ਚੰਡੀਗੜ੍ਹ 20 ਸਤੰਬਰ ( ਵਿਸ਼ਵ ਵਾਰਤਾ)-ਆਲ ਇੰਡੀਆ ਸਿੱਖ ਸਟੂਡੈਂ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਨੇਤਾ ਮਨਜੀਤ ਸਿੰਘ ਭੌਮਾਂ।ਮੁੱਖ ਸਲਾਹਕਾਰ ਤੇ ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਜੰਮੂ,ਅਕਾਲੀ ਨੇਤਾ ਕੁਲਦੀਪ ਸਿੰਘ ਮਜੀਠਾ,ਹਰਸ਼ਰਨ ਸਿੰਘ ਭਾਂਤਪੁਰ ਜੱਟਾਂ, ਗੁਰਚਰਨ ਸਿੰਘ ਬਸਿਆਲਾ, ਕਮਲਜੀਤ ਕੌਰ ਕੁਕੜਾਂ,ਲਖਵੀਰ ਸਿੰਘ ਟਾਂਡਾ,ਕਸ਼ਮੀਰਾ ਸਿੰਘ ਸਾਬਕਾ ਸਰਪੰਚ ਦਦਿਆਲ ਅਤੇ ਡਾ ਹਰਭਜਨ ਸਿੰਘ ਜੁਲਾ ਮਜਾਰਾ ਨੇ ਜਾਰੀ ਬਿਆਨ ਵਿਚ ਕਿਹਾ ਕਿ ਜਿਵੇਂ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰ ਬਲਵਿੰਦਰ ਸਿੰਘ ਭੂੰਦੜ ਨੂੰ ਤਖਤ ਸ੍ਰੀ ਦਮਦਮਾਂ ਸਾਹਿਬ ਤੋਂ ਬਤੌਰ ਜਥੇਦਾਰ ਤੌਰ ਤੇ ਵਾਟਸਐਪ ਤੇ ਮੁਆਫੀ ਦੇ ਕੇ ਨਵੀਂ ਪਿਰਤ ਪਾ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਕਾਰਜਕਾਰੀ ਜਥੇਦਾਰੀ ਲਈ ਛਿੱਕਾ ਮਾਰਕੇ ਰਾਹ ਪੱਧਰਾ ਕਰ ਲਿਆ ਸੀ ਹੁਣ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਸ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਬਾਦਲ ਜਿਹਨਾਂ ਸ਼੍ਰੋਮਣੀ ਕਮੇਟੀ ਵਿੱਚੋਂ ਲੋਕਤੰਤਰ ਦਾ ਕਤਲ ਕਰਕੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਸ਼ਾਹ ਰਗ਼ ਘੁੱਟਕੇ ਹਰ ਵਾਰ ਆਪਣੇ ਲਫ਼ਾਫ਼ੇ ਵਿਚੋਂ ਪ੍ਰਧਾਨ ਤੇ ਐਗਜੇਕਟਿਵ ਕਮੇਟੀ ਕੱਢਦੇ ਹਨ ਤੇ ਭਾਈ ਗੌਬਿੰਦ ਸਿੰਘ ਲੋਂਗੋਵਾਲ ਪ੍ਰਧਾਨ ਸ਼੍ਰੌਮਣੀ ਗੁਰਦੂਆਰਾ ਪ੍ਰਬੰਦਕ ਕਮੇਟੀ ਅਤੇ ਕਾਰਜਕਾਰਨੀ ਮੈੰਬਰਾਂ ਨੂੰ ਅਸਿੱਧੀ ਮੁਆਫੀ ਦੇ ਕੇ ਕੀ ਹੁਣ ਪੂਰੀ ਜਥੇਦਾਰੀ ਹਾਸਿਲ ਕਰਨ ਲਈ ਗਰਾਊਂਡ ਤਿਆਰ ਕਰ ਲਈ ਹੈ । ਪਰ ਸਿੱਖ ਕੌਮ ਇਸ ਮੁਆਫੀ ਰੂਪੀ ਸਜਾ ਨੂੰ ਸੌਧਾ ਸਾਧ ਨੂੰ ਮੁਆਫੀ ਦੇਣ ਦੇ ਬਰਾਬਰ ਸਮਝਦੀ ਹੋਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦਿੱਤੀ ਇਸ ਮੁਆਫੀ ਰੂਪੀ ਸਜ਼ਾ ਨੂੰ ਸਿਰੇ ਤੋਂ ਖਾਰਿਜ਼ ਕਰਦੀ ਹੈ ਕਿਉਂਕਿ ਜਦੋਂ ਦੋਸ਼ੀਆਂ ਨੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਆਪਣੀ ਗ਼ਲਤੀ ਮੰਨੀ ਹੀ ਨਹੀਂ , ਫਿਰ ਮਾਫ਼ੀ ਕਿਸ ਗੱਲ ਦੀ ? ਇਹ ਮਾਫ਼ੀ ਵੀ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲੇ ਸਮੇਂ ਕੋਠਾ ਸਾਹਿਬ ਠੀਕ ਠਾਕ ਕਹਿਣ ਵਾਲੀ ਹੈ । ਸਿੱਖ ਕੌਮ ਇਹ ਆਸ ਕਰਦੀ ਸੀ ਕਿ 328 ਪਾਵਨ ਸਰੂਪਾਂ ਦੇ ਲਾਪਤਾ ਕਰਨ ਦੀ ਬੱਜਰ ਗ਼ਲਤੀ ਲਈ ਜਥੇਦਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਕੌਮ ਪ੍ਰਤੀ ਆਪਣੀ ਵਫਾਦਾਰੀ ਨਿਭਾਉੰਦੇ ਹੋਏ ਸ੍ਰ ਸੁਖਬੀਰ ਸਿੰਘ ਬਾਦਲ ਤੇ ਭਾਈ ਗੌਬਿੰਦ ਸਿੰਘ ਲੋਂਗੋਵਾਲ ਸਮੇਤ ਸਾਰਿਆਂ ਦੇ ਅਸਤੀਫੇ ਲੈ ਕੇ ਸਾਰਿਆ ਉਤੇ ਆਜੀਵਨ ਕਿਸੇ ਕਿਸਮ ਦੀ ਰਾਜਨੀਤਕ ਤੇ ਧਾਰਮਿਕ ਚੌਣ ਨਾ ਲੜਨ ਦੀ ਸਜਾ ਦਾ ਸਖ਼ਤ ਆਦੇਸ਼ ਜਾਰੀ ਕਰਨਗੇ । ਪਰ ਇਥੇ ਤਾਂ ਜਥੇਦਾਰ ਸਾਹਿਬ ਨੇ ਦੋਸ਼ੀ ਦੁੱਧ ਧੋਤੇ ਬਣਾਉਂਣ ਦੀ ਅਸਫਲ ਕੋਸ਼ਿਸ਼ ਕੀਤੀ ਹੈ । ਜਥੇਦਾਰ ਸਾਹਿਬ ਇੱਕ ਗੱਲ ਫੈਡਰੇਸ਼ਨ ਨਿਮਰਤਾ ਪੂਰਵਕ ਕਹਿਣਾ ਚਾਹੁੰਦੀ ਹੈ ਕਿ ਜਿਹਨਾਂ ਨੂੰ ਤੁਸੀਂ ਮਾਫ਼ ਕਰ ਰਹੇ ਹੋ ਇਹਨਾਂ ਵਿੱਚੋਂ ਕਈਆਂ ਨੇ ਇੱਕ ਦਿਨ ਕੱਟੇ ਵਾਂਗ ਅੜਿੰਗ ਕੇ ਸੁਮੇਧ ਸੈਣੀ ਕੇਸ ਵਾਂਗ ਵਾਅਦਾ ਮੁਆਫ ਗਵਾਹ ਬਣਨਾ ਹੈ ਫਿਰ ਆਪ ਜੀ ਦੀ ਪੁਜੀਸ਼ਨ ਕੀ ਹੋਵੇਗੀ ? ਜਥੇਦਾਰ ਸਾਹਿਬ ਜੀ ਜਿਵੇਂ ਧੰਨਵੰਤ ਸਿੰਘ ਤੇ ਗੁਰਮੀਤ ਰਾਮ ਰਹੀਮ ਵਾਲੇ ਮਸਲੇ ਵਿੱਚ ਹੋਇਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੇ ਦੋਸ਼ੀਆਂ ਨੂੰ ਸ਼ਰੇਆਮ ਮੁਆਫੀ ਦੇ ਦਿੱਤੀ ਤੇ ਦੇਸ਼ ਦੀਆਂ ਅਦਾਲਤਾਂ ਨੇ ਉਹਨਾ ਹੀ ਦੋਸ਼ੀਆਂ ਨੂੰ ਕ੍ਰਮ ਵਾਰ ਸ਼ਰੇਆਮ ਸਜ਼ਾਵਾਂ ਸੁਣਾ ਦਿੱਤੀਆਂ , 328 ਪਾਵਨ ਸਰੂਪਾਂ ਦੇ ਮਸਲੇ ਵਿੱਚ ਵੀ ਇਸ ਤਰ੍ਹਾਂ ਹੀ ਹੋਵੇਗਾ । ਉਹਨਾਂ ਕਿਹਾ ਤੁਸੀਂ 328 ਪਾਵਨ ਸਰੂਪਾਂ ਦੇ ਪਰਦੇ ਉਹਲੇ ਅਸਲ ਦੋਸ਼ੀਆਂ ਨੂੰ ਕਿਉਂ ਨਹੀਂ ਲਭਦੇ ? ਉਹਨਾਂ ਨੂੰ ਕਿਉਂ ਬਚਾਉਂਦੇ ਹੋ ? ਜਥੇਦਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਦੋਸ਼ੀਆਂ ਨੂੰ ਸਿੱਖ ਕੌਮ ਰਾਜਨੀਤਕ ਤੇ ਧਾਰਮਿਕ ਤੌਰ ਤੇ ਸਜ਼ਾ ਦੇ ਕੇ ਕੌਮ ਦੇ ਗਲੋਂ ਲਾਹੁਣਾ ਚਾਹੁੰਦੀ ਹੈ ਪਰ ਤੁਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਸਿੱਖ ਕੌਮ ਦੇ ਸਿਰ ਤੇ ਕਿਉਂ ਬਿਠਾਉਣਾ ਚਾਹੁੰਦੇ ਹੋ ? ਲੜਾਈ ਦੀ ਅਸਲ ਜੜ੍ਹ ਇਹ ਗੱਲ ਹੈ ਕਿ ਇੰਦਰਾਂ ਗਾਂਧੀ ਪ੍ਰਵਾਰ ਵਾਂਗ ਹੀ ਬੇਅਦਬੀ ਦੇ ਦੋਸ਼ੀ ਕਦੇ ਕੌਮ ਦੇ ਹੀਰੋ ਨਹੀਂ ਬਣ ਸਕਣੇ ।
ਫੈਡਰੇਸ਼ਨ/ਅਕਾਲੀ ਨੇਤਾਂਵਾਂ ਨੇ ਕਿਹਾ ਕਿ ਜਦੋਂ ਕਿਸੇ ਵੀ ਗੁਰੂਦੁਆਰਾ ਸਾਹਿਬ ਵਿਖੇ ਅਜੇਹੀ ਮੰਦਭਾਗੀ ਘਟਨਾ ਵਾਪਰਦੀ ਹੈ ਤਾ ਪੂਲੀਸ ਗੁਰਦੂਆਰਾ ਕਮੇਟੀ ਤੇ ਗੁਰਦੂਆਰਾ ਮੁਲਾਜਮਾ ਖਿਲਾਫ ਪਰਚਾ ਦਰਜ ਕਰਦੀ ਹੈ,ਗੀਤਕਾਰਾਂ ਵਲੋ ਗਾਏ ਗੀਤਾਂ ਵਿਚ ਕੁੱਝ ਗਲਤ ਹੋਵੇ ਤਾਂ ਸ਼੍ਰੌਮਣੀ ਕਮੇਟੀ ਪੁਲੀਸ ਕੋਲ ਖੁਦ ਜਾ ਕੇ ਪਰਚਾ ਦਰਜ ਕਰਾਉੰਦੀ ਹੈ ਪਰ ਜਦੋਂ ਸ਼੍ਰੌਮਣੀ ਕਮੇਟੀ ਅਧੀਨ ਸੱਭ ਤੋਂ ਵੱਡੀ ਦੁੱਖਦਾਈ ਘਟਨਾ ਵਾਪਰਦੀ ਹੈ ਤਾਂ ਇਹ ਸ਼੍ਰੋਮਣੀ ਕਮੇਟੀ ਦਾ ਅੰਦਰੂਨੀ ਮਾਮਲਾ ਕਿਵੇ ਹੋ ਸਕਦਾ ਹੈ ? ਫੈਡਰੇਸ਼ਨ ਨੇਤਾਂਵਾ ਸ਼੍ਰੌਮਣੀ ਕਮੇਟੀ ਦੇ ਸਾਰੇ ਚੁਣੇ ਹੋਏ ਮੈੰਬਰਾਂ ਜੋ ਅਕਾਲੀ ਦਲ ਬਾਦਲ ਨਾਲ ਸਬੰਦਤ ਹਨ ਨੂੰ ਝੰਜੋੜਦਿਆਂ ਕਿਹਾ ਕਿ ਤੁਹਾਡੀ ਜਮੀਰ ਕਦੋਂ ਜਾਗੇਗੀ ਕਦੋਂ ਤੱਕ ਗੁਰੂ ਵੱਲ ਪਿੱਠ ਕਰਕੇ ਬਾਦਲਾਂ ਦੀ ਚਾਪਲੂਸੀ ਕਰਦੇ ਰਹੋਗੇ। ਯਾਦ ਰਖਿਉ ਜਿਵੇਂ ਕਿਸਾਨਾਂ ਨੇ ਬਾਦਲ ਨਾਲ ਸਬੰਧਤ ਲੋਕਾਂ ਦਾ ਪਿੰਡਾਂ ਵਿਚ ਵੜਨਾ ਬੰਦ ਕਰ ਦਿੱਤਾ ਤਾਂ ਹੀ ਬੀਬਾ ਹਰਸਿਮਰਤ ਕੌਰ ਨੂੰ ਮਜਬੂਰੀ ਵਸ ਅਸਤੀਫਾ ਦੇਣਾ ਪਿਆ ਹੈ ਇਸੇ ਤਰਾਂ ਪਿੰਡਾ ਦੇ ਲੋਕ ਤੁਹਾਡਾ , ਤੁਹਾਡੇ ਹੀ ਪਿੰਡਾ ਵਿੱਚ ਜੀਣਾਂ ਮੁਹਾਲ ਕਰ ਦੇਣਗੇ।ਫੈਡਰੇਸ਼ਨ ਸਾਰੇ ਸ਼੍ਰੌਮਣੀ ਕਮੇਟੀ ਮੈਂਬਰਾਂ ਨੂੰ ਹੋਕਾ ਦੇੰਦੀ ਹੈ ਕਿ ਆਉ ਸੌਧਾ ਸਾਧ ਦੇ ਦਰਬਾਰ ਵਿੱਚ ਗੋਡੇ ਤੇ ਮੱਥੇ ਟੇਕਣ ਵਾਲੇ ਸ੍ਰ ਸੁਖਬੀਰ ਸਿੰਘ ਬਾਦਲ ਵੱਲ ਪਿੱਠ ਕਰ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਮਰਪਿਤ ਹੋਕੇ ਬਾਦਲਾਂ ਨੂੰ ਸ਼੍ਰੌਮਣੀ ਕਮੇਟੀ ਵਿਚੋੰ ਕੱਢ ਕੇ ਸੌਧਾ ਸਾਧ ਦੇ ਡੇਰੇ ਛੱਡ ਕੇ ਆਈਏ ਕਿਉਂਕਿ ਰਾਮ ਰਹੀਮ ਦਾ ਸਿੰਘਾਸਣ ਉੱਤਰਾ ਅਧਿਕਾਰੀਆਂ ਲਈ ਖ਼ਾਲੀ ਹੈ।
ਫੈਡਰੇਸ਼ਨ ਨੇਤਾਵਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ 328 ਪਾਵਨ ਸਰੂਪਾ ਦੇ ਦੋਸ਼ੀਆ ਨੂੰ ਸਜਾਵਾ ਨਹੀ ਮਿਲ ਜਾਂਦੀਆਂ ਅਤੇ ਪਾਵਨ ਸਰੂਪਾ ਦਾ ਪਤਾ ਨਹੀ ਲੱਗ ਜਾਂਦਾ ਕਿ ਕਿਥੇ ਤੇ ਕਿਸ ਹਾਲ ਵਿਚ ਹਨ ਫੈਡਰੇਸ਼ਨ ਵਲੋਂ 12 ਸਤੰਬਰ ਤੋਂ ਅਰੰਭਿਆ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ।