– ਪੰਜਾਬ ਅੰਦਰ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਬਣਿਆ ਕਾਂਗਰਸੀਆਂ ਦੀ ਕੱਠਪੁੱਤਲੀ ਅਨੁਸੂਚਿਤ ਜਾਤੀਆਂ ਦੀ ਹਾਲਤ ਤਰਸਯੋਗ: ਵਿਧਾਇਕਾਂ ਦੇ ਕਹਿਣ ‘ਤੇ ਝੂਠੇ ਪੁਲਿਸ ਕੇਸਾਂ ਦਾ ਅਨੁਸੂਚਿਤ ਜਾਤੀ ਅੋਰਤਾਂ ਵਿਰੁੱਧ ਕਹਿਰ ਜਾਰੀ: ਕੈਪਟਨ ਅਮਰਿੰਦਰ ਹੋਏ ਅਵੇਸਲੇ:- ਕੈਂਥ
– ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦਾ ਵਫਦ ਅਮਲੇ ਨੂੰ ਲੈ ਕੇ ਦਿੱਲੀ ‘ਚ ਕਰੇਗਾ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨਾਲ ਮੀਟਿੰਗ:ਕੈਂਥ
ਚੰਡੀਗੜ੍ਹ, 6 ਦਸੰਬਰ (ਵਿਸ਼ਵ ਵਾਰਤਾ) : ਨੈਸ਼ਨਲ ਸਡਿਊਲਡ ਕਾਸਟ ਅਲਾਇੰਸ (ਐਨ.ਐਸ.ਸੀ.ਏ) ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਰਾਜ ਅੰਦਰਲੀਆਂ ਅਨੁਸੂਚਿਤ ਜਾਤਾਂ ਨਾਲ ਸਰਕਾਰੀ ਸ਼ਹਿ ਉੱਪਰ ਢਾਹੇ ਜਾ ਰਹੇ ਅੰਨੇ ਤਸ਼ਦਦਾਂ ਦੇ ਮਾਮਲੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਪੰਜਾਬ ਸਰਕਾਰ ਉੱਪਰ ਵੱਡਾ ਸਿਆਸੀ ਹਮਲਾ ਕਰਦਿਆਂ ਅੱਜ ਇਥੇ ਕਿਹਾ ਕਿ ਰਾਜ ਅੰਦਰ ਅਨੁਸੂਚਿਤ ਜਾਤਾਂ ਨਾਲ ਸਬੰਧਤ ਵਿਅਕਤੀਆਂ ਖਾਸ ਕਰਕੇ ਔਰਤਾਂ ਦੀ ਹਾਲਤ ਕਾਫੀ ਤਰਸਯੋਗ ਬਣੀ ਹੋਈ ਹੈ ਕਿਉਂਕਿ ਕਾਂਗਰਸੀਆਂ ਦੀ ਕਠਪੁਤਲੀ ਬਣੇ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਹੇਠ ਉਹਨਾਂ ਵਿਰੁੱਧ ਅੰਨੇ ਤਸ਼ਦਦਾਂ ਦਾ ਦੌਰ ਜਾਰੀ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਵੇਸਲੇ ਬਣੇ ਹੋਏ ਹਨ। 94173-50736 ਧਰਮਦੇਸ
ਇਥੇ ਪੱਤਰਕਾਰਾਂ ਨਾਲ ਗੱਲਬਤ ਕਰਦਿਆਂ ਹੋਇਆਂ ਕੈਂਥ ਨੇ ਸਿੱਧਾ ਸਿਆਸੀ ਹਮਲਾ ਬੋਲਦਿਆਂ ਖੁੱਲ ਕੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਦੇ ਕਹਿਣ ਤੇ ਅਨੁਸੂਚਿਤ ਜਾਤਾਂ ਖਾਸ ਤੌਰ ‘ਤੇ ਔਰਤਾਂ ਦੇ ਵਿਰੁੱਧ ਝੂਠੇ ਪੁਲਿਸ ਮਾਮਲੇ ਦਰਜ ਕੀਤੇ ਜਾ ਰਹੇ ਹਨ ਤੇ ਪੁਲਿਸ ਦੇ ਖੋਫ ਨਾਲ ਉਹਨਾਂ ਨੂੰ ਬੇਵਜਹਾਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਇਹਨਾਂ ਮਾਮਲਿਆਂ ਦੀ ਕਿਸੇ ਵੀ ਥਾਂ ‘ਤੇ ਕੋਈ ਸੁਣਵਾਈ ਨਹੀ ਹੋ ਰਹੀ ਤੇ ਇਸ ਪ੍ਰਕਾਰ ਦੇ ਜੰਗਲ ਰਾਜ ਨੂੰ ਵੇਖਦੇ ਹੋਇਆਂ ਤੇ ਇਨਸਾਫ ਲੈਣ ਲਈ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦਾ ਇੱਕ ਵਫਦ ਬਹੁਤ ਹੀ ਜਲਦ ਨਵੀਂ ਦਿੱਲੀ ਵਿਖੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਨਾਲ ਮੀਟਿੰਗ ਕਰਕੇ ਮੰਗ ਪੱਤਰ ਸੋਂਪੇਗਾ ਤੇ ਨਿਆਂ ਦੀ ਮੰਗ ਕਰੇਗਾ।
ਉਹਨਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਵਿੱਚ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਕਾਂਗਰਸੀਆਂ ਦੇ ਹੱਥਾਂ ਦੀ ਕਠਪੁੱਤਲੀ ਬਣ ਕੇ ਰਹਿ ਗਿਆ ਹੈ ਤੇ ਅਨੁਸੂਚਿਤ ਜਾਤਾਂ ਦੇ ਦੁੱਖਾ ਦੀ ਸਾਰ ਲੈਣ ਵਾਲਾ ਕੋਈ ਨਜਰ ਨਹੀਂ ਆ ਰਿਹਾ ਤੇ ਕੈਂਥ ਨੇ ਅੱਗੇ ਕਿਹਾ ਕਿ ਮੌਜੂਦਾ ਸਮੇਂ ‘ਚ ਸੂਬੇ ਅੰਦਰ ਚਾਰ ਲੋਕ ਸਭਾ ਮੈਂਬਰ ਤੇ 34 ਵਿਧਾਇਕ ਕਾਂਗਰਸ, ਸ਼੍ਰੋਮਣੀ ਅਕਾਲੀ ਦਲ-ਭਾਜਪਾ ਤੇ ਆਮ ਆਦਮੀ ਪਾਰਟੀ ਨਾਲ ਸਬੰਧਤ ਤੇ ਅਨੁਸੂਚਿਤ ਜਾਤਾਂ ਦੀ ਰਹਿਣੁਮਾਈ ਕਰਦੇ ਹਨ ਲੇਕਿਨ ਕੋਈ ਵੀ ਅਵਾਜ਼ ਬੁਲੰਦ ਨਹੀ ਕਰ ਰਿਹਾ ਤੇ ਆਪੋ ਆਪ ‘ਚ ਮਸਤ ਨਜਰ ਆ ਰਹੇ ਹਨ ਤੇ ਅਨੁਸੂਚਿਤ ਜਾਤਾਂ ਨਾਲ ਸ਼ਰੇਆਮ ਧੋਖਾ ਕਮਾ ਰਹੇ ਹਨ।
ਕੈਂਥ ਨੇ ਕਿਹਾ ਕਿ ਅਜੋਕੇ ਹਾਲਾਤਾ ਵਿੱਚ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਆਪਣੀ ਬਣਦੀ ਜਿੰਮੇਵਾਰੀ ਤੋਂ ਭੱਜ ਨਹੀਂ ਸਕਦਾ। ਇਸ ਲਈ ਇਹ ਮੈਦਾਨ ‘ਚ ਨਿੱਤਰ ਕੇ ਅਨੁਸੂਚਿਤ ਜਾਤਾਂ ਵਿਸ਼ੇਸ਼ ਕਰਕੇ ਤਸ਼ੱਦਦ ਦਾ ਸ਼ਿਕਾਰ ਬਣੀਆਂ ਔਰਤਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਕੇ ਨਿਆਂ ਦੀ ਮੰਗ ਕਰ ਰਿਹਾ ਹੈ।
ਸ੍ਰੀ ਕੈਂਥ ਲੇ ਦੱਸਿਆ ਕਿ ਫਰੀਦਕੋਟ ਜਿਲ੍ਹੇ ਦੀ ਅਧਿਆਪਕਾ ਨਾਲ ਗੁਰੂ ਗੋਬਿੰਦ ਸਿੰਘ ਆਦਰਸ਼ ਸੀਨੀ.ਸਕੈਂ: ਸਕੂਲ ਦੇ ਚੇਅਰਮੈਨ ਅਤੇ ਉਸਦੇ ਬੇਟੇ ਨੇ ਜਬਰਦਸਤੀ ਕੀਤੀ, ਪੁਲਿਸ ਦੇ ਗਜ਼ਟਿਡ ਅਫਸਰ ਨੇ ਇੰਨਕੁਆਰੀ ਕਰਕੇ ਐਫ.ਆਈ.ਆਰ ਨੰਬਰ 121 ਮਿਤੀ 06/09/2017 ਦਰਜ਼ ਕੀਤੀ। ਉਸ ਵਿੱਚ ਧਰਾਵਾਂ ਨੂੰ ਗਲਤ ਢੰਗ ਨਾਲ ਲਗਾਇਆ, ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਉਸ ਦੀ ਮਦਦਗਾਰ ਬਣ ਗਿਆ। ਅਨੁਸੂਚਿਤ ਜਾਤੀ ਨਾਲ ਸਬੰਧਤ ਅਧਿਆਪਕਾ ਨੂੰ ਬਲਾਤਕਾਰ ਧਾਰਾ 9P3 376 ਸੀ ਦੀ ਬਜਾਏ ਧਾਰਾ 9P3 ੩੭੬ ਡੀ, 354,420,406 ਅਤੇ ਅਤਿਆਚਾਰ ਰੋਕਥਾਮ ਐਕਟ 89 3(1)(ਘ) ਲਗਾ ਦਿੱਤੀ। ਪੁਲਿਸ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਉਸ ਦੀ ਮਦਦਗਾਰ ਬਣ ਗਈ ਗਲਤ ਧਾਰਾ 376ਡੀ ਦਾ ਫਾਇਦਾ ਉਠਾਦਿਆ ਅਰਜ਼ੀ ਜਮਾਂਨਤ ਮਿਲੀ, ਪਰ ਫਰੀਦਕੋਟ ਪੁਲਿਸ ਗਹਿਰੀ ਨੀਂਦ ਫਿਰ ਵੀ ਨਹੀਂ ਖੋਲ੍ਹੀ ਅਸੀਂ ਪੁਲਿਸ ਦੇ ਉੱਚ ਪੱਧਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਨਾ ਹੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਕੋਈ ਕਾਨੂੰਨੀ ਚਾਰਾਜੋਈ ਕੀਤੀ। ਇਸ ਸਾਰੇ ਗੰਭੀਰ ਮਸਲੇ ਲਈ ਮੁੱਖ ਮੰਤਰੀ ਅਤੇ ਗ੍ਰਹਿ ਵਿਭਾਗ ਜੁੰਮੇਵਾਰ ਹੈ। ਗਲਤ ਧਾਰਾ ਲਗਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਦੋ ਮਹੀਨੇ ਕੋਈ ਕਾਰਵਾਈ ਨਹੀ ਹੋਈ ਸਗੋਂ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ ਅਤੇ ਪੀੜਤ ਪਰਿਵਾਰ ਨੂੰ ਸਮਝੋਤਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਪੀੜਤ ਲੜਕੀ ਅਤੇ ਹੋਰਨਾਂ ਦੇ ਖਿਲਾਫ ਰਾਤੋ ਰਾਤ 9P3 324,323,34 ਤਹਿਤ ਝੂਠੀ ਐਫ.ਆਈ.ਆਰ ਨੰਬਰ 153 ਮਿਤੀ 19/11/2017 ਦਰਜ ਕੀਤੀ ਗਈ ਹੈ। ”ਕੈਪਟਨ ਦਾ ਸਾਸ਼ਨ, ਪ੍ਰਸਾਸ਼ਨ ਬਲਾਤਕਾਰੀਆਂ ਨੂੰ ਬਚਾਉਣ ਵਾਲੀਆਂ ਦੀ ਸੁਰੱਖਿਅਤ ਛੁਪਣਗਹ ਬਣ ਗਿਆ ਹੈ”।
ਸਹੀਦ ਭਗਤ ਸਿੰਘ ਨਗਰ( ਨਵਾਂ ਸ਼ਹਿਰ) ਪੁਲਿਸ ਜਿਲ੍ਹੇ ਵਿੱਚ”ਸਾਰੇ ਕਾਇਦੇ ਕਾਨੂੰਨ ਦੀਆਂ ਧੱਜੀਆਂ ਉਡਾਦੀਆਂ ਬਜੁਰਗ ਮਾਤਾ ਸੁਰਜੀਤ ਕੋਰ ਉਮਰ 68, ਬਲਵਿੰਦਰ ਕੌਰ ਉਮਰ 25 ਅਵਤਾਰ ਸਿੰਘ ਉੱਤੇ ਘਰ ਹਮਲਾ ਕੀਤਾ ਅਤੇ ਮਾਰਕੁੱਟ ਸਥਾਨਕ ਵਿਧਾਇਕ ਦੇ ਇਸਾਰੇ ਐਫ.ਆਈ.ਆਰ ਨੰਬਰ 150 ਮਿਤੀ 09/10/2017 ਨੂੰ 9P3 323,506,148,149,353,186,307 ਦਰਜ ਕੀਤਾ ਗਿਆ, ਜਿਨ੍ਹਾਂ ਗੁੰਡਾਗਰਦੀ ਕੀਤੀ ਉਹਨਾਂ ਸ਼ਰਾਰਤੀ ਗੁੰਡਿਆਂ ਦੇ ਖਿਲਾਫ ਕੋਈ ਕਾਰਵਾਈ ਨਹੀ ਹੋ ਰਹੀ।
ਸਾਹਿਬਜਾਦਾ ਅਜੀਤ ਸਿੰਘ ਨਗਰ(ਮੋਹਾਲੀ) ਦੀ ”ਇਕ ਗਰੀਬ ਪਰਿਵਾਰ ਦੀ ਲੜਕੀ ਰਾਜਿੰਦਰ ਕੌਰ ਨੂੰ ਅਨੁਸੂਚਿਤ ਜਾਤੀ ਕੋਟੋ ਵਿੱਚ ਪੰਚਕੂਲਾ ਜਿਲ੍ਹੇ ਵਿੱਚ ਗੈਸ ਏਜੰਸੀ ਮਿਲੀ ਜਿਸ ਪਰਿਵਾਰ ਦਾ ਲੜਕਾ ਅਪਾਹਜ ਹੈ ਮਾਤਾ ਦੀ ਇਸ ਝਗੜਿਆਂ ਅੱਖਾਂ ਦੀ ਰੋਸ਼ਨੀ ਖਤਮ ਹੋ ਗਈ ਅਤੇ ਸਦਮੇ ਕਰਕੇ ਅਪਾਹਜ ਹੋ ਗਈ, ਲੜਕੀ ਤੇ ਪਿਤਾ ਉਪਰ ਗੈਸ ਏਜੰਸੀ ਨੂੰ ਹੜੱਪਣ ਲਈ ਸਥਾਨਕ ਵਿਧਾਇਕ ਦੇ ਇਸਾਰੇ ਝੂਠੀ ਐਫ.ਆਈ.ਆਰ ਨੰ:141 ਮਿਤੀ 12/09/2017 9P3 406,420,120ਬੀ ਤਹਿਤ ਦਰਜ ਕੀਤੀ ਮੋਹਾਲੀ ਜਿਲ੍ਹੇ ਦੀ ਪੁਲਿਸ ਲੜਕੀ ਅਤੇ ਪਿਤਾ ਨੂੰ ਫੜਨ ਲਈ ਉਹਨਾਂ ਦੇ ਘਰ ਛਾਪੇ ਮਾਰ ਰਹੀ ਹੈ ਅਤੇ ਰਿਸ਼ਤੇਦਾਰਾ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹਨ। ਸਥਾਨਕ ਵਿਧਾਇਕ ਦੇ ਗੁੰਡਾਗਰਦੀ ਕਰਨ ਵਾਲੇ ਗੁੰਡਿਆਂ ਦੇ ਇਸਾਰੇ ਦਾ ਨੰਗਾ ਨਾਚ ਹੋ ਰਿਹਾ ਹੈ।
ਸੰਗਰੂਰ ਜਿਲ੍ਹੇ ਦੀ ਗੁਰਦੇਵ ਕੋਰ ਪਿੰਡ ਜਲੂਰ ਦੇ ਕਾਤਲਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀ ਕੀਤਾ ਗਿਆ। ਪੰਜਾਬ ਵਿੱਚ ਅਜਿਹੇ ਬਹੁਤ ਗੰਭੀਰ ਮਸਲੇ ਹਨ ਜਿਨ੍ਹਾਂ ਵਿੱਚ ਸਾਸ਼ਨ ਅਤੇ ਪ੍ਰਸਾਸ਼ਨ ਮੂਕ ਦਰਸ਼ਕ ਬਣਿਆ ਹੋਇਆ ਹੈ। ”ਸਿਵਲ, ਪੁਲਿਸ ਪ੍ਰਸਾਸ਼ਨ ਰਾਜਨੀਤਕ ਆਗੂਆਂ ਦੀ ਕੱਠਪੁਤਲੀ ਬਣ ਕੇ ਰਹਿ ਗਿਆ ਹੈ, ਅਫਸਰਸਾਹੀ ਦਾ ਰਾਜਨੀਤਕ-ਕਰਨ ਹੋ ਗਿਆ ਹੈ ਜਿਸ ਨਾਲ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬੇਹੱਕ ਨਾਜੁੱਕ ਬਣ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਗ੍ਰਹਿ ਵਿਭਾਗ ਵਿੱਚ ਵੀ ਸਿਆਸੀ ਲੀਡਰਾਂ ਦੀ ਦਖਲਅੰਦਾਜ਼ੀ ਕਰਨ ਕਰਕੇ ਨਿਰਪੱਖਤਾ ਨਿਆਂ ਖਤਮ ਹੋ ਗਿਆ, ਸਗੋਂ ਭਾਈ ਭਾਤੀਜਾਵਾਦ, ਭ੍ਰਿਸਟਾਚਾਰ, ਅਨੈਤਿਕਤਾ ਅਤੇ ਮਾਫੀਆਂ, ਗੁੰਡਾਗਰਦੀ ਦਾ ਰਾਜ ਵਹਿਸ਼ੀ ਤਰੀਕੇ ਨਾਲ ਚੱਲ ਰਿਹਾ ਹੈ।
ਕੈਂਥ ਨੇ ਨਾਲ ਹੀ ਕਿਹਾ ਕਿ ਇੱਕ ਹੋਰ ਘਟਨਾ ‘ਚ ਅਨੁਸੂਚਿਤ ਜਾਤਾਂ ਨਾਲ ਸਬੰਧਤ ਬੀ.ਐਸ.ਐਫ ਦੇ ਇੱਕ ਜਵਾਨ ਬਲਜਿੰਦਰ ਸਿੰਘ, ਜ਼ੋ ਕਿ ਗੁਰਦਾਸਪੁਰ ਜਿਲ੍ਹੇ ਦੇ ਪਿੰਡ ਖੁੱਟੀ ‘ਚ ਰਹਿੰਦਾ ਹੈ, ਨਾਲ ਜਨਰਲ ਕੈਟਾਗਰੀ ਵਾਲਿਆਂ ਨੇ ਸ਼ਰੇਆਮ ਧੱਕਾ ਉਦੋਂ ਕੀਤਾ ਜਦਕਿ ਉਹ ਵਿਆਹ ਦੇ ਲਈ ਘੋੜੀ ਉਪਰ ਚੜ੍ਹਿਆ ਹੋਇਆ ਸੀ ਤੇ ਉਸ ਦੀ ਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੀ ਕਥਿਤ ਤੌਰ ਤੇ ਕੁੱਟਮਾਰ ਕੀਤੀ ਗਈ।
ਉਹਨਾਂ ਕਿਹਾ ਕਿ ਕਿੰਨੀ ਹਾਸੋਹੀਣੀ ਸਥਿਤੀ ਹੈ ਜਿਸ ਅੰਦਰ ਇੱਕ ਬੀ.ਐਸ.ਐਫ ਦੇ ਜਵਾਨ ਨੂੰ ਵੀ ਨਹੀ ਬਖਸ਼ਿਆ ਗਿਆ ਤੇ ਲਗਦੈ ਇਸ ਦਿਨ ਨੂੰ ਉਹ ਪੂਰੀ ਜਿੰਦਗੀ ਭੁਲਾ ਨਹੀ ਸਕੇਗਾ ਕਿਉਂਕਿ ਉਸ ਨੂੰ ਨਿਆਂ ਨਹੀ ਮਿਲਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋ ਪਿੱਛੋ ਅਨੁਸੂਚਿਤ ਜਾਤਾਂ ਦੇ ਪਿੰਡਾ ਅੰਦਰ ਵਸਦੇ ਲੋਕ ‘ਚ ਦਹਿਸ਼ਤ ਦਾ ਮਾਹੌਲ ਹੈ ਤੇ ਸਰਕਾਰ ਅਵੈਸਲੀ ਬਣੀ ਹੋਈ ਹੈ ਤੇ ਨਿਆਂ ਦਾ ਤੰਤਰ ਭੰਗ ਹੋ ਚੁੱਕਿਆ ਨਜਰ ਆ ਰਿਹਾ ਹੈ।
ਅਨੁਸੂਚਿਤ ਜਾਤੀਆਂ ਵਿਚੋਂ ਕਾਂਗਰਸ , ਆਮ ਆਦਮੀ ਪਾਰਟੀ ਅਤੇ ਅਕਾਲੀ-ਭਾਜਪਾ, ਗਠਜੋੜ ਭਾਈਚਾਰੇ ਦੇ 4 ਲੋਕ ਸਭਾ ਮੈਂਬਰ ਅਤੇ 34 ਵਿਧਾਇਕ ਭਲਾਈ ਲਈ ਕੰਮ ਨਹੀ ਕਰ ਰਹੇ, ਸਗੋ ਮੁੱਕ ਦਰਸ਼ਕ ਬਣ ਕੇ ਤਮਾਸਬੀਨ ਬਣੀ ਬੈਠੇ ਹਨ ਅਤੇ ਸਮਾਜ ਨੂੰ ਧੋਖਾ ਦੇ ਰਹੇ ਹਨ। ਜ਼ੋ ਕਿ ਪੰਜਾਬ ਦੀ ਕੁੱਲ ਆਬਾਦੀ ਦਾ 35% ਹੈ, ਅਨੁਸੂਚਿਤ ਜਾਤੀਆਂ ਵਿਚ ਲੀਡਰਸ਼ਿਪ ਦੀ ਘਾਟ ਹੈ,”ਅਲਾਇੰਸ ਦੇ ਪ੍ਰਧਾਨ ਨੇ ਦੱਸਿਆ ਕਿ ਜਲਦੀ ਹੀ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਦਿੱਲੀ ਵਿੱਚ ਕੈਪਟਨ ਸਰਕਾਰ ਦੀਆਂ ਸਰਕਾਰੀ ਗੁੰਡਾਗਰਦੀ, ਵਿਧਾਇਕਾਂ ਦੇ ਇਸਾਰੇ ਅਨੁਸੂਚਿਤ ਜਾਤੀ ਔਰਤਾਂ ਨਾਲ ਹੋ ਰਿਹਾ ਅਤਿਆਚਾਰਾਂ, ਬਲਾਤਕਾਰ, ਝੂਠੇ ਪਰਚੇ, ਕਤਲੋਗਾਰਤ ਅਤੇ ਸਮਾਜਿਕ ਅਪਮਾਨ ਬਾਰੇ ਵਫਦ ਮਿਲੇਗਾ।
ਕਾਂਗਰਸ ਵਿਧਾਇਕ ਦਾ ਬੇਟਾ ਮਨੀ ਲਾਂਡਰਿੰਗ ਮਾਮਲੇ ‘ਚ ਗ੍ਰਿਫਤਾਰ
ਕਾਂਗਰਸ ਵਿਧਾਇਕ ਦਾ ਬੇਟਾ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫਤਾਰ ਚੰਡੀਗੜ੍ਹ, 1ਮਈ(ਵਿਸ਼ਵ ਵਾਰਤਾ)- ਮਨੀ ਲਾਂਡਰਿੰਗ ਮਾਮਲੇ 'ਚ ਵੱਡੀ ਕਾਰਵਾਈ ਕਰਦੇ ਹੋਏ...