ਪੰਜਾਬ ਚ ਡੀਸੀ ਦਫਤਰ ਤੇ ਖ਼ਾਲਿਸਤਾਨ ਦਾ ਲਹਿਰਾਇਆ ਝੰਡਾ

Advertisement

ਮੋਗਾ 14 ਅਗਸਤ (ਵਿਸ਼ਵ ਵਾਰਤਾ )-ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਤੇ ਅੱਜ ਸਵੇਰੇ ਅਣਪਛਾਤੇ ਵਿਅਕਤੀਆਂ ਵੱਲੋਂ ਤਿਰੰਗਾ ਝੰਡਾ ਉਤਾਰ ਕੇ ਖਾਲਿਸਤਾਨ ਦਾ ਕੇਸਰੀ ਰੰਗ ਦਾ ਝੰਡਾ ਲਹਿਰਾ ਦਿੱਤਾ ਗਿਆ ਹੈ ।

ਇਸ ਦੀ ਸੂਚਨਾ ਮਿਲਣ ਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ । ਪੁਲਸ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਨਵਾਂ ਤਿਰੰਗਾ ਝੰਡਾ ਵਾਪਸ ਉਸੇ ਥਾਂ ਤੇ ਲਹਿਰਾਇਆ ਅਤੇ ਖਾਲਿਸਤਾਨੀ ਝੰਡੇ ਨੂੰ ਹਟਾਇਆ । ਪੁਲਸ ਪ੍ਰਸ਼ਾਸਨ ਤੇ ਹੁਣ ਵੱਡਾ ਸਵਾਲ ਇਹ ਖੜ੍ਹਾ ਹੋ ਗਿਆ ਹੈ ਕਿ ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਦੇਸ਼ ਵਿਰੋਧੀ ਤਾਕਤਾਂ ਵੱਲੋਂ ਡਿਪਟੀ ਕਮਿਸ਼ਨ ਦੇ ਦਫਤਰ ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣਾ ਇੱਕ ਤਰ੍ਹਾਂ ਨਾਲ ਸਰਕਾਰ ਨੂੰ ਸਿੱਧੀ ਚਿਤਾਵਨੀ ਹੈ ।

ਦੱਸਣਯੋਗ ਹੈ ਕਿ ਭਾਰਤ ਵੱਲੋਂ ਬਲੈਕ ਲਿਸਟ ਕੀਤੇ ਗਏ ਖਾਲਿਸਤਾਨੀ ਗੁਰਪਤਵੰਤ ਪੰਨੂ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਪੰਦਰਾਂ ਅਗਸਤ ਨੂੰ ਲੋਕ ਆਪਣੇ  Panchayat ਘਰਾਂ ਤੇ ਖਾਲਿਸਤਾਨੀ ਝੰਡਾ ਲਹਿਰਾਉਣ ਉਨ੍ਹਾਂ ਨੂੰ ਉਸ ਦੇ ਬਦਲੇ 25 ਹਜ਼ਾਰ ਅਮਰੀਕਨ ਡਾਲਰ ਦਿੱਤਾ ਜਾਵੇਗਾ