ਘਰ ਦੀਆਂ ਔਖਾਂ ਦੇ ਬਾਵਜੂਦ ਵੀ ਲਏ ਬਾਰਵੀਂ ਚ 449/450
ਮਾਨਸਾ 3 ਅਗਸਤ (ਵਿਸ਼ਵ ਵਾਰਤਾ)- ਬਾਰਵੀਂ ਕਲਾਸ ਦੀ ਪ੍ਰੀਖਿਆ ਚੋਂ 449/450 ਅੰਕ ਹਾਸਲ ਕਰਕੇ ਪੰਜਾਬ ਭਰ ਚੋਂ ਨਾਮਣਾ ਖੱਟਣ ਵਾਲੀ ਮੁਹਾਲੀ ਜ਼ਿਲ੍ਹੇ ਦੇ ਸਰਕਾਰੀ ਸੈਕੰਡਰੀ ਸਕੂਲ ਰਾਮਪੁਰ ਸੈਣੀਆਂ ਦੀ ਪੂਨਮ ਨੇ ਅਪਣੇ ਪੰਜਵੀਂ ਚ ਪੜ੍ਹਦੇ ਨਿੱਕੇ ਵੀਰ ਤੇ ਰੱਖੜੀ ਬੰਨਦਿਆਂ ਵਾਅਦਾ ਕੀਤਾ ਕਿ ਉਹ ਧੀ ਬਣਕੇ ਹੀ ਪਰਿਵਾਰ ਦੇ ਦੁੱਖਾਂ ਦੀ ਬੇੜੀ ਨੂੰ ਪਾਰ ਲਾਵੇਗੀ।ਪਿਤਾ ਦਾ ਸਾਇਆ ਦੋ ਸਾਲ ਪਹਿਲਾ ਉਠ ਗਿਆ, ਚਾਰ ਧੀਆਂ ਅਤੇ ਪੁੱਤਰ ਦੀ ਸਾਰੀ ਪੜ੍ਹਾਈ ਦਾ ਬੋਝ ਦਿਹਾੜੀਦਾਰ ਮਾਂ ਤੇ ਆ ਗਿਆ, ਇਕੱਲੀ ਮਾਂ ਬੋਝ ਕਿਵੇਂ ਸਹਾਰਦੀ, ਬਾਰਵੀਂ ਚ ਪੜ੍ਹਦੀ ਧੀ ਨੂੰ ਅਪਣੀ ਪੜ੍ਹਾਈ ਦੀ ਬਲੀ ਦੇਣੀ ਪਈ,ਉਹ ਬਾਰਾਂ ਜਮਾਤਾਂ ਪੜ੍ਹਕੇ ਅਧੂਰੇ ਸੁਪਨੇ ਲੈ ਕਿਸੇ ਪ੍ਰਾਈਵੇਟ ਨੌਕਰੀ ਕਰਨ ਲਈ ਮਜਬੂਰ ਹੋਈ ,ਪਰ ਹੁਣ ਪੂਨਮ ਨੇ ਪਰਿਵਾਰ ਦੇ ਭਵਿੱਖ ਦੀ ਆਸ ਜਗਾਈ ਹੈ,ਔਖਾਂ ਦੇ ਬਾਵਜੂਦ ਉਹ ਨੰਬਰਾਂ ਦੇ ਸਿਖਰ ਤੇ ਪਹੁੰਚ ਗਈ,ਹੁਣ ਉਹ ਗਰੇਜੂਏਸ਼ਨ ਕਰਕੇ ਉਹ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ,ਪਰ ਚਿੰਤਾ ਵਾਲੀ ਗੱਲ ਹੈ ਕਿ ਵਕੀਲ ਬਣਕੇ ਲੋਕਾਂ ਨੂੰ ਇਨਸਾਫ ਦੇਣ ਤੋਂ ਪਹਿਲਾ ਕੀ ਉਸ ਦੀ ਮਿਹਨਤ ਨੂੰ ਇਨਸਾਫ਼ ਮਿਲੂ,ਇਹ ਸਵਾਲੀਆਂ ਚਿੰਨ ਬੇਸ਼ੱਕ ਲਟਕ ਰਿਹਾ,ਪਰ ਉਹ ਰੱਖੜੀ ਦਿਨ ਦੇ ਸੰਕਲਪ ਨੂੰ ਉਹ ਪੂਰਾ ਕਰਨ ਲਈ ਦ੍ਰਿੜ ਹੈ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ 2018 ਵਿੱਚ ਜਦੋਂ ਪੂਨਮ ਦੇ ਪਿਤਾ ਗੁਰਮੇਲ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋਈ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ,ਘਰ ਦਾ ਦਿਹਾੜੀਦਾਰ ਕਾਮਾ ਜਦੋਂ ਵਿਛੜਿਆਂ ਤਾਂ ਸਾਰੀ ਜ਼ਿੰਮੇਵਾਰ ਮਾਂ ਦੇ ਮੋਢਿਆਂ ਤੇ ਆਈ ਤੇ ਉਸ ਨੇ ਧੀਆਂ ਦੇ ਸੁਪਨਿਆਂ ਨੂੰ ਸਕਾਰ ਕਰਨ ਲਈ ਕੋਈ ਕਸਰ ਨਹੀਂ ਛੱਡੀ, ਉਸ ਦੀ ਵੱਡੀ ਧੀ ਰਾਜਵਿੰਦਰ ਡੇਰਾਬੱਸੀ ਦੇ ਸਰਕਾਰੀ ਕਾਲਜ ਵਿਖੇ ਬੀ ਏ ਭਾਗ ਫਾਇਨਲ ਦੀ ਵਿਦਿਆਰਥਣ ਹੈ,ਦੂਸਰੀ ਧੀ ਨੂੰ ਮਜਬੂਰਨ ਬਾਰਾਂ ਕਲਾਸਾਂ ਕਰਕੇ ਪ੍ਰਾਈਵੇਟ ਨੌਕਰੀ ਕਰਨੀ ਪਈ,ਤੀਸਰੀ ਧੀ ਦਸਵੀਂ ਜਮਾਤ ਵਿੱਚ ਰਾਮਪੁਰ ਸੈਣੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੀ ਪੜ੍ਹ ਰਹੀ ਹੈ,ਚੋਥਾ ਪੁੱਤਰ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਪੰਜਵੀਂ ਜਮਾਤ ਦਾ ਵਿਦਿਆਰਥੀ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਸੈਣੀਆਂ ਦੇ ਪ੍ਰਿੰਸੀਪਲ ਨਵਜੋਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹੋਣਹਾਰ ਵਿਦਿਆਰਥਣ ਪੂਨਮ ਨੇ ਜਿਥੇਂ ਅਧਿਆਪਕਾਂ ਦੀ ਮਿਹਨਤ ਨੂੰ ਬੂਰ ਪਾਇਆ ਹੈ,ਉਥੇਂ ਮਾਂ ਦੀ ਔਖਾਂ ਵਾਲੀ ਕਿਰਤ ਕਮਾਈ ਦਾ ਵੀ ਮੁੱਲ ਮੋੜਿਆ ਹੈ। ਪ੍ਰਿੰਸੀਪਲ ਮੈਡਮ ਦਾ ਕਹਿਣਾ ਸੀ ਕਿ ਉਹ ਪੜ੍ਹਾਈ ਦੇ ਨਾਲ ਖੇਡਾਂ, ਨਾਟਕ,ਕੁਇਜ਼ ਅਤੇ ਹੋਰ ਸਕੂਲ ਸਰਗਰਮੀਆਂ ਚ ਵੀ ਮੋਹਰੀ ਰੋਲ ਅਦਾ ਕਰਦੀ।
ਨਿਆਮਤ ਕੌਰ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਦਰਬਾਰ ਸਾਹਿਬ ਪਰਿਵਾਰ ਸਮੇਤ ਨਤਮਸਤਕ ਹੋਏ ਮੁੱਖ ਮੰਤਰੀ ਪੰਜਾਬ, ਜਾਣੋ ਕਿ ਕੀਤੇ ਜਜ਼ਬਾਤ ਜਾਹਿਰ
ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ ਦੋ ਦਿਨਾਂ ਤੋਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ...