬੂਲਿਆਂ ਹੀ ਨਹੀਂ , ਫ਼ਿਰ ਮਾਫ਼ੀ ਕਿਸ ਗੱਲ ਦੀ ? – ਭੋਮਾਂ/ਜੰਮੂ

September 20, 2020
in ਖਬਰਾਂ, ਪੰਜਾਬ
ਜਥੇਦਾਰ ਸਾਹਿਬ ਜਦੋਂ 328 ਪਾਵਨ ਸਰੂਪਾਂ ਦੇ ਦੋਸ਼ੀਆ ਨੇ ਆਪਣਾ ਅਪਰਾਧ ਕਬੂਲਿਆਂ ਹੀ ਨਹੀਂ , ਫ਼ਿਰ ਮਾਫ਼ੀ ਕਿਸ ਗੱਲ ਦੀ ? – ਭੋਮਾਂ/ਜੰਮੂ

ਜਥੇਦਾਰ ਸਾਹਿਬ ਜਦੋਂ 328 ਪਾਵਨ ਸਰੂਪਾਂ ਦੇ ਦੋਸ਼ੀਆ ਨੇ ਆਪਣਾ ਅਪਰਾਧ ਕਬੂਲਿਆਂ ਹੀ ਨਹੀਂ , ਫ਼ਿਰ ਮਾਫ਼ੀ ਕਿਸ ਗੱਲ ਦੀ ? – ਭੋਮਾਂ/ਜੰਮੂ

ਚੰਡੀਗੜ੍ਹ 20 ਸਤੰਬਰ ( ਵਿਸ਼ਵ ਵਾਰਤਾ)-ਆਲ ਇੰਡੀਆ ਸਿੱਖ ਸਟੂਡੈਂ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਨੇਤਾ ਮਨਜੀਤ ਸਿੰਘ ਭੌਮਾਂ।ਮੁੱਖ ਸਲਾਹਕਾਰ ਤੇ ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਜੰਮੂ,ਅਕਾਲੀ ਨੇਤਾ ਕੁਲਦੀਪ ਸਿੰਘ ਮਜੀਠਾ,ਹਰਸ਼ਰਨ ਸਿੰਘ ਭਾਂਤਪੁਰ ਜੱਟਾਂ, ਗੁਰਚਰਨ ਸਿੰਘ ਬਸਿਆਲਾ, ਕਮਲਜੀਤ ਕੌਰ ਕੁਕੜਾਂ,ਲਖਵੀਰ ਸਿੰਘ ਟਾਂਡਾ,ਕਸ਼ਮੀਰਾ ਸਿੰਘ ਸਾਬਕਾ ਸਰਪੰਚ ਦਦਿਆਲ ਅਤੇ ਡਾ ਹਰਭਜਨ ਸਿੰਘ ਜੁਲਾ ਮਜਾਰਾ ਨੇ ਜਾਰੀ ਬਿਆਨ ਵਿਚ ਕਿਹਾ ਕਿ ਜਿਵੇਂ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ  ਸ੍ਰ ਬਲਵਿੰਦਰ ਸਿੰਘ ਭੂੰਦੜ ਨੂੰ ਤਖਤ ਸ੍ਰੀ ਦਮਦਮਾਂ ਸਾਹਿਬ ਤੋਂ ਬਤੌਰ ਜਥੇਦਾਰ ਤੌਰ ਤੇ ਵਾਟਸਐਪ ਤੇ ਮੁਆਫੀ ਦੇ ਕੇ ਨਵੀਂ ਪਿਰਤ ਪਾ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਕਾਰਜਕਾਰੀ ਜਥੇਦਾਰੀ ਲਈ ਛਿੱਕਾ ਮਾਰਕੇ ਰਾਹ ਪੱਧਰਾ ਕਰ ਲਿਆ ਸੀ ਹੁਣ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਸ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਬਾਦਲ ਜਿਹਨਾਂ ਸ਼੍ਰੋਮਣੀ ਕਮੇਟੀ ਵਿੱਚੋਂ ਲੋਕਤੰਤਰ ਦਾ ਕਤਲ ਕਰਕੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਸ਼ਾਹ ਰਗ਼ ਘੁੱਟਕੇ ਹਰ ਵਾਰ ਆਪਣੇ ਲਫ਼ਾਫ਼ੇ ਵਿਚੋਂ ਪ੍ਰਧਾਨ ਤੇ ਐਗਜੇਕਟਿਵ ਕਮੇਟੀ ਕੱਢਦੇ ਹਨ ‌ ਤੇ ਭਾਈ ਗੌਬਿੰਦ ਸਿੰਘ ਲੋਂਗੋਵਾਲ ਪ੍ਰਧਾਨ ਸ਼੍ਰੌਮਣੀ ਗੁਰਦੂਆਰਾ ਪ੍ਰਬੰਦਕ ਕਮੇਟੀ ਅਤੇ ਕਾਰਜਕਾਰਨੀ ਮੈੰਬਰਾਂ ਨੂੰ ਅਸਿੱਧੀ ਮੁਆਫੀ ਦੇ ਕੇ ਕੀ ਹੁਣ ਪੂਰੀ ਜਥੇਦਾਰੀ ਹਾਸਿਲ ਕਰਨ ਲਈ ਗਰਾਊਂਡ ਤਿਆਰ ਕਰ ਲਈ ਹੈ । ਪਰ ਸਿੱਖ ਕੌਮ ਇਸ ਮੁਆਫੀ ਰੂਪੀ ਸਜਾ ਨੂੰ ਸੌਧਾ ਸਾਧ ਨੂੰ ਮੁਆਫੀ ਦੇਣ ਦੇ ਬਰਾਬਰ ਸਮਝਦੀ ਹੋਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦਿੱਤੀ ਇਸ ਮੁਆਫੀ ਰੂਪੀ ਸਜ਼ਾ ਨੂੰ ਸਿਰੇ ਤੋਂ ਖਾਰਿਜ਼ ਕਰਦੀ ਹੈ ਕਿਉਂਕਿ ਜਦੋਂ ਦੋਸ਼ੀਆਂ ਨੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਆਪਣੀ ਗ਼ਲਤੀ ਮੰਨੀ ਹੀ ਨਹੀਂ , ਫਿਰ ਮਾਫ਼ੀ ਕਿਸ ਗੱਲ ਦੀ ? ਇਹ ਮਾਫ਼ੀ ਵੀ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲੇ ਸਮੇਂ ਕੋਠਾ ਸਾਹਿਬ ਠੀਕ ਠਾਕ ਕਹਿਣ ਵਾਲੀ ਹੈ । ਸਿੱਖ ਕੌਮ ਇਹ ਆਸ ਕਰਦੀ ਸੀ ਕਿ 328 ਪਾਵਨ ਸਰੂਪਾਂ ਦੇ ਲਾਪਤਾ ਕਰਨ ਦੀ ਬੱਜਰ ਗ਼ਲਤੀ ਲਈ ਜਥੇਦਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਕੌਮ ਪ੍ਰਤੀ ਆਪਣੀ ਵਫਾਦਾਰੀ ਨਿਭਾਉੰਦੇ ਹੋਏ ਸ੍ਰ ਸੁਖਬੀਰ ਸਿੰਘ ਬਾਦਲ ਤੇ ਭਾਈ ਗੌਬਿੰਦ ਸਿੰਘ ਲੋਂਗੋਵਾਲ ਸਮੇਤ ਸਾਰਿਆਂ ਦੇ ਅਸਤੀਫੇ ਲੈ ਕੇ ਸਾਰਿਆ ਉਤੇ ਆਜੀਵਨ ਕਿਸੇ ਕਿਸਮ ਦੀ ਰਾਜਨੀਤਕ ਤੇ ਧਾਰਮਿਕ ਚੌਣ ਨਾ ਲੜਨ ਦੀ ਸਜਾ ਦਾ ਸਖ਼ਤ ਆਦੇਸ਼ ਜਾਰੀ ਕਰਨਗੇ । ਪਰ ਇਥੇ ਤਾਂ ਜਥੇਦਾਰ ਸਾਹਿਬ ਨੇ ਦੋਸ਼ੀ ਦੁੱਧ ਧੋਤੇ ਬਣਾਉਂਣ ਦੀ ਅਸਫਲ ਕੋਸ਼ਿਸ਼ ਕੀਤੀ ਹੈ । ਜਥੇਦਾਰ ਸਾਹਿਬ ਇੱਕ ਗੱਲ ਫੈਡਰੇਸ਼ਨ ਨਿਮਰਤਾ ਪੂਰਵਕ ਕਹਿਣਾ ਚਾਹੁੰਦੀ ਹੈ ਕਿ ਜਿਹਨਾਂ ਨੂੰ ਤੁਸੀਂ ਮਾਫ਼ ਕਰ ਰਹੇ ਹੋ ਇਹਨਾਂ ਵਿੱਚੋਂ ਕਈਆਂ ਨੇ ਇੱਕ ਦਿਨ ਕੱਟੇ ਵਾਂਗ ਅੜਿੰਗ ਕੇ ਸੁਮੇਧ ਸੈਣੀ ਕੇਸ ਵਾਂਗ ਵਾਅਦਾ ਮੁਆਫ ਗਵਾਹ ਬਣਨਾ ਹੈ ਫਿਰ ਆਪ ਜੀ ਦੀ ਪੁਜੀਸ਼ਨ ਕੀ ਹੋਵੇਗੀ ? ਜਥੇਦਾਰ ਸਾਹਿਬ ਜੀ ਜਿਵੇਂ ਧੰਨਵੰਤ ਸਿੰਘ ਤੇ ਗੁਰਮੀਤ ਰਾਮ ਰਹੀਮ ਵਾਲੇ ਮਸਲੇ ਵਿੱਚ ਹੋਇਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੇ ਦੋਸ਼ੀਆਂ ਨੂੰ ਸ਼ਰੇਆਮ ਮੁਆਫੀ ਦੇ ਦਿੱਤੀ ਤੇ ਦੇਸ਼ ਦੀਆਂ ਅਦਾਲਤਾਂ ਨੇ ਉਹਨਾ ਹੀ ਦੋਸ਼ੀਆਂ ਨੂੰ ਕ੍ਰਮ ਵਾਰ ਸ਼ਰੇਆਮ ਸਜ਼ਾਵਾਂ ਸੁਣਾ ਦਿੱਤੀਆਂ , 328 ਪਾਵਨ ਸਰੂਪਾਂ ਦੇ ਮਸਲੇ ਵਿੱਚ ਵੀ ਇਸ ਤਰ੍ਹਾਂ ਹੀ ਹੋਵੇਗਾ । ਉਹਨਾਂ ਕਿਹਾ ਤੁਸੀਂ 328 ਪਾਵਨ ਸਰੂਪਾਂ ਦੇ ਪਰਦੇ ਉਹਲੇ ਅਸਲ ਦੋਸ਼ੀਆਂ ਨੂੰ ਕਿਉਂ ਨਹੀਂ ਲਭਦੇ ? ਉਹਨਾਂ ਨੂੰ ਕਿਉਂ ਬਚਾਉਂਦੇ ਹੋ ? ਜਥੇਦਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਦੋਸ਼ੀਆਂ ਨੂੰ ਸਿੱਖ ਕੌਮ ਰਾਜਨੀਤਕ ਤੇ ਧਾਰਮਿਕ ਤੌਰ ਤੇ ਸਜ਼ਾ ਦੇ ਕੇ ਕੌਮ ਦੇ ਗਲੋਂ ਲਾਹੁਣਾ ਚਾਹੁੰਦੀ ਹੈ ਪਰ ਤੁਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਸਿੱਖ ਕੌਮ ਦੇ ਸਿਰ ਤੇ ਕਿਉਂ ਬਿਠਾਉਣਾ ਚਾਹੁੰਦੇ ਹੋ ? ਲੜਾਈ ਦੀ ਅਸਲ ਜੜ੍ਹ ਇਹ ਗੱਲ ਹੈ ਕਿ ਇੰਦਰਾਂ ਗਾਂਧੀ ਪ੍ਰਵਾਰ ਵਾਂਗ ਹੀ ਬੇਅਦਬੀ ਦੇ ਦੋਸ਼ੀ ਕਦੇ ਕੌਮ ਦੇ ਹੀਰੋ ਨਹੀਂ ਬਣ ਸਕਣੇ ।

ਫੈਡਰੇਸ਼ਨ/ਅਕਾਲੀ ਨੇਤਾਂਵਾਂ ਨੇ ਕਿਹਾ ਕਿ ਜਦੋਂ ਕਿਸੇ ਵੀ ਗੁਰੂਦੁਆਰਾ ਸਾਹਿਬ ਵਿਖੇ ਅਜੇਹੀ ਮੰਦਭਾਗੀ ਘਟਨਾ ਵਾਪਰਦੀ ਹੈ ਤਾ ਪੂਲੀਸ ਗੁਰਦੂਆਰਾ ਕਮੇਟੀ ਤੇ ਗੁਰਦੂਆਰਾ ਮੁਲਾਜਮਾ ਖਿਲਾਫ ਪਰਚਾ ਦਰਜ ਕਰਦੀ ਹੈ,ਗੀਤਕਾਰਾਂ ਵਲੋ ਗਾਏ ਗੀਤਾਂ ਵਿਚ ਕੁੱਝ ਗਲਤ ਹੋਵੇ ਤਾਂ ਸ਼੍ਰੌਮਣੀ ਕਮੇਟੀ ਪੁਲੀਸ ਕੋਲ ਖੁਦ ਜਾ ਕੇ ਪਰਚਾ ਦਰਜ ਕਰਾਉੰਦੀ ਹੈ ਪਰ ਜਦੋਂ ਸ਼੍ਰੌਮਣੀ ਕਮੇਟੀ ਅਧੀਨ ਸੱਭ ਤੋਂ ਵੱਡੀ ਦੁੱਖਦਾਈ ਘਟਨਾ ਵਾਪਰਦੀ ਹੈ ਤਾਂ ਇਹ ਸ਼੍ਰੋਮਣੀ ਕਮੇਟੀ ਦਾ ਅੰਦਰੂਨੀ ਮਾਮਲਾ ਕਿਵੇ ਹੋ ਸਕਦਾ ਹੈ ? ਫੈਡਰੇਸ਼ਨ ਨੇਤਾਂਵਾ ਸ਼੍ਰੌਮਣੀ ਕਮੇਟੀ ਦੇ ਸਾਰੇ ਚੁਣੇ ਹੋਏ ਮੈੰਬਰਾਂ ਜੋ ਅਕਾਲੀ ਦਲ ਬਾਦਲ ਨਾਲ ਸਬੰਦਤ ਹਨ ਨੂੰ ਝੰਜੋੜਦਿਆਂ ਕਿਹਾ ਕਿ ਤੁਹਾਡੀ ਜਮੀਰ ਕਦੋਂ ਜਾਗੇਗੀ ਕਦੋਂ ਤੱਕ ਗੁਰੂ ਵੱਲ ਪਿੱਠ ਕਰਕੇ ਬਾਦਲਾਂ ਦੀ ਚਾਪਲੂਸੀ ਕਰਦੇ ਰਹੋਗੇ। ਯਾਦ ਰਖਿਉ ਜਿਵੇਂ ਕਿਸਾਨਾਂ ਨੇ ਬਾਦਲ ਨਾਲ ਸਬੰਧਤ ਲੋਕਾਂ ਦਾ ਪਿੰਡਾਂ ਵਿਚ ਵੜਨਾ ਬੰਦ ਕਰ ਦਿੱਤਾ ਤਾਂ ਹੀ ਬੀਬਾ ਹਰਸਿਮਰਤ ਕੌਰ ਨੂੰ ਮਜਬੂਰੀ ਵਸ ਅਸਤੀਫਾ ਦੇਣਾ ਪਿਆ ਹੈ ਇਸੇ ਤਰਾਂ ਪਿੰਡਾ ਦੇ ਲੋਕ ਤੁਹਾਡਾ , ਤੁਹਾਡੇ ਹੀ ਪਿੰਡਾ ਵਿੱਚ ਜੀਣਾਂ ਮੁਹਾਲ ਕਰ ਦੇਣਗੇ।ਫੈਡਰੇਸ਼ਨ ਸਾਰੇ ਸ਼੍ਰੌਮਣੀ ਕਮੇਟੀ ਮੈਂਬਰਾਂ ਨੂੰ ਹੋਕਾ ਦੇੰਦੀ ਹੈ ਕਿ ਆਉ ਸੌਧਾ ਸਾਧ ਦੇ ਦਰਬਾਰ ਵਿੱਚ ਗੋਡੇ ਤੇ ਮੱਥੇ ਟੇਕਣ ਵਾਲੇ ਸ੍ਰ ਸੁਖਬੀਰ ਸਿੰਘ ਬਾਦਲ ਵੱਲ ਪਿੱਠ ਕਰ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਮਰਪਿਤ ਹੋਕੇ ਬਾਦਲਾਂ ਨੂੰ ਸ਼੍ਰੌਮਣੀ ਕਮੇਟੀ ਵਿਚੋੰ ਕੱਢ ਕੇ ਸੌਧਾ ਸਾਧ ਦੇ ਡੇਰੇ ਛੱਡ ਕੇ ਆਈਏ ਕਿਉਂਕਿ ਰਾਮ ਰਹੀਮ ਦਾ ਸਿੰਘਾਸਣ ਉੱਤਰਾ ਅਧਿਕਾਰੀਆਂ ਲਈ ਖ਼ਾਲੀ ਹੈ।

ਫੈਡਰੇਸ਼ਨ ਨੇਤਾਵਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ 328 ਪਾਵਨ ਸਰੂਪਾ ਦੇ ਦੋਸ਼ੀਆ ਨੂੰ ਸਜਾਵਾ ਨਹੀ ਮਿਲ ਜਾਂਦੀਆਂ ਅਤੇ ਪਾਵਨ ਸਰੂਪਾ ਦਾ ਪਤਾ ਨਹੀ ਲੱਗ ਜਾਂਦਾ ਕਿ ਕਿਥੇ ਤੇ ਕਿਸ ਹਾਲ ਵਿਚ ਹਨ ਫੈਡਰੇਸ਼ਨ ਵਲੋਂ 12 ਸਤੰਬਰ ਤੋਂ ਅਰੰਭਿਆ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ।

Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਦੇਖਣੀ ਏਸ਼ੀਆ ਦੇ ਸਦੀਵੀ ਅਮਨ ਲਈ ਵਾਘਾ ਤੇ ਕਰਤਾਰਪੁਰ ਸਾਹਿਬ ਦਾ ਬੰਦ ਰਾਹ ਖੋਲ੍ਹਿਆ ਜਾਵੇ

ਦੇਖਣੀ ਏਸ਼ੀਆ ਦੇ ਸਦੀਵੀ ਅਮਨ ਲਈ ਵਾਘਾ ਤੇ ਕਰਤਾਰਪੁਰ ਸਾਹਿਬ ਦਾ ਬੰਦ ਰਾਹ ਖੋਲ੍ਹਿਆ ਜਾਵੇ

by Ankit
November 19, 2026
0

ਦੇਖਣੀ ਏਸ਼ੀਆ ਦੇ ਸਦੀਵੀ ਅਮਨ ਲਈ ਵਾਘਾ ਤੇ ਕਰਤਾਰਪੁਰ ਸਾਹਿਬ ਦਾ ਬੰਦ ਰਾਹ ਖੋਲ੍ਹਿਆ ਜਾਵੇ ਯੂਨਾਈਟਿਡ ਸਿੱਖ ਮਿਸ਼ਨ ਅਮਰੀਕਾ ਦੇ...

Hukamnama Sri Darbar Sahib Today – 19 November 2026 | Ang 849 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 19 November 2026 | Ang 849 I ਅੱਜ ਦਾ ਹੁਕਮਨਾਮਾ

by Ankit
November 19, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 19-11-2026 |...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 18, 2026
0

ਚੰਡੀਗੜ੍ਹ, 18 ਨਵੰਬਰ  (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਮੁੱਖ ਮੰਤਰੀ ਭਗਵੰਤ ਮਾਨ ਜਾਣਗੇ ਸ੍ਰੀ ਕਰਤਾਰਪੁਰ ਸਾਹਿਬ, ਵਿਦੇਸ਼ ਮੰਤਰਾਲੇ ਤੋਂ ਮੰਗੀ ਇਜਾਜ਼ਤ

ਮੁੱਖ ਮੰਤਰੀ ਭਗਵੰਤ ਮਾਨ ਜਾਣਗੇ ਸ੍ਰੀ ਕਰਤਾਰਪੁਰ ਸਾਹਿਬ, ਵਿਦੇਸ਼ ਮੰਤਰਾਲੇ ਤੋਂ ਮੰਗੀ ਇਜਾਜ਼ਤ

by Navjot
November 18, 2026
0

  ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ) ਮੁੱਖ ਮੰਤਰੀ ਭਗਵੰਤ ਮਾਨ ਨੇ 24 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਦੇਖਣੀ ਏਸ਼ੀਆ ਦੇ ਸਦੀਵੀ ਅਮਨ ਲਈ ਵਾਘਾ ਤੇ ਕਰਤਾਰਪੁਰ ਸਾਹਿਬ ਦਾ ਬੰਦ ਰਾਹ ਖੋਲ੍ਹਿਆ ਜਾਵੇ

ਦੇਖਣੀ ਏਸ਼ੀਆ ਦੇ ਸਦੀਵੀ ਅਮਨ ਲਈ ਵਾਘਾ ਤੇ ਕਰਤਾਰਪੁਰ ਸਾਹਿਬ ਦਾ ਬੰਦ ਰਾਹ ਖੋਲ੍ਹਿਆ ਜਾਵੇ

by Ankit
November 19, 2026
0

ਦੇਖਣੀ ਏਸ਼ੀਆ ਦੇ ਸਦੀਵੀ ਅਮਨ ਲਈ ਵਾਘਾ ਤੇ ਕਰਤਾਰਪੁਰ ਸਾਹਿਬ ਦਾ ਬੰਦ ਰਾਹ ਖੋਲ੍ਹਿਆ ਜਾਵੇ ਯੂਨਾਈਟਿਡ ਸਿੱਖ ਮਿਸ਼ਨ ਅਮਰੀਕਾ ਦੇ...

Most Popular

BCCI ਵੱਲੋਂ WPL 2027 ਦਾ ਸ਼ਡਿਊਲ ਜਾਰੀ, ਦੋ ਸ਼ਹਿਰਾਂ ’ਚ ਖੇਡੇ ਜਾਣਗੇ ਸਾਰੇ ਮੁਕਾਬਲੇ

BCCI ਵੱਲੋਂ WPL 2027 ਦਾ ਸ਼ਡਿਊਲ ਜਾਰੀ, ਦੋ ਸ਼ਹਿਰਾਂ ’ਚ ਖੇਡੇ ਜਾਣਗੇ ਸਾਰੇ ਮੁਕਾਬਲੇ

by Ranjit Singh
2 weeks ago
0

BCCI ਵੱਲੋਂ WPL 2027 ਦਾ ਸ਼ਡਿਊਲ ਜਾਰੀ, ਦੋ ਸ਼ਹਿਰਾਂ ’ਚ ਖੇਡੇ ਜਾਣਗੇ ਸਾਰੇ ਮੁਕਾਬਲੇ ਚੰਡੀਗੜ੍ਹ, 5 ਨਵੰਬਰ (ਵਿਸ਼ਵ ਵਾਰਤਾ): ਮਹਿਲਾ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 