ਚੰਡੀਗੜ੍ਹ 28 ਜੁਲਾਈ (ਵਿਸ਼ਵ ਵਾਰਤਾ )- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਦੇਵ ਸਿੰਘ ਢੀਂਡਸਾ ਦੀ ਨਵੀ ਪੀੜੀ ਨੂੰ ਨਾਲ ਲੈਕੇ ਚਲਣ ਦੀ ਮੁਹਿੰਮ ਨੂੰ ਅੱਜ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਇੱਕ ਧੜੇ ਦੇ ਪ੍ਰਧਾਨ ਭਾਈ ਸਤਨਾਮ ਸਿੰਘ ਕਾਹਲੋਂ ਨੇ ਆਪਣੇ ਸਾਥੀਆ ਸਮੇਤ ਆਪਣਾ ਧੜਾ ਭੰਗ ਕਰਕੇ ਸ ਢੀਂਡਸਾ ਨਾਲ ਸ੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਸ ਢੀਂਡਸਾ ਦੇ ਨਿਵਾਸ ਤੇ ਹੋਈ ਮੀਟਿੰਗ ਚ ਸ੍ਰੋਮਣੀ ਅਕਾਲੀ ਦਲ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਫੈਡਰੇਸ਼ਨ ਨੂੰ ਜਥੇਬੰਦ ਕਰਨ ਬਾਰੇ ਲੰਮੀਆਂ ਵਿਚਾਰਾਂ ਹੋਈਆਂ ਜਿਸ ਮਗਰੋਂ ਭਾਈ ਸਤਨਾਮ ਸਿੰਘ ਕਾਹਲੋਂ ਨੇ ਅੱਜ ਤੋ
ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਅਕਾਲੀ ਦਲ ਲਈ ਕੰਮ ਕਰਨ ਦਾ ਐਲਾਨ ਕਰਦਿਆ ਕਿਹਾ ਕਿ ਸਾਨੂੰ ਸਮੇ ਦੀ ਨਜ਼ਾਕਤ ਨੂੰ ਸਮਝਦਿਆ ਆਪੋ ਆਪਣੇ ਗਰੁੱਪ ਭੰਗ ਕਰਕੇ ਪੰਜਾਬ ਪੰਜਾਬੀਅਤ ਅਤੇ ਪੰਥਕ ਹਿੱਤਾ ਲਈ ਇਕ ਜੁਟ ਹੋ ਕੇ ਪੰਥਕ ਰਵਾਇਤਾ ਦਾ ਘਾਣ ਕਰਨ ਵਾਲਿਆ ਖਿਲਾਫ ਡੱਟਣਾ ਚਾਹੀਦਾ ਇਸ ਮੌਕੇ ਸ੍ਰ ਸੁਖਦੇਵ ਸਿੰਘ ਢੀਡਸਾ ਨੇ ਫੈਡਰੇਸ਼ਨ ਆਗੂਆ ਨੂੰ ਸਿਰੋਪਾਓ ਦੇ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਬਚਿੱਤਰ ਸਿੰਘ ਲਾਡੇਵਾਲ ,ਅਵਤਾਰ ਸਿੰਘ ਗੁਆਰਾ ,ਤਰਸੇਮ ਸਿੰਘ ਖੇਲਾ , ਰਾਜ ਸਿੰਘ ਗਿੱਲ, ਗੁਰਜੀਤ ਸਿੰਘ ਬਾਠ, ਅਮਨਦੀਪ ਸਿੰਘ ਮਾਨ ,ਰਣਧੀਰ ਸਿੰਘ ਉਪੋਕੇ ਆਦਿ ਆਗੂਆਂ ਨੇ ਵੀ ਸਰਦਾਰ ਢੀਂਡਸਾ ਦੇ ਕਾਫਲੇ ਚ ਸ਼ਾਮਲ ਹੋਣ ਦਾ ਐਲਾਨ ਕੀਤਾ।ਹੋਰਨਾ ਤੋ ਇਲਾਵਾ ਸੀਨੀਅਰ ਨੇਤਾ ਗੁਰਸੇਵ ਸਿੰਘ ਹਰਪਾਲਪੁਰ , ਸ ਦਵਿੰਦਰ ਸਿੰਘ ਸੋਢੀ ਸਿਆਸੀ ਸਲਾਹਕਾਰ , ਸ ਜਸਵਿੰਦਰ ਸਿੰਘ ਓ ਐਸ ਡੀ ਵਿਸ਼ੇਸ ਤੋਰ ਤੇ ਹਾਜ਼ਰ ਸਨ।























