-ਅਗਲੀ ਪੜ੍ਹਾਈ ਲਈ ਦਾਖਲੇ ਸਬੰਧੀਂ ਹਰ ਸੰਭਵ ਮਦਦ ਕਰਨ ਦਾ ਦਿੱਤਾ ਭਰੋਸਾ
-ਲੋਕ ਸਭਾ ਮੈਂਬਰ ਨੇ ਪਟਿਆਲਾ ਜ਼ਿਲ੍ਹੇ ਦੇ 12ਵੀਂ ਪਾਸ ਕਰਕੇ ਅੱਗੇ ਵਧਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਦਿੱਤੀ ਵਧਾਈ
ਪਟਿਆਲਾ, 24 ਜੁਲਾਈ (ਵਿਸ਼ਵ ਵਾਰਤਾ)-ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਬਾਰਵੀਂ ਜਮਾਤ ਦੇ ਨਤੀਜਿਆਂ ‘ਚ ਮੱਲਾਂ ਮਾਰਨ ਵਾਲੇ ਪਟਿਆਲਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ ਹੈ। ਸ੍ਰੀਮਤੀ ਪਰਨੀਤ ਕੌਰ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਕੰਨਿਆ ਸਕੂਲ, ਪੁਰਾਣੀ ਪੁਲਿਸ ਲਾਇਨ ਦੀ ਨਾਨ-ਮੈਡੀਕਲ ਗਰੁੱਪ ‘ਚੋਂ 98.22 ਫੀਸਦੀ ਅੰਕ ਲੈਕੇ ਪਟਿਆਲਾ ਜ਼ਿਲ੍ਹੇ ‘ਚੋਂ ਅੱਵਲ ਰਹਿਣ ਵਾਲੀ ਵਿਦਿਆਰਥਣ ਸੋਨਲ ਨੂੰ ਵੀਡੀਓ ਕਾਲ ਕਰਕੇ ਮੁਬਾਰਕਬਾਦ ਵੀ ਦਿੱਤੀ।
ਜ਼ਿਲ੍ਹੇ ‘ਚ ਪ੍ਰਾਪਤ ਕੀਤੀ ਉਪਲੱਬਧੀ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਹੋਣਹਾਰ ਵਿਦਿਆਰਥਣ ਸੋਨਲ ਦੀ ਹੌਂਸਲਾ ਅਫ਼ਜਾਈ ਕਰਦਿਆਂ, ਜਿੱਥੇ ਉਸਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ ਉਥੇ ਹੀ ਸੋਨਲ ਵੱਲੋਂ ਸਰਕਾਰੀ ਮਹਿੰਦਰਾ ਕਾਲਜ ਵਿਖੇ ਬੀ.ਐਸ.ਸੀ. ਦੀ ਕੀਤੀ ਜਾਣ ਵਾਲੀ ਅਗਲੇਰੀ ਪੜ੍ਹਾਈ ਬਾਬਤ ਜਾਣਕਾਰੀ ਹਾਸਲ ਕਰਦਿਆਂ ਹਰ ਤਰ੍ਹਾਂ ਦੀ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ।
ਜਿਕਰਯੋਗ ਹੈ ਕਿ ਵਿਦਿਅਰਥਣ ਸੋਨਲ ਪੁੱਤਰੀ ਸ੍ਰੀ ਅਮਨਦੀਪ, ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਹੈ, ਜਿਸ ਨੇ ਆਪਣੇ ਮਾਪਿਆਂ ਸਮੇਤ ਪੂਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਸ੍ਰੀਮਤੀ ਪਰਨੀਤ ਕੌਰ ਨੇ ਇਸ ਵਿਦਿਆਰਥਣ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰਕੇ ਉਸਨੂੰ ਭਵਿੱਖ ‘ਚ ਵੀ ਇਸੇ ਤਰ੍ਹਾਂ ਮੱਲਾਂ ਮਾਰਨ ਲਈ ਹੱਲਾਸ਼ੇਰੀ ਵੀ ਦਿੱਤੀ।
ਇਸਦੇ ਨਾਲ ਹੀ ਵਿਦਿਆਰਥਣ ਵੱਲੋਂ ਆਪਣੀ ਪੜ੍ਹਾਈ ਦੌਰਾਨ ਆਪਣੀ ਸਿਹਤ ਦਾ ਖਿਆਲ ਨਾ ਰੱਖਣ ਕਰਕੇ ਦੋ ਸਾਲਾਂ ‘ਚ 20 ਕਿੱਲੋ ਵਜਨ ਘਟ ਜਾਣ ਬਾਰੇ ਦੱਸਣ ‘ਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਪੂਰਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਇਸ ਨੌਜਵਾਨ ਉਮਰ ‘ਚ ਕਸਰਤਾਂ ਕਰਕੇ ਆਪਣੀ ਸਿਹਤ ਵੀ ਨਾਲੋ-ਨਾਲ ਬਣਾਉਣੀ ਚਾਹੀਦੀ ਹੈ।
ਵਿਦੇਸ਼ਾਂ ਚ ਬੈਠੇ ਪੰਜਾਬੀਆਂ ਨੇ ਦੁਆਬੇ ਦੀ ਤਰੱਕੀ ‘ਤੇ ਵਿਕਾਸ ‘ਚ ਵੱਡਾ ਯੋਗਦਾਨ ਪਾਇਆ-ਚਰਨਜੀਤ ਸਿੰਘ ਚੰਨੀ
ਹਲਕਾ ਕਰਤਾਰਪੁਰ ਦੇ ਲੋਕਾਂ ਨੇ ਹੱਥ ਖੜੇ ਕਰਕੇ ਚਰਨਜੀਤ ਚੰਨੀ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ ਜਲੰਧਰ/ਕਰਤਾਰਪੁਰ24 ਅਪ੍ਰੈਲ ( ਵਿਸ਼ਵ...