
ਐਸ ਏ ਐਸ ਨਗਰ, 24 ਜੁਲਾਈ ( ਸਤੀਸ਼ ਕੁਮਾਰ ਪੱਪੀ )-ਜ਼ਿਲ੍ਹਾ ਵਿਚ ਅੱਜ ਕੋਵਿਡ-19 ਦੇ 19 ਪਾਜੇਟਿਵ ਕੇਸ ਸਾਹਮਣੇ ਆਏ ਹਨ ਅਤੇ 22 ਮਰੀਜਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਦਿੱਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਅੱਜ ਸਨਾਖਤ ਹੋਏ ਨਵੇਂ ਕੇਸਾਂ ਵਿੱਚ ਫੇਜ 10 ਮੋਹਾਲੀ ਤੋਂ 57 ਸਾਲਾ ਪੁਰਸ਼, ਮੌਲੀ ਬੈਦਵਾਣ ਤੋਂ 50 ਸਾਲਾ ਮਹਿਲਾ, ਪਿੰਡ ਸੋਹਾਣਾ ਤੋਂ 65 ਸਾਲਾ ਮਹਿਲਾ, ਸੰਨੀ ਇੰਨਕਲੇਵ ਖਰੜ ਤੋਂ 63 ਸਾਲਾ ਪੁਰਸ਼, ਢਕੋਲੀ ਤੋਂ 39 ਸਾਲਾ ਪੁਰਸ਼, ਡੇਰਾਬੱਸੀ ਤੋਂ 32, 38 ਸਾਲਾ ਪੁਰਸ਼, ਸੈਦਪੁਰਾ ਤੋਂ 41 ਸਾਲਾ ਮਹਿਲਾ, ਸੈਕਟਰ 78 ਤੋਂ 56 ਸਾਲਾ ਮਹਿਲਾ, ਮੁੱਲਾਂਪੁਰ ਤੋਂ 23 ਸਾਲਾ ਮਹਿਲਾ, ਸੈਕਟਰ 170 ਮੋਹਾਲੀ ਤੋਂ 46 ਸਾਲਾ ਪੁਰਸ਼, ਮੁੰਡੀ ਖਰੜ ਤੋਂ 38, 4, 63 ਸਾਲਾ ਪੁਰਸ਼ ਤੇ 57 ਸਾਲਾ ਮਹਿਲਾ, ਪਿੰਡ ਬਨੂੜ ਤੋਂ 35 ਸਾਲਾ ਮਹਿਲਾ, ਢਕੋਲੀ ਤੋਂ 38 ਸਾਲਾ ਪੁਰਸ਼, ਪਾਰਕ ਵੀਊ ਸਟਰੀਟ ਖਰੜ ਤੋਂ 35 ਸਾਲਾ ਮਹਿਲਾ ਅਤੇ ਢਕੋਲੀ ਤੋਂ 24 ਸਾਲਾ ਪੁਰਸ਼ ਸ਼ਾਮਲ ਹੈ।
ਠੀਕ ਹੋਏ ਅੱਠ ਮਰੀਜ਼ਾਂ ਵਿੱਚ ਖਰੜ ਤੋਂ 42, 58 ਸਾਲਾ ਪੁਰਸ਼, ਡੇਰਾਬੱਸੀ ਤੋਂ 28 ਸਾਲਾ ਮਹਿਲਾ, ਖਰੜ ਤੋਂ 52 ਸਾਲਾ ਪੁਰਸ਼ ਤੇ ਮਹਿਲਾ, ਨਯਾਗਾਓਂ ਤੋਂ 49 ਸਾਲਾ ਪੁਰਸ਼, ਸੈਕਟਰ 65 ਮੋਹਾਲੀ ਤੋਂ 63 ਸਾਲਾ ਪੁਰਸ਼, ਖਰੜ ਤੋਂ 67, 32 ਸਾਲਾ ਪੁਰਸ਼, ਸ਼ਿਵਾਲਿਕ ਸਿਟੀ ਖਰੜ ਤੋਂ 58 ਸਾਲਾ ਮਹਿਲਾ, ਸੈਕਟਰ 80 ਮੋਹਾਲੀ ਤੋਂ 34, 37 ਸਾਲਾ ਪੁਰਸ਼, ਫੇਜ 1 ਮੋਹਾਲੀ 29 ਸਾਲਾ ਪੁਰਸ਼, ਖਰੜ ਤੋਂ 6 ਸਾਲਾ ਲੜਕੀ, ਫੇਜ 9 ਮੋਹਾਲੀ ਤੋਂ 4, 1, 3 ਸਾਲਾ ਲੜਕੇ, ਜਵਾਹਰਪੁਰ ਤੋਂ 53 ਸਾਲਾ ਪੁਰਸ਼ ਅਤੇ ਡੇਰਾਬੱਸੀ ਤੋਂ 50, 34 ਸਾਲਾ ਪੁਰਸ਼ ਤੇ 23, 64 ਸਾਲਾ ਮਹਿਲਾਵਾਂ ਸ਼ਾਮਲ ਹਨ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 662 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 228, ਠੀਕ ਹੋਏ ਮਰੀਜਾਂ ਦੀ ਗਿਣਤੀ 421 ਹੈ ਅਤੇ 13 ਮਰੀਜਾਂ ਦੀ ਮੌਤ ਹੋ ਚੁੱਕੀ ਹੈ।
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 18 ਨਵੰਬਰ 2026 (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...






















