
ਡਿਪਟੀ ਕਮਿਸ਼ਨਰ ਵਲੋਂ ਵਿਸਥਾਰਤ ਹਦਾਇਤਾਂ ਜਾਰੀ
ਸਪਾ, ਸਟਰੀਮ ਬਾਥ, ਸਵੀਮਿੰਗ ਪੂਲ ਬਿਲਕੁਲ ਬੰਦ ਰਹਿਣਗੇ
ਕਪੂਰਥਲਾ, 4 ਅਗਸਤ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵਲੋਂ 5 ਅਗਸਤ ਤੋਂ ਜਿੰਮ ਤੇ ਯੋਗ ਸੰਸਥਾਨ ਖੋਲਣ ਦੇ ਫੈਸਲੇ ਪਿੱਛੋਂ ਡਿਪਟੀ ਕਮਿਸ਼ਨਰ ਕਪੂਰਥਲਾ ਕਮ ਜਿਲਾ ਮੈਜਿਸਟ੍ਰੇਟ ਸ੍ਰੀਮਤੀ ਦੀਪਤੀ ਉੱਪਲ ਵਲੋਂ ਵਿਸਥਾਰਤ ਹਦਾਇਤਾਂ ਜਾਰੀ ਕਰਕੇ ਯੋਗ ਕੇਂਦਰ ਤੇ ਜਿੰਮ ਖੋਲਣ ਦੀ ਛੋਟ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਅਨਨੌਕ-3 ਤਹਿਤ ਜਾਰੀ ਹਦਾਇਤਾਂ ਅਨੁਸਾਰ ਜਿੰਮ ਤੇ ਯੋਗ ਕੇਂਦਰ ਮਾਲਕ ਆਪਣੇ ਅਦਾਰੇ 5 ਅਗਸਤ ਤੋਂ ਖੋਲ ਸਕਣਗੇ ਪਰ ਉਨਾਂ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਜਿਮ ਦੇ ਸਟਾਫ ਮੈਂਬਰਾਂ ਤੇ ਕਸਰਤ ਕਰਨ ਲਈ ਆਉਣ ਵਾਲਿਆਂ ਵਿਚ 6 ਫੁੱਟ ਦੀ ਦੂਰੀ ਨੂੰ ਬਣੀ ਰਹੇ। ਕੰਟੇਨਮੈਂਟ ਜ਼ੋਨ ਵਿਚ ਪੈਂਦੇ ਸਾਰੇ ਯੋਗ ਕੇਂਦਰ ਤੇ ਜਿਮ ਪੂਰੀ ਤਰਾਂ ਬੰਦ ਰਹਿਣਗੇ। ਇਸ ਤੋਂ ਇਲਾਵਾ 65 ਸਾਲ ਤੋਂ ਉੱਪਰ ਦੇ ਵਿਅਕਤੀ, 10 ਸਾਲ ਤੋਂ ਘੱਟ ਉਮਰ ਦੇ ਬੱਚੇ, ਗਰਭਵਤੀ ਮਹਿਲਾਵਾਂ, ਕਿਸੇ ਗੰਭੀਰ ਬਿਮਾਰੀ ਨਾਲ ਪੀੜ•ਤਾਂ ਨੂੰ .ਯੋਗ ਕੇਂਦਰ ਤੇ ਜਿਮ ਵਿਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਉਨਾਂ ਸਪੱਸ਼ਟ ਕੀਤਾ ਕਿ ਜਿਮ ਵਿਚ ਵੀ ਮਾਸਕ ਪਾ ਕੇ ਰੱਖਣਾ ਲਾਜਮੀ ਹੋਵੇਗਾ। ਇਸ ਤੋਂ ਇਲਾਵਾ ਜਿਮ ਮਾਲਕਾਂ ਨੂੰ ਆਪਣੇ ਜਿਮ ਦੀ ਜਗਾ ਅਨੁਸਾਰ ਹੀ ਕਸਰਤ ਕਰਨ ਵਾਲਿਆਂ ਨੂੰ ਅੰਦਰ ਜਾਣ ਦੀ ਇਜ਼ਾਜ਼ਤ ਦੇਣੀ ਹੋਵੇਗੀ। ਜੇਕਰ ਜਿਮ ਦਾ ਖੇਤਰ 1000 ਸੁਕੇਅਰ ਫੁੱਟ ਹੈ ਤਾਂ ਉਸ ਵਿਚ ਇਕ ਸਮੇਂ 25 ਤੋਂ ਵੱਧ ਵਿਅਕਤੀਆਂ ਨੂੰ ਜਾਣ ਦੀ ਆਗਿਆ ਨਹੀਂ ਹੋਵੇਗੀ। ਇਸ ਤੋਂ ਇਲਾਵਾ ਹਵਾ ਦੀ ਕਰਾਸਿੰਗ ਨੂੰ ਵੀ ਯਕੀਨੀ ਬਣਾਉਣਾ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਸਪਾ, ਸਟਰੀਮ ਬਾਥ, ਸਵੀਮਿੰਗ ਪੂਲ ਬਿਲਕੁਲ ਬੰਦ ਰਹਿਣਗੇ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਮਕਸਦ ਨਾਲ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੀਆਂ ਸਾਂਝੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨਾਂ ਨਾਲ ਹੀ ਕਿਹਾ ਕਿ ਜੇਕਰ ਕੋਈ ਜਿਮ ਤੇ ਯੋਗ ਕੇਂਦਰ ਮਾਲਕ ਹਦਾਇਤਾਂ ਦੀ ਉਲੰਘਣਾ ਕਰੇਗਾ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।






















