ਚੰਡੀਗੜ੍ਹ 3 ਅਗਸਤ ( ਵਿਸ਼ਵ ਵਾਰਤਾ )-ਜ਼ਹਿਰੀਲੀ ਸ਼ਰਾਬ ਮਾਮਲਾ ਵਿੱਚ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ । 4 ਦਿਨਾਂ `ਚ ਬਟਾਲਾ, ਅੰਮ੍ਰਿਤਸਰ ਅਤੇ ਤਰਨਤਾਰਨ `ਚ 265 ਜਗ੍ਹਾਂ ਛਾਪੇਮਾਰੀ ਕੀਤੀ ਗਈ ਹੈ । ਹੁਣ ਤੱਕ ਕੁੱਲ 35 ਵਿਅਕਤੀ ਗ੍ਰਿਫਤਾਰ, 21 ਹੋਰਨਾਂ ਦੀ ਤਲਾਸ਼ ਜਾਰੀ ਹੈ।
• ਪਿਛਲੇ 24 ਘੰਟਿਆਂ `ਚ 12 ਗ੍ਰਿਫਤਾਰੀਆਂ
• ਮੁੱਖ ਦੋਸ਼ੀ ਹਰਦੀਪ ਬਨੂੜ, ਸਤਨਾਮ ਪੰਡੋਰੀ ਗੋਲਾ, ਗੁਰਪਾਲ ਤਰਨਤਾਰਨ ਗ੍ਰਿਫਤਾਰ
• ਪਰਤਾਪ ਜ਼ੀਕਰਪੁਰ, ਗੋਬਿੰਦਰ ਜੰਡਿਆਲਾ, ਹਰਪ੍ਰੀਤ ਅੰਮ੍ਰਿਤਸਰ ਅਤੇ ਰਵਿੰਦਰ ਮੋਗਾ ਵੀ ਕਾਬੂ
• ਹੋਰਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਸਰਗਰਮ
• ਬਟਾਲਾ, ਅੰਮ੍ਰਿਤਸਰ ਦਿਹਾਤੀ ਅਤੇ ਤਰਨਤਾਰਨ `ਚ 5 ਐਫਆਈਆਰ ਦਰਜ