
ਮਾਪੇ ਦੇ ਰਹੇ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਨੂੰ ਦਾਦ
ਮਾਨਸਾ 24 ਜੁਲਾਈ ( ਵਿਸ਼ਵ ਵਾਰਤਾ ) : ਬਾਰਵੀਂ ਕਲਾਸ ਦੇ ਅੱਜ ਲੇਟ ਆਏ ਕੁਝ ਨਤੀਜਿਆਂ ਨੇ ਮਾਨਸਾ ਜ਼ਿਲ੍ਹੇ ਨੂੰ ਫਿਰ ਪੰਜਾਬ ਦੀਆਂ ਸੁਰਖੀਆਂ ਚ ਲਿਆਂਦਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆਂ ਸਮਾਰਟ ਸਕੂਲ ਬੁਢਲਾਡਾ ਦੀ ਵਿਦਿਆਰਥਣ ਸਿਮਰਜੀਤ ਕੌਰ ਨੇ 449/450 ਅੰਕ ਪ੍ਰਾਪਤ ਕਰਕੇ ਇਸ ਜ਼ਿਲ੍ਹੇ ਦੀ ਕਾਰਗੁਜ਼ਾਰੀ ਨੂੰ ਹੋਰ ਰੰਗ ਭਾਗ ਲਾਏ ਹਨ। ਇਸ ਤੋਂ ਪਹਿਲਾ ਸਰਕਾਰੀ ਸੈਕੰਡਰੀ ਸਕੂਲ ਬਾਜੇਵਾਲਾ ਅਤੇ ਰਿਉੰਦ ਕਲਾਂ ਦੀਆਂ ਦੋਨੋਂ ਵਿਦਿਆਰਥਣਾਂ ਨੇ 448/450 ਪ੍ਰਾਪਤ ਕਰਕੇ ਪੰਜਾਬ ਭਰ ਚ ਧੁੰਮ ਪਾਈ ਹੋਈ ਹੈ,ਹੁਣ ਇੱਕ ਨੰਬਰ ਦੇ ਵਾਧੇ ਨੇ ਮਾਨਸਾ ਦੇ ਸਰਕਾਰੀ ਸਕੂਲਾਂ ਨੂੰ ਹੋਰ ਸਿਖਰਾਂ ਤੇ ਲਿਆਂਦਾ ਹੈ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ 449 ਨੰਬਰ ਲੈਣ ਵਾਲੀ ਸਿਮਰਜੀਤ ਕੌਰ ਪੁੱਤਰੀ ਸਤਨਾਮ ਸਿੰਘ ,ਵਾਸੀ ਬੁਢਲਾਡਾ ਦੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ,ਉਧਰ ਸਿੱਖਿਆ ਵਿਭਾਗ ਦੇ ਅਧਿਕਾਰੀ ਬਾਗੋ ਬਾਗ ਹਨ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲ੍ਹੋਂ ਕੀਤੀਆਂ ਮਿਹਨਤਾਂ ਨੂੰ ਹੁਣ ਬੂਰ ਪੈਣ ਲੱਗਿਆ ਹੈ,ਸਮਾਰਟ ਸਿੱਖਿਆ ਨੀਤੀ, ਮਿਸ਼ਨ ਸਤ ਪ੍ਰਤੀਸ਼ਤ ਅਤੇ ਸਵੇਰੇ ਸ਼ਾਮੀ ਲਾਈਆਂ ਕਲਾਸਾਂ ਹੁਣ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਰਾਸ ਆਉਣ ਲੱਗੀਆਂ ਹਨ।
ਪ੍ਰਿੰਸੀਪਲ ਮੁਕੇਸ਼ ਕੁਮਾਰ ਅਤੇ ਸਮੂਹ ਸਟਾਫ ਦੇ ਇਸ ਵੱਡੀ ਪ੍ਰਾਪਤੀ ਕਾਰਨ ਧਰਤੀ ਤੇ ਪੱਬ ਨਹੀਂ ਲੱਗ ਰਹੇ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਵਿਭਾਗ ਦੀ ਇਸ ਯੋਜਨਬੰਦੀ ਅਤੇ ਅਧਿਆਪਕਾਂ ਦੀ ਮਿਹਨਤ ਹੁਣ ਰੰਗ ਲਿਆ ਰਹੀ ਹੈ। ਇਸ ਸ਼ਹਿਰ ਦੇ ਵਾਸੀ ਪੰਜਾਬੀ ਅਧਿਆਪਕ ਬਲਵਿੰਦਰ ਸਿੰਘ ਬੋਹਾ,ਸੁਦਰਸ਼ਨ ਰਾਜੂ, ਰਾਜੇਸ਼ ਬੁਢਲਾਡਾ ਨੇ ਦੱਸਿਆ ਕਿ ਇਸ ਵੱਡੀ ਪ੍ਰਾਪਤੀ ਕਾਰਨ ਮਾਪਿਆਂ ਦਾ ਬੁਢਲਾਡਾ ਦੇ ਇਸ ਕੰਨਿਆਂ ਸਕੂਲ ਪ੍ਰਤੀ ਭਰੋਸਾ ਹੋਰ ਵਧੇਗਾ। ਉਨ੍ਹਾਂ ਕਿਹਾ ਕਿ ਹਾਈਟੈੱਕ ਸਾਹੂਲਤਾਂ ਵਾਲੇ ਇਸ ਸਰਕਾਰੀ ਸਕੂਲ
ਦੀ ਅਸਲ ਪੜ੍ਹਾਈ ਦੇ ਮਾਇਨੇ ਹੁਣ ਆ ਰਹੇ ਸ਼ਾਨਦਾਰ ਨਤੀਜਿਆਂ ਤੋਂ ਬਾਅਦ ਹੋਰਨਾਂ ਮਾਪਿਆਂ ਨੂੰ ਵੀ ਸਮਝ ਪੈਣਗੇ।
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 18 ਨਵੰਬਰ 2026 (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...






















