
ਹਾਈਕੋਰਟ ਵੱਲੋਂ ਕੀਤੀ ਸੀ ਪਹਿਲੀ ਚੋਣ ਰੱਦ ਅੱਜ ਮੁੜ ਹੋਈ ਵੋਟਿੰਗ
ਬਠਿੰਡਾ 4 ਅਗਸਤ (ਕੁਲਬੀਰ ਬੀਰਾ)
ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਵਿਚ ਇਕ ਵਾਰ ਫਿਰ ਕੈਪਟਨ ਸਰਕਾਰ ਦੇ ਦੋ ਧਨਾਢ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਗੁਰਪ੍ਰੀਤ ਸਿੰਘ ਕਾਂਗੜ ਵਿਚ ਸਿਆਸੀ ਘਮਸਾਣ ਮੱਚਿਆ, ਜਿਸ ਵਿੱਚ ਕਾਂਗੜ ਗਰੁੱਪ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਤੇ ਕਾਬਜ਼ ਹੋ ਗਿਆ। ਮਾਨਯੋਗ ਹਾਈਕੋਰਟ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਮਨਜੀਤ ਕੌਰ ਦੰਦੀਵਾਲ ਅਤੇ ਉਪ ਚੇਅਰਮੈਨ ਗੁਰ ਇਕਬਾਲ ਸਿੰਘ ਦੀ ਚੋਣ ਵਿਰੋਧੀ ਧਿਰ ਸੁਖਪਾਲ ਕੌਰ ਬੁਢਲਾਡੇਵਾਲਾ ਦੀ ਸ਼ਿਕਾਇਤ ਤੇ ਰੱਦ ਕਰ ਦਿੱਤੀ ਸੀ ਉਹ ਚੋਣ ਅੱਜ ਮੁੜ ਹੋਈ, ਜਿਸ ਵਿਚ ਅੰਦਰੂਨੀ ਤਰੀਕੇ ਨਾਲ ਪਈਆਂ ਵੋਟਾਂ ਵਿਚ ਮਨਜੀਤ ਕੌਰ ਦੰਦੀਵਾਲ ਫਿਰ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਪਰਸਨ ਚੁਣੇ ਗਏ ਅਤੇ ਗੁਰ ਇਕਬਾਲ ਸਿੰਘ ਚਹਿਲ ਉਪ ਚੇਅਰਮੈਨ ਚੁਣੇ ਗਏ ਹਨ। ਅੱਜ ਇਥੇ ਹੋਈ ਵੋਟਿੰਗ ਦੌਰਾਨ ਇਕ ਇਕ ਵੋਟ ਨਾਲ ਦੋਨਾਂ ਅਹੁਦੇਦਾਰਾਂ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ ਹੈ ਜਿੱਤਣ ਤੋਂ ਬਾਅਦ ਦੋਨਾਂ ਆਗੂਆਂ ਨੇ ਜਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਸਮੂਹ ਮੈਂਬਰ ਸਹਿਬਾਨ ਦਾ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਹਿੱਸਾ ਲੈਣ ਲਈ ਧੰਨਵਾਦ ਕਰਦਿਆ ਵਿਸ਼ਵਾਸ ਦਿਵਾਇਆ ਕਿ ਉਹ ਜ਼ਿਲਾ ਪ੍ਰੀਸ਼ਦ ਅਧੀਨ ਸਰਕਾਰ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਰਹਿਣਗੇ। ਇਸ ਮੌਕੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਨ ਨਰਿੰਦਰ ਸਿੰਘ ਭਲੇਰੀਆ ਵਿਸ਼ੇਸ਼ ਤੌਰ ਤੇ ਚੋਣ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਇਸ ਦੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਪਾਲ ਕੌਰ ਨੇ ਪਹਿਲਾ ਹੋਈ ਚੋਣ ਨੂੰ ਅਦਾਲਤ ਵਿਚ ਚੈਲੰਜ ਕੀਤਾ ਸੀ ਅਤੇ ਇਸ ਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਰੱਦ ਕਰਨ ਦੀ ਮੰਗ ਕੀਤੀ ਸੀ ਤੇ ਮਾਣਯੋਗ ਹਾਈਕੋਰਟ ਵੱਲੋਂ ਰੱਦ ਕਰ ਦਿੱਤੀ ਸੀ ਅਤੇ ਅੱਜ ਦੋਬਾਰਾ ਚੋਣ ਹੋਈ ਹੈ ਇਹ ਵੀ ਚਰਚਾ ਚਲਦੀ ਰਹੀ ਸੀ ਕਿ ਚੇਅਰਪਰਸਨ ਮਨਜੀਤ ਕੌਰ ਦੰਦੀਵਾਲ ਗਰੁੱਪ ਵੱਲੋਂ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਲੈ ਕੇ ਚੇਅਰਪਰਸਨ ਦਾ ਉਹਦਾ ਲਿਆ ਗਿਆ ਸੀ ਪ੍ਰੰਤੂ ਅੱਜ ਗੁਪਤ ਤਰੀਕੇ ਨਾਲ ਵੋਟਿੰਗ ਰਾਹੀਂ ਚੋਣ ਹੋਈ ਹੈ।
ਭਾਰਤ-ਜਾਪਾਨ ਭਾਈਵਾਲੀ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਂਦੀ ਹੈ: ਵਿਦੇਸ਼ ਮੰਤਰੀ ਜੈਸ਼ੰਕਰ
ਨਵੀਂ ਦਿੱਲੀ, 18 ਨਵੰਬਰ (ਵਿਸ਼ਵ ਵਾਰਤਾ) ਭਾਰਤ-ਜਾਪਾਨ ਸਬੰਧਾਂ ਦੀ ਵਿਆਪਕ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ...






















