
184 ਬੋਰੀਆਂ ਕਣਕ ਸਮੇਤ ਟਰੈਕਟਰ-ਟਰਾਲੀ ਬਰਾਮਦ
ਪਨਸਪ ਦੇ ਦੋ ਇੰਸਪੈਕਟਰਾਂ ‘ਤੇ ਮਾਮਲਾ ਦਰਜ
ਮਾਨਸਾ, 29 ਜੁਲਾਈ ( ਵਿਸ਼ਵ ਵਾਰਤਾ )-ਮਾਨਸਾ ਪੁਲੀਸ ਨੇ ਫੂਡ ਸਪਲਾਈ ਵਿਭਾਗ ਦੀਆਂ ਖਰੀਦ ਏਜੰਸੀਆਂ ਦੀ ਮਿਲੀਭੁਗਤ ਨਾਲ ਸਰਕਾਰੀ ਕਣਕ ਦੀ ਚੋਰੀ ਕਰਕੇ ਵੇਚਣ ਵਾਲੇ ਦੋਸ਼ੀਆਂ ਦਾ ਪਰਦਾਫਾਸ ਕਰਕੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।ਪੁਲੀਸ ਅਨੁਸਾਰ ਇੱਕ ਟਰੈਕਟਰ-ਟਰਾਲੀ ਵਿੱਚ ਭਰੀ 184 ਬੋਰੀਆਂ ਕਣਕ (92 ਕੁਇੰਟਲ), ਜਿਸ ਦੀ ਕੁੱਲ ਮਾਲੀਤੀ 1 ਲੱਖ 84 ਹਜ਼ਾਰ ਰੁਪਏ ਬਣਦੀ ਹੈ।
ਮਾਨਸਾ ਦੇ ਐਸਐਸਪੀ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾਹੱਦ ਪਿੰਡ ਰਮਦਿੱਤੇਵਾਲਾ ਮੌਜੂਦ ਸੀ ਤਾਂ ਮੁਖਬਰੀ ਹੋਈ ਕਿ ਫੂਡ ਸਪਲਾਈ ਵਿਭਾਗ ਦੀਆ ਖਰੀਦ ਏਜੰਸੀਆਂ (ਪਨਸਪ ਤੇ ਪਨਗਰੇਨ) ਦੀ ਖਰੀਦ ਕੀਤੀ ਕਣਕ ਜੈ ਦੁਰਗਾ ਰਾਇਸ ਮਿੱਲ ਪਿੰਡ ਗੇਹਲੇ ਦੇ ਓਪਨ ਗਰਾਊਂਡ ਵਿੱਚ ਰੱਖੀ ਹੋਈ ਹੈ,ਨੂੰ ਪਿਛਲੇ ਕੁਝ ਸਮੇਂ ਤੋਂ ਉਕਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਮਿਲੀਭੁਗਤ ਨਾਲ ਸਾਜ਼ਿਸ ਕਰਕੇ ਸਰਕਾਰੀ ਕਣਕ ਦਾ ਗਬਨ ਕਰ ਰਹੇ ਹਨ।ਉਨ੍ਹਾਂ ਕਿਹਾ ਕਿ 27 ਤੇ 28 ਜੁਲਾਈ ਦੀ ਦਰਮਿਆਨੀ ਰਾਤ ਨੂੰ ਹੋਰਾਂ ਨਾਲ ਮਿਲਕੇ ਸਰਕਾਰੀ ਕਣਕ ਨੂੰ ਟਰੈਕਟਰ-ਟਰਾਲੀ ਵਿੱਚ ਭਰਕੇ ਗਡਾਊਨ ਵਿੱਚੋਂ ਬਾਹਰ ਕੱਢੀ ਹੈ,ਜੇਕਰ ਰੇਡ ਕੀਤਾ ਜਾਵੇ ਤਾਂ ਦੋਸ਼ੀ ਚੋਰੀ ਕੀਤੀ ਕਣਕ ਸਮੇਤ ਕਾਬੂ ਆ ਸਕਦੇ ਹਨ,ਜਿਸ ਇਤਲਾਹ ‘ਤੇ ਕਸੂਰਵਾਰ ਇੰਸਪੈਕਟਰ ਕੁਲਵਿੰਦਰ ਸਿੰਘ,ਇੰਸਪੈਕਟਰ ਮੇਜਰ ਸਿੰਘ (ਪਨਸਪ),ਰੇਸ਼ਮ ਸਿੰਘ ਚੌਕੀਦਾਰ ਵਾਸੀ ਉਭਾ,ਕੁਲਵਿੰਦਰ ਸਿੰਘ ਉਰਫ ਕਾਲਾ,ਬਿੰਦਰ ਸਿੰਘ,ਕੁਲਦੀਪ ਸਿੰਘ ਵਾਸੀ ਮਹਿਲ ਕਲਾਂ ਵਗੈਰਾ ਵਿਰੁੱਧ ਮੁਕੱਦਮਾ ਨੰਬਰ 309 ਮਿਤੀ 28-07-2020 ਅ/ਧ 409,406,380,120-ਬੀ. ਹਿੰ:ਦੰ: ਤਹਿਤ ਦਰਜ ਕੀਤਾ ਗਿਆ।
ਡਾ.ਭਾਰਗਵ ਨੇ ਦੱਸਿਆ ਕਿ ਡੀਐਸਪੀ ਹਰਜਿੰਦਰ ਸਿੰਘ ਗਿੱਲ ਦੀ ਨਿਗਰਾਨੀ ਹੇਠ ਪੁਲੀਸ ਪਾਰਟੀ ਵੱਲੋਂ ਡੂੰਘਾਈ ਵਿੱਚ ਤੱਥਾਂ ਦੇ ਆਧਾਰ ‘ਤੇ ਮੁਕੱਦਮਾ ਦੀ ਤਫਤੀਸ ਪੁਲੀਸ ਵੱਲੋਂ ਰੇਡ ਕਰਕੇ ਤਿੰਨ ਵਿਅਕਤੀਆਂ ਰੇਸ਼ਮ ਸਿੰਘ ਚੌਕੀਦਾਰ ਵਾਸੀ ਉਭਾ,ਬਿੰਦਰ ਸਿੰਘ ਅਤੇ ਕੁਲਦੀਪ ਸਿੰਘ ਵਾਸੀ ਮਹਿਲ ਕਲਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿੰਨ੍ਹਾਂ ਪਾਸੋਂ ਇੱਕ ਸੋਨਾਲੀਕਾ ਟਰੈਕਟਰ ਨੰਬਰੀ ਪੀਬੀ.10ਬੀਏ-4697 ਸਮੇਤ ਕਣਕ ਦੀ ਭਰੀ ਟਰਾਲੀ ਬਰਾਮਦ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇ, ਜਿਸ ਦੌਰਾਨ ਉਨ੍ਹਾਂ ਪਾਸੋਂ ਪੁੱਛਗਿੱਛ ਦੌਰਾਨ ਹੋਰ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।
Punjab ਦੇ ਕਿਸਾਨਾਂ ਨੂੰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕਲੀਨ ਚਿੱਟ, ਕਿਹਾ – ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਨਹੀਂ
Punjab ਦੇ ਕਿਸਾਨਾਂ ਨੂੰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕਲੀਨ ਚਿੱਟ, ਕਿਹਾ - ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਨਹੀਂ ਚੰਡੀਗੜ੍ਹ,...






















