ਚੰਡੀਗੜ੍ਹ 14 ਸਤੰਬਰ (ਵਿਸ਼ਵ ਵਾਰਤਾ)- ਕਿਸਾਨਾਂ ਦੇ ਮੌਜੂਦਾ ਚਲ ਰਹੇ ਸਘੰਰਸ ਤੇ ਬਾਦਲ ਪਰਵਾਰ ਬਾਰੇ ਸਖਤ ਟਿੱਪਣੀ ਕਰਦਿਆਂ ਅਕਾਲੀ ਦਲ 1920 ਦੇ ਪ੍ਰਧਾਨ ਸ੍ਰ: ਰਵੀਇੰਦਰ ਸਿੰਘ ਨੇ ਕਿਹਾ ਹੈ ਕਿ ਕਿਸਾਨ ਬਾਦਲ ਪ੍ਰੀਵਾਰ ਤੋਂ ਕੋਈ ਆਸ ਨਾ ਰੱਖਣ ਕਿ ਬਾਦਲ ਪਰਵਾਰ ਕਿਸਾਨਾਂ ਦੇ ਹਿੱਤਾਂ ਤੇ ਪਹਿਰਾ ਦੇਣ ਲਈ ਸਾਇਦ ਕੇਂਦਰ ਚਂੋ ਵਜੀਰੀ ਨੂੰ ਲੱਤ ਮਾਰ ਦੇਵੇਗਾ,ਇਹ ਕਿਸਾਨਾਂ ਦੀ ਬਹੁਤ ਵੱਡੀ ਭੁੱਲ ਹੋਵੇਗੀ।ਕਿਉਂ ਕਿ ਬਾਦਲ ਪ੍ਰੀਵਾਰ ਨੇ ਤਾਂ ਰਾਜ ਭਾਗ ਅਤੇ ਵਜੀਰੀਆਂ ਹਾਸਲ ਕਰਨ ਲਈ ਆਪਣੇ ਧਰਮ ਨੂੰ ਹੀ ਲੱਤ ਮਾਰ ਦਿੱਤੀ ਹੈ।ਸਿੱਖਾਂ ਦੀ ਮਾਂ ਪਾਰਟੀ ਸ੍ਰੋਮਣੀ ਅਕਾਲੀ ਦਲ ਅਤੇ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਰਸ਼ ਤੋਂ ਫਰਸ ਤੇ ਲ਼ੈ ਆਂਦਾ ਹੈ।ਬਾਦਲਾਂ ਦੇ ਦੋਗਲੇ ਚਿਹਰੇ ਬਾਰੇ ਸਪਸ਼ਟ ਕਰਦਿਆਂ ਸ੍ਰ: ਰਵੀਇੰਦਰ ਸਿੰਘ ਨੇ ਕਿਹਾ ਨੇ ਕਿ ਪੂਰਾ ਪਰਵਾਰ ਰਾਜਨੀਤ ਲਾਭ ਲ਼ੈਣ ਲਈ ਗਿਰਗਟ ਵਾਂਗ ਰੰਗ ਬਦਲਣ ਦਾ ਮਾਹਿਰ ਹੈ ਜੋ ਕਿ ਪਿਛਲੇ ਦਸ ਦਿਨਾਂ ਵਿੱਚ ਹੀ ਸਭ ਕਿਸਾਨ ਵੇਖ ਚੱੁਕੇ ਹਨ ਪਿਓ(ਪ੍ਰਕਾਸ)ਬੋਲੀ ਹੋਰ ਬੋਲਦਾ ਹੈ ਅਤੇ ਪੁੱਤ(ਸੁਖਬੀਰ)ਬੋਲੀ ਹੋਰ ਬੋਲਦਾ ਹੈ।ਪ੍ਰਕਾਸ ਖੇਤੀ ਆਰਡੀਨੈਸ ਦੇ ਹੱਕ ਵਿੱਚ ਬਿਆਨ ਦੇ ਰਿਹਾ ਹੈ ਅਤੇ ਸੁਖਬੀਰ ਦਿੱਲੀ ਤੋਂ ਗਿਦੜ੍ਹ ਚਿੱਠੀ ਲਿਆਉਣ ਦਾ ਡਰਾਮਾ ਕਰ ਰਿਹਾ ਹੈ। ਕਿਸਾਨਾਂ ਨੂੰ ਜਰੂ ਸੋਚਣਾ ਚਾਹੀਦਾ ਹੈ ਜੇਕਰ ਬਾਦਲ ਦੇ ਕਹੇ ਅਨੁਸਾਰ ਖੇਤੀ ਆਂਰਡੀਨੈਸ ਕਿਸਾਨਾ ਦੇ ਹਿੱਤ ਵਿੱਚ ਹੈ ਤਾਂ ਦਿੱਲੀ ਤੋਂ ਗਿੱਦੜ ਚਿੱਠੀ ਲਿਆਉਣ ਦੀ ਕੀ ਜਰੂਰਤ ਸੀ?ਫਿਰ ਦਿੱਲੀ ਜਾਕੇ ਖੇਤੀ ਮੰਤਰੀ ਨਾਲ ਗੱਲ ਕਰਨ ਦੀ ਕੀ ਤੁੱਕ ਹੈ?ਅਤੇ ਹੁਣ ਸਾਰੀਆਂ ਧਿਰਾਂ ਦੇ ਨੁਮਾਇੰਦਿਆਂ ਨੂੰ ਦਿੱਲੀ ਲਿਜਾ ਕੇ ਮਸਲੇ ਦਾ ਹੱਲ ਕਰਨ ਦੀਆਂ ਗੱਲਾਂ ਕਰਨ ਦੇ ਵੀ ਕੀ ਅਰਥ ਹਨ?ਉਹਨਾਂ ਸਾਰੀਆਂ ਕਿਸਾਨੀ ਹਿਤਾਂ ਲਈ ਲੜ ਰਹੀਆਂ ਧਿਰਾਂ ਨੂੰ ਮੁਖਾਵਿਤ ਹੁੰਦਿਆ ਕਿਹਾ ਕਿ ਇਸ ਪ੍ਰੀਵਾਰ ਤੋਂ ਜਿੰਨੀ ਦੂਰੀ ਬਣਾ ਕੇ ਰੱਖੀ ਜਾਵੇ ਓਨੀ ਹੀ ਚੰਗੀ ਹੈ ਕਿਉਂ ਕਿ ਇਹ ਪ੍ਰੀਵਾਰ ਤਾਂ ਨਾਲ ਜਾ ਕੇ ਵੇਚਣ ਦੀ ਸਮਰੱਥਾ ਰੱਖਦਾ ਹੈ।ਜਿਸ ਦੇ ਸਬੂਤ ਸਭ ਦੇ ਸਾਹਮਣੇ ਹਨ ਇਸ ਨੇ ਤਾਂ ਸਿੱਖ ਕੌਮ ਦੇ ਹਿੱਤ ਵੇਚ ਦਿੱਤੇ ਅਤੇ ਸੌਦੇ ਸਾਧ ਵਰਗੇ ਅਨੇਕਾਂ ਸਾਧਾਂ ਕੋਲ ਕੌਮ ਵੇਚ ਦਿੱਤੀ। ਸਿੱਖਾਂ ਦੇ ਕਾਤਲਾਂ ਕੋਲ ਸਿੱਖਾਂ ਦੀ ਨੌਜਵਾਨੀ ਵੇਚ ਦਿੱਤੀ।ਸਿੱਖਾਂ ਦੇ ਸਾਰੇ ਸਘੰਰਸ਼,ਪੰਜਾਬੀ ਬੋਲਦੇ ਇਲਾਕੇ,ਪੰਜਾਬ ਦਾ ਚੰਡੀਗੜ੍ਹ,ਹੋਰ ਤਾਂ ਹੋਰ ਹਰਿਆਣੇ ਕੋਲ ਕਿਸਾਨਾਂ ਦਾ ਪਾਣੀ ਵੇਚ ਦਿੱਤਾ ਇਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਸਾਰੇ ਸਘੰਰਸ਼ ਹੀ ਵੇਚ ਦਿੱਤੇ।ਫਿਰ ਹੋਰ ਕਿੰਨਾਂ ਕੁ ਪਰਖਿਆ ਜਾ ਸਕਦਾ ਹੈ।ਇਸ ਲਈ ਹੋਰ ਪਰਖਣ ਦੀ ਬਜਾਏ ਇਸ ਤੋ ਪਰਵਾਰ ਦੂਰੀ ਹੀ ਬਣਾ ਕੇ ਰੱਖੀ ਜਾਵੇ।ਜਿਥੇ ਇਹ ਪ੍ਰੀਵਾਰ ਹਿੱਤ ਵੇਚਣ ਦਾ ਮਾਹਿਰ ਹੈ ਉਥੇ ਖਰੀਦਣ ਦਾ ਵੀ ਮਾਹਿਰ ਹੈ।ਇਸ ਲਈ ਜਿਥੇ ਵੇਚੇ ਜਾ ਸਕਦੇ ਹੋ ਉਥੇ ਖਰੀਦੇ ਵੀ ਜਾ ਸਕਦੇ ਹੋ!ਪਹਿਲਾਂ ਇਹ ਪਰਵਾਰ ਕੈਬਨਿਟ ਵਿੱਚ ਖੇਤੀ ਆਂਰਡੀਨੈਸ ਦੇ ਹੱਕ ਵਿੱਚ ਭੁਗਤ ਚੁੱਕਾ ਹੈ ਅਤੇ ਹੁਣ ਕਿਸਾਨਾਂ ਦੇ ਹਿਤਾਂ ਤੇ ਪਹਿਰਾ ਦੇਣ ਦੇ ਡਰਾਮੇ ਕਰ ਰਿਹਾ ਹੈ।ਜੇਕਰ ਇਹ ਪ੍ਰੀਵਾਰ ਰਾਜ ਭਾਗ ਦੁਰਾਨ ਤੁਹਾਡੇ ਹਿੱਤਾ ਦੀ ਪੂਰਤੀ ਨਹੀ ਕਰ ਸਕਿਆ ਤਾਂ ਹੁਣ ਕੀ ਉਮੀਦ ਕੀਤੀ ਜਾ ਸਕਦੀ ਹੈ?ਇਸ ਲਈ ਆਪਣੇ ਹੱਕਾਂ ਲਈ ਖੁਦ ਲੜੋ੍ਹ ਅਤੇ ਬਾਦਲ ਪ੍ਰੀਵਾਰ ਤੋਂ ਕੋਈ ਆਸ ਨਾ ਰੱਖੋ।ਸ੍ਰੋਮਣੀ ਅਕਾਲੀ ਦਲ 1920 ਕਿਸਾਨਾਂ ਦੇ ਸਘੰਰਸ ਦੀ ਪੂਰਨ ਹਮਾਇਤ ਕਰਦਾ ਹੈ।
ਚੰਡੀਗੜ੍ਹ ‘ਚ ਅੱਜ ਵੀ ਛਾਏ ਰਹਿਣਗੇ ਬੱਦਲ,ਹਲਕੀ ਬਾਰਿਸ਼ ਦੀ ਸੰਭਾਵਨਾ
ਚੰਡੀਗੜ੍ਹ 'ਚ ਅੱਜ ਵੀ ਛਾਏ ਰਹਿਣਗੇ ਬੱਦਲ,ਹਲਕੀ ਬਾਰਿਸ਼ ਦੀ ਸੰਭਾਵਨਾ ਚੰਡੀਗੜ੍ਹ, 29ਅਪ੍ਰੈਲ(ਵਿਸ਼ਵ ਵਾਰਤਾ)- ਵੈਸਟਰਨ ਡਿਸਟਰਬੈਂਸ ਕਾਰਨ ਚੰਡੀਗੜ੍ਹ 'ਚ ਅੱਜ ਵੀ...