
ਜੈਤੋ,23 ਜੁਲਾਈ (ਰਘੂਨੰਦਨ ਪਰਾਸ਼ਰ ) ਫਿਰੋਜ਼ਪੁਰ ਰੇਲ ਮੰਡਲ ਦੇ ਡੀ.ਆਰ.ਐਮ. ਰਾਜੇਸ਼ ਅਗਰਵਾਲ ਨੇ ਦੱਸਿਆ ਹੈ ਕਿ ਦਿੱਲੀ ਤੋਂ ਲੁਧਿਆਣਾ ਤੱਕ 130 ਕਿਲੋਮੀਟਰ ਘੰਟਾ ਦੀ ਰਫ਼ਤਾਰ ਨਾਲ ਮੁਸਾਫ਼ਿਰ ਗੱਡੀ ਚਲਾਉਣ ਲਈ ਮੁੱਖ ਸੁਰੱਖਿਆ ਕਮਿਸ਼ਨਰ ਦੀ ਪ੍ਰਵਾਨਗੀ ਪ੍ਰਾਪਤ ਹੋ ਗਈ ਹੈ। ਤੇਜ਼ ਗੱਡੀ ਨਾਲ ਚਲਾਉਣ ਲਈ ਟ੍ਰੈਕ ਦੇ ਉਨੰਤੀਕਰਣ ਦਾ ਕੰਮ ਅੰਤਿਮ ਰੂਪ ਵਿਚ ਹੈ। ਉਨ੍ਹਾਂ ਦੱਸਿਆ ਕਿ ਸਾਹਨੇਵਾਲ ਅਤੇ ਡੰਡਾਰੀ ਕਲਾਂ ਰੇਲਵੇ ਸਟੇਸ਼ਨ ਉਪਰ ਟ੍ਰੈਕ ਦੇ ਖਾਕਾਂ ਨੂੰ ਟੀ- 28 ਮਸ਼ੀਨ ਵੱਲੋਂ ਟ੍ਰੈਕ ਦੀਆਂ ਲਾਈਨਾਂ ਨੂੰ ਸਿੱਧਾ ਕੀਤਾ ਜਾ ਚੁੱਕਿਆ ਹੈ। ਬਿਜਲੀ ਦੇ ਉਵਰਹੋਡ ਤਾਰਾਂ ਨੂੰ ਵੀ ਖਾਕਾਂ ਦੇ ਅਨੁਸਾਰ ਫਿਕਸ ਕੀਤਾ ਜਾ ਚੁੱਕਿਆ ਹੈ।ਸੀ.ਆਰ.ਐਸ. ਵੱਲੋਂ ਦੱਸੇ ਗਏ ਸਾਰੇ ਸੁਧਾਰ ਕੰਮਾਂ ਦਾ ਮਾਨਕਾਂ ਦੇ ਅਨੁਸਾਰ ਫਿਕਸ ਦਾ ਮੁੱਖ ਦਫਤਰ ਨਵੀਂ ਦਿੱਲੀ ਨੂੰ ਜਾਣੂੰ ਕਰਵਾ ਦਿੱਤਾ ਹੈ।
ਡੀ.ਆਰ.ਐਮ. ਰਾਜੇਸ਼ ਅਗਰਵਾਲ ਨੇ ਇਹ ਵੀ ਕਿਹਾ ਕਿ ਦਿੱਲੀ- ਲੁਧਿਆਣਾ ਰੇਲ ਸੈਕਸ਼ਨ ਵਿਚ ਰਾਜਧਾਨੀ, ਸ਼ਤਾਬਦੀ ਅਤੇ ਐਲ.ਐਚ.ਬੀ.ਕੋਚ ਵਾਲੀ ਗੱਡੀਆਂ ਨੂੰ 130 ਕਿਲੋਮੀਟਰ ਘੰਟਾ ਨਾਲ ਚਲਾਉਣਾ ਜਲਦੀ ਯਕੀਨੀ ਹੋ ਜਾਵੇਗਾ। ਰਾਜੇਸ਼ ਅਗਰਵਾਲ ਨੇ ਇਹ ਵੀ ਦੱਸਿਆ ਕਿ ਫਿਰੋਜ਼ਪੁਰ ਰੇਲ ਮੰਡਲ ਦੇ ਲੁਧਿਆਣਾ- ਜਲੰਧਰ ਅਤੇ ਜਲੰਧਰ – ਜੰਮੂ ਸੈਕਸ਼ਨ ਉਪਰ ਵੀ 130 ਕਿਲੋਮੀਟਰ ਘੰਟਾ ਨਾਲ ਮੁਸਾਫ਼ਿਰ ਗਡੀਆਂ ਚਲਾਉਣ ਦੇ ਪ੍ਰਸਤਾਵ ਉਪਰ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਇਸ ਟੀਚਾ ਨੂੰ ਲੈ ਕੇ ਅਧਿਕਾਰੀ ਅਤੇ ਕਰਮਚਾਰੀ ਕਾਫੀ ਉਤਸ਼ਾਹਿਤ ਹਨ।
Punjab Weather: ਸੂਬੇ ‘ਚ ਵਧਣ ਲੱਗੀ ਠੰਢ, ਤਾਪਮਾਨ ‘ਚ ਹੋਣ ਲੱਗੀ ਗਿਰਾਵਟ
Punjab Weather: ਸੂਬੇ 'ਚ ਵਧਣ ਲੱਗੀ ਠੰਢ, ਤਾਪਮਾਨ 'ਚ ਹੋਣ ਲੱਗੀ ਗਿਰਾਵਟ ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ): ਪੰਜਾਬ ਅਤੇ ਚੰਡੀਗੜ੍ਹ...






















