

ਪਟਿਆਲਾ 29 ਜੁਲਾਈ (ਵਿਸ਼ਵ ਵਾਰਤਾ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਬੀ-ਟੈਕ ਕੰਪਿਊਟਰ ਇੰਜਨੀਅਰਿੰਗ ਫਾਈਨਲ ਸਮੈਸਟਰ ਦੇ ਨਤੀਜੇ ਵਿੱਚੋ ਗੁਰਕੀਰਤ ਸਿੰਘ ਘੋਤੜਾ ਨੇ 100 ਫੀਸਦੀ ਅੰਕ ਲੈ ਕੇ ਟੋਪ ਕੀਤਾ ਹੈ| ਬਲਜੀਤ ਸਿੰਘ ਦੇ ਘਰ ਸੰਦੀਪ ਕੌਰ ਦੀ ਕੁਖੋ ਜਨਮੇ ਗੁਰਕੀਰਤ ਸਿੰਘ ਨੇ ਕਿਹਾ ਕਿ ਉਸ ਦਾ ਸੁਪਨਾ ਆਈਏਐਸ ਬਣ ਕੇ ਇਮਾਨਦਾਰੀ ਨਾਲ ਦੇਸ਼ ਦੀ ਸੇਵਾ ਕਰਨ ਦਾ ਹੈ, ਉਹ ਹੁਣ ਅੱਗੇ ਐਮਬੀਏ ਦੇ ਨਾਲ ਆਈਏਐਸ ਦੀ ਤਿਆਰੀ ਕਰ ਰਿਹਾ ਹੈ| ਹਾਲ ਦੀ ਘੜੀ ਉਹ 10 ਤੋਂ 12 ਘੰਟੇ ਪੜ੍ਹਨ ਤੋਂ ਇਲਾਵਾ ਆਨ-ਲਾਈਨ ਆਈਏਐਸ ਦੀਆ ਕਲਾਸਾਂ ਵੀ ਲੈ ਰਿਹਾ ਹੈ| ਆਪਣੇ ਟੀਚੇ ਨੂੰ ਪੂਰਾ ਕਰਨ ਲਈ ਉਹ ਸਿਰਤੋੜ ਯਤਨ ਕਰੇਗਾ|ਗੁਰਕੀਰਤ ਸਿੰਘ ਵਿਸ਼ੇਸ਼ ਪ੍ਰਤੀਨਿਧੀ ਜਸਬੀਰ ਸਿੰਘ ਮੁਲਤਾਨੀ ਦਾ ਭਾਣਜਾ ਹੈ|
Punjab ਦੇ ਕਿਸਾਨਾਂ ਨੂੰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕਲੀਨ ਚਿੱਟ, ਕਿਹਾ – ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਨਹੀਂ
Punjab ਦੇ ਕਿਸਾਨਾਂ ਨੂੰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕਲੀਨ ਚਿੱਟ, ਕਿਹਾ - ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਨਹੀਂ ਚੰਡੀਗੜ੍ਹ,...






















