ਚੰਡੀਗੜ੍ਹ 19 ਅਗਸਤ ( ਵਿਸ਼ਵ ਵਾਰਤਾ )- ਇੱਕ ਹੋਰ ਅਕਾਲੀ ਵਿਧਾਇਕ ਐਨ . ਕੇ ਸ਼ਰਮਾ ਦੀ ਰਿਪੋਰਟ ਕਰੋਨਾ ਪਾਜ਼ਿਟਿਵ ਆਈ ਹੈ । ਜਾਣਕਾਰੀ ਅਨੁਸਾਰ ਉਹਨਾਂ ਕਿਹਾ ਕਿ ਮੈਂ ਪਿਛਲੇ 2-3 ਦਿਨਾਂ ਤੋਂ ਅਸਿਹਜ ਮਹਿਸੂਸ ਕਰ ਰਿਹਾ ਸੀ ਜੋ ਕਿ ਟੈਸਟ ਕਰਵਾਉਣ ਤੇ ਕੋਰੋਨਾ ਪਾਜਿਟਿਵ ਆਇਆ ਹੈ, ਮੇਰੀ ਸਾਰੇ ਸਹਿਯੋਗੀਆਂ, ਪਿਛਲੇ ਇੱਕ ਹਫ਼ਤੇ ਦੌਰਾਨ ਮਿਲੇ ਸੱਜਣਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਆਪਣਾ ਕੋਰੋਨਾ ਟੈਸਟ ਕਰਵਾਓ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ। ਮੈਂ ਹੁਣ ਪੂਰੀ ਤਰ੍ਹਾਂ ਨਾਲ ਇਕਾਂਤਵਾਸ ਵਿੱਚ ਹਾਂ ਅਤੇ ਜਲਦੀ ਹੀ ਤੰਦਰੁਸਤ ਹੋਕੇ ਦੁਬਾਰਾ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗਾ।