ਜਲਦੀ ਹੀ ਸਘੰਰਸ ਵਿੱਢਣ ਜਾ ਰਹੇ ਹਾਂ : ਜੀਦਾ/ਰਾਜਨ
ਬਠਿੰਡਾ 4 ਅਗਸਤ (ਵਿਸ਼ਵ ਵਾਰਤਾ )-ਕਾਂਗਰਸ ਦੀ ਸਰਕਾਰ ਵਿੱਚ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਢਾਹ ਕੇ ਉਸਦੀ ਪ੍ਰੋਪਰਟੀ ਵੇਚਣ ਦੇ ਨਾਲ ਥਰਮਲ ਪਲਾਂਟ ਦੀ ਸੁਆਹ ਚੁਕਾਉਣ ਵਿੱਚ ਬਹੁਤ ਵੱਡੇ ਘਪਲੇ ਹੋਣ ਦੀ ਸ਼ੰਕਾ ਜਾਪਦੀ ਹੈ ਇਸ ਗੱਲ ਦੀ ਪੁਸ਼ਟੀ ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਪੁਹੰਚੇ ਕੋਟਕਪੂਰਾ ਤੋਂ ਆਪ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੀਤੀ ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਯੂਥ ਵਿੰਗ ਦੇ ਜਿਲਾ ਪ੍ਰਧਾਨ ਅਮਰਦੀਪ ਸਿੰਘ ਰਾਜਨ ਸਨ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਅੱਜ ਅਸੀਂ ਇਥੇ ਪਹੁੰਚ ਕੇ ਜਾਂਚ ਪੜਤਾਲ ਤੇ ਪੁੱਛ ਗਿੱਛ ਕੀਤੀ ਪਰੰਤੂ ਕਿਸੇ ਵੀ ਸਬੰਧਤ ਅਧਿਕਾਰੀ ਪਾਸ ਕੋਈ ਵੀ ਸੰਤੁਸ਼ਟੀ ਜਨਕ ਜਵਾਬ ਨਹੀਂ ਸੀ, ਜਿਥੇ ਰਾਖ ਦੇ ਢੇਰ ਲੱਗੇ ਹੋਏ ਹਨ ੳੁਥੇ ਸਿਰਫ਼ ਇੱਕੋ ਅਧਿਕਾਰੀ ਦੀ ਡਿਊਟੀ ਲਗਾਈ ਗਈ ਹੈ ਮੌਕੇ ਪਰ ਜੇ ਸੀ ਬੀ ਮਸ਼ੀਨ ਦੁਆਰਾ ਟਰੱਕਾਂ ਦੇ ਟਰੱਕ ਭਰੇ ਜਾ ਰਹੇ ਸਨ ਸਬੰਧਿਤ ਅਧਿਕਾਰੀਆਂ, ਵਰਕਰਾਂ ਨਾਲ਼ ਗੱਲ ਬਾਤ ਕਰਨ ਤੇ ਪਤਾ ਲੱਗਾ ਕਿ ਸੁਆਹ ਨੂੰ ਚੁਕਾਉਣ ਵਿੱਚ ਕੋਈ ਵੀ ਭਾਰ ਦੀ ਮਾਤਰਾ ਦੀ ਗੱਲ ਨਹੀਂ ਹੈ ਸਮੇਂ ਅਨੁਸਾਰ ਹੀ ਠੇਕਾ ਕੀਤਾ ਜਾਂਦਾ ਹੈ ਪਰ ੲਿਸ ਗੱਲ ਦਾ ਰਿਕਾਰਡ ਨਹੀਂ ਹੈ ਕਿ ਕਿੰਨੀ ਸੁਆਹ ਚੁਕਾਈ ਗਈ ਹੈ ਜਾਂ ਚੁਕਾਈ ਜਾਣੀ ਹੈ, ਸਬੰਧਤ ਅਫਸਰਾਂ ਨਾਲ ਗੱਲਬਾਤ ਕੀਤੀ ਗੲੀ ਪਰੰਤੂ ਕੋੲੀ ਵੀ ਸਪੱਸ਼ਟੀ ਕਰਨ ਨਹੀਂ ਮਿਲਿਆ ਕੁਝ ਸਬੰਧਤ ਅਧਿਕਾਰੀਆਂ ਨੂੰ ਪੁੱਛਿਆ ਗਿਆ ਕਿ ਥਰਮਲ ਦੀ ਰਾਖ ਜਿਸ ਤੋਂ ਸੀਮਿੰਟ, ਟਾਇਲ ਬਣਦੀ ਹੈ ਕਿਸ ਰੇਟ ੳੁਪਰ ਕਿਸ ਨੂੰ ਚੁਕਾਈ ਜਾ ਰਹੀ ਹੈ ਤਾਂ ਪਤਾ ਲੱਗਾ ਕਿ ਇਹ ਅੰਬੂਜਾ ਫੈਕਟਰੀ ਨੂੰ ਪਿਛਲੇ ਲੰਮੇ ਸਮੇਂ ਤੋਂ ਮੁਫ਼ਤ ਵਿੱਚ ਹੀ ਚੁੱਕਾਈ ਜਾ ਰਹੀ ਹੈ ਉਹਨਾਂ ਦੱਸਿਆ ਕਿ ਅੰਬੂਜਾ ਫੈਕਟਰੀ ਨੇ ਜੇ.ਸੀ.ਬੀ ਮਸ਼ੀਨ ਅਤੇ ਟਰਾਂਸਪੋਰਟ ਦੇ ਟੈਂਡਰ ਕੀਤੇ ਹੋਏ ਹਨ ਪਰ ਸਰਕਾਰ ਦੇ ਖਜ਼ਾਨੇ ਵਿੱਚ ੲਿਸ ਦਾ ਇਕ ਵੀ ਪੈਸਾ ਨਹੀਂ ਜਾਂਦਾ ਇਸ ਗੱਲ ਦਾ ਖੁਲਾਸਾ ਸਬੰਧਤ ਅਧਿਕਾਰੀਆਂ ਨੇ ਕੀਤਾ ਸ੍ਰੀ ਸੰਧਵਾਂ ਨੇ ਕਿਹਾ ਕਿ ਜਿਸ ਥਰਮਲ ਦੀ ਰਾਖ ਨਾਲ ਸੀਮਿੰਟ ਬਣਦਾ ਹੈ ਇਹ ੳੁਸ ਨੂੰ ਮੁਫ਼ਤ ਅੰਬੂਜਾ ਫੈਕਟਰੀ ਨੂੰ ਕਿਉਂ ਦਿੱਤਾ ਜਾ ਰਿਹਾ ਹੈ ਜਾਂ ਕਿੰਨੀ ਮਾਤਰਾ ਵਿੱਚ ਦਿੱਤਾ ਜਾ ਰਿਹਾ ਹੈ,ਇਸ ਗੱਲ ਦੀ ਪੁਸ਼ਟੀ ਵੀ ਹੋਈ ਹੈ ਕਿ ਮੋਜੂਦਾ ਸਰਕਾਰ ਨਾਲ ਸਬੰਧਤ ਲੀਡਰ ਛੋਟੇ ਛੋਟੇ ਟੈਂਡਰ ਕਰਕੇ ਰਾਖ ਵੱਧ ਮਾਤਰਾ ਵਿੱਚ ਚੁਕਾਉਂਦੇ ਹਨ ਅਤੇ ਲੱਖਾਂ ਕਰੋੜਾਂ ਰੁਪਿਆ ਆਪਣੀਆਂ ਜੇਬਾਂ ਵਿੱਚ ਪਾਉਂਦੇ ਹਨ ੲਿਸ ਸਬੰਧੀ ਬਠਿੰਡਾ ਦੇ ਡੀ.ਸੀ ਸਾਹਿਬ ਨਾਲ ਫੋਨ ਤੇ ਗੱਲ ਕੀਤੀ ਗਈ ਪਰ ੳਹਨਾਂ ਨੇ ਕਿਹਾ ਕਿ ੳੁਹਨਾਂ ਕੋਲ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਹੈ ਸੰਧਵਾਂ ਨੇ ਕਿਹਾ ਕਿ ਜੇਕਰ ਇਸ ਦੀ ਸੀ.ਬੀ.ਆਈ ਤੋਂ ਪੜਤਾਲ ਕਰਵਾਈ ਜਾਵੇ ਤਾਂ ਬਹੁਤ ਵੱਡਾ ਗੋਰਖ ਧੰਦਾ ਸਾਹਮਣੇ ਆ ਸਕਦਾ ਹੈ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਵਦੀਪ ਜੀਦਾ ਨੇ ਕਿਹਾ ਕਿ ਇਹ ਮਾਮਲਾ ਪਾਰਟੀ ਹਾਈਕਮਾਨ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਜਿਸ ਦੇ ਤਹਿਤ ਅੱਜ ਸ ਕੁਲਤਾਰ ਸੰਧਵਾਂ ਬਠਿੰਡਾ ਪੁਹੰਚੇ ਹਨ ਜਲਦੀ ਹੀ ਅਸੀਂ ਇਸ ਦੇ ਘਪਲੇ ਸਬੰਧੀ ਖੁਲਾਸਾ ਤੇ ਸਘੰਰਸ ਵਿੱਢਣ ਜਾ ਰਹੇ ਹਾਂ
ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਦਾ ਕਾਂਗਰਸ ‘ਚੋਂ ਮੁਅੱਤਲੀ ਰੱਦ
ਚੰਡੀਗੜ 3 ਮਈ( ਵਿਸ਼ਵ ਵਾਰਤਾ )-ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਦਾ ਕਾਂਗਰਸ 'ਚੋਂ ਮੁਅੱਤਲੀ ਰੱਦ ਕਰ ਦਿੱਤਾ ਗਿਆ ਹੈ। ਕੈਪਟਨ...