
ਪਟਿਆਲਾ 30 ਜੁਲਾਈ (ਵਿਸ਼ਵ ਵਾਰਤਾ)- ਪਟਿਆਲਾ ਤੋਂ ਨੀਰਜ ਸ਼ਰਮਾ ਨੂੰ ਪੰਜਾਬ ਭਾਜਪਾ ਯੁਵਾ ਮੋਰਚਾ ਦਫ਼ਤਰੀ ਸੈਕਟਰੀ ਪੰਜਾਬ ਦੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਨੀਰਜ ਸ਼ਰਮਾ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੇ ਨਾਲ ਜੁੜੇ ਹੋਏ ਹਨ ਅਤੇ ਇਸ ਤੋਂ ਪਹਿਲਾਂ ਵੀ ਸ਼ਰਮਾ ਨੂੰ ਕਈ ਅਹਿਮ ਜਿੰਮੇਵਾਰੀਆਂ ਨਿਭਾ ਚੁੱਕੇ ਹਨ ਇਸ ਤੋਂ ਪਹਿਲਾਂ ਸ਼ਰਮਾ ਸੂਬਾ ਆਈ ਟੀ ਇੰਚਾਰਜ ਭਾਜਪਾ ਯੁਵਾ ਮੋਰਚਾ , ਕਾਰਜਕਾਰੀ ਮੈਂਬਰ ਭਾਜਪਾ ਯੁਵਾ ਮੋਰਚਾ ਪੰਜਾਬ ਅਤੇ ਜਿਲਾ ਜਨਰਲ ਸਕੱਤਰ ਯੁਵਾ ਮੋਰਚਾ ਦੀਆ ਜਿੰਮੇਵਾਰੀਆਂ ਨਿਭਾਅ ਚੁੱਕੇ ਹਨ ਅਤੇ ਵੱਡੀ ਗਿਣਤੀ ਵਿਚ ਯੂਥ ਨੂੰ ਪਾਰਟੀ ਅਤੇ ਪਾਰਟੀ ਦੀ ਵਿਚਾਰਧਾਰਾ ਨਾਲ ਜੋੜ ਚੁੱਕੇ ਹਨ ਸ਼ਰਮਾ ਨੂੰ ਜਿੰਮੇਵਾਰੀਆਂ ਓਹਨਾ ਦੀ ਮਿਹਨਤ ਲਗਨ ਨੂੰ ਦੇਖਦੇ ਹੋਏ ਮਿਲਿਆ ਹਨ ਸ਼ਰਮਾ ਸ਼ੁਰੂ ਤੋ ਹੀ ਇਕ ਮਿਹਨਤੀ ਕਾਰਜ ਕਰਤਾ ਦੇ ਰੂਪ ਵਿਚ ਗਿਣੇ ਜਾਂਦੇ ਹਨ ਇਸੇ ਲਈ ਪਟਿਆਲਾ ਤੋ ਪਿਛਲੇ ਲਮੇ ਸਮੇਂ ਤੋਂ ਸ਼ਰਮਾ ਯੁਵਾ ਮੋਰਚਾ ਪੰਜਾਬ ਦੀ ਪਹਿਲੀ ਪਸੰਦ ਬਣੇ ਹੋਏ ਹਨ ਆਹ ਵੀ ਕਿਸੇ ਤੋਂ ਨਹੀਂ ਲੁਕਿਆ ਕਿ ਸ਼ਰਮਾ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਨਾਲ ਜੁੜੇ ਹੋਏ ਹਨ ਅਤੇ ਇਕ ਬੇਨਤੀ ਸੋਇਮ ਸੇਵਕ ਹਨ ਸੂਬਾ ਪ੍ਰਧਾਨ ਭਾਜਪਾ ਸ਼੍ਰੀ ਅਸ਼ਵਨੀ ਸ਼ਰਮਾ ਅਤੇ ਸੂਬਾ ਪ੍ਰਧਾਨ ਯੁਵਾ ਮੋਰਚਾ ਸ੍ਰੀ ਭਾਨੂੰ ਪ੍ਰਤਾਪ ਨੇ ਕਿਹਾ ਕਿ ਨੀਰਜ ਸ਼ਰਮਾ ਦੀ ਨਿਯੁਕਤੀ ਉਹਨਾਂ ਦੀ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਕਿਤੀ ਗਈ ਹੈ ਅਤੇ ਕਿਹਾ ਕਿ 2022 ਚੋਣਾਂ ਵਿਚ ਯੁਵਾ ਮੋਰਚਾ ਪੰਜਾਬ ਅਹਿਮ ਜਿੰਮੇਵਾਰੀ ਨਿਭਾਏਗਾ ਅਤੇ ਸੂਬੇ ਵਿਚ ਪਾਰਟੀ ਦਾ ਪਸ਼ਚਿਮ ਲਹਰਾਏਗਾ ਉੱਥੇ ਨੀਰਜ ਸ਼ਰਮਾ ਨੇ ਕਿਹਾ ਕਿ ਜੋ ਜਿੰਮੇਵਾਰੀ ਪਾਰਟੀ ਨੇ ਉਹਨਾਂ ਨੂੰ ਦਿਤੀ ਹੈ ਉਸ ਜਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਮਹਨਤ ਨਾਲ ਨਿਭਾਉਣਗੇ ਅਤੇ ਸੰਗਠਨ ਦੇ ਕੰਮ ਨੂੰ ਹੋਰ ਅਗੇ ਵਧਾਉਣਗੇ ਅਤੇ ਵੱਧ ਤੋਂ ਵੱਧ ਯੂਥ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ ਨਾਲ ਹੀ ਸ਼ਰਮਾ ਨੇ ਸੂਬਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜਨਰਲ ਸਕੱਤਰ ਪੰਜਾਬ ਭਾਜਪਾ ਸ਼੍ਰੀ ਜੀਵਨ ਗੁਪਤਾ, ਸ਼੍ਰੀ ਸੁਭਾਸ਼ ਸ਼ਰਮਾ, ਸ ਮਾਲਵਿੰਦਰ ਸਿੰਘ ਕੰਗ ਅਤੇ ਖ਼ਾਸ ਤੌਰ ਤੇ ਸੂਬਾ ਯੁਵਾ ਮੋਰਚਾ ਪ੍ਰਧਾਨ ਸ਼੍ਰੀ ਭਾਨੂੰ ਪ੍ਰਤਾਪ ਦਾ ਦਿਲ ਦੀ ਗਹਿਰਾਈਆ ਤੋ ਧੰਨਵਾਦ ਕੀਤਾ
Punjab ਦੇ ਕਿਸਾਨਾਂ ਨੂੰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕਲੀਨ ਚਿੱਟ, ਕਿਹਾ – ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਨਹੀਂ
Punjab ਦੇ ਕਿਸਾਨਾਂ ਨੂੰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕਲੀਨ ਚਿੱਟ, ਕਿਹਾ - ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਨਹੀਂ ਚੰਡੀਗੜ੍ਹ,...






















