
ਕਿਲ੍ਹੇ ਦੀ ਇਕ ਕੋਠੜੀ ਵਿੱਚ ਅੰਗਰੇਜਾਂ ਨੇ ਕੈਦ ਰੱਖੇ ਸਨ ਨਹਿਰੂ ,
ਜੈਤੋ22ਜੁਲਾਈ (ਰਘੂਨੰਦਨ ਪਰਾਸ਼ਰ)- ਇਲਾਕੇ ਵਿੱਚ ਪਈ ਭਾਰੀ ਬਾਰਿਸ਼ ਨੇ ਜੈਤੋ ਦੇ ਇਤਿਹਾਸਕ ਕਿਲ੍ਹੇ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਹੈ। ਸਰਕਾਰ ਨੇ ਇਸ ਕਿਲ੍ਹੇ ਨੂੰ ਢਾਹ ਕੇ ਇਸ ਥਾਂ ‘ਤੇ ਪੁਲਿਸ ਸਟੇਸ਼ਨ ਦੀ ਇਮਾਰਤ ਬਣਾ ਦਿੱਤੀ ਗਈ ਹੈ ਲੇਕਿਨ ਜਿਸ ਕੋਠੜੀ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਕੈਦ ਕਰਕੇ ਰੱਖਿਆ ਗਿਆ ਸੀ, ਉਸਨੂੰ ਵੈਸੇ ਹੀ ਰੱਖਿਆ ਗਿਆ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਪਹਿਲੀ ਸਿਆਸੀ ਗਿ੍ਰਫ਼ਤਾਰੀ ਨਾਭਾ ਰਿਆਸਤ ਦੇ ਜੈਤੋ ਨਗਰ ਵਿਖੇ ਹੋਈ ਸੀ। ਉਨ੍ਹਾਂ ਨੂੰ ਜੈਤੋ ਵਿੱਚ 1923 ‘ਚ ਇਸ ਕਿਲ੍ਹੇ ਦੇ ਇਕ ਕਮਰੇ ਵਿਚ ਕੈਦ ਕਰਕੇ ਰੱਖਿਆ ਗਿਆ ਸੀ। ਸਿਖਾਂ ਵਲੋਂ ਸ਼ੁਰੂ ਕੀਤੇ ਗਏ ਜੈਤੋ ਮੋਰਚਾ ਦੇ ਸਮਰਥਣ ਵਿਚ ਪੰਡਿਤ ਨਹਿਰੂ ਹੋਰਨਾਂ ਲੋਕਾਂ ਨਾਲ ਜੈਤੋ ਵਿਖੇ ਦਾਖਲ ਹੋਏੇ ਤਾਂ ਅੰਗਰੇਜ਼ ਹਕੂਮਤ ਨੇ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਗਿਰਫ਼ਤਾਰ ਕਰ ਲਿਆ ਗਿਆ ਸੀ। ਇਸ ਗਿ੍ਰਫ਼ਤਾਰੀ ਬਾਰੇ ਪੰਡਿਤ ਨਹਿਰੂ ਨੇ ਆਪਣੀ ਆਤਮ ਕਥਾ ਵਿਚ ਜ਼ਿਕਰ ਕੀਤਾ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੀ ਇਸ ਕੋਠੜੀ ਨੂੰ ਦੇਖਣ ਲਈ ਆਏ ਸਨ। ਪਿਛਲੇ ਸਮੇਂ ਦੌਰਾਨ ਕਾਂਗਰਸ ਪਾਰਟੀ ਦੇ ਉਸ ਸਮੇਂ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਸ ਕਿਲ੍ਹੇ ਦਾ ਦੌਰਾ ਕਰਕੇ ਉਹ ਕੋਠੜੀ ਦੇਖੀ ਜਿਥੇ ਪੰਡਿਤ ਨਹਿਰੂ ਕ਼ੈਦ ਰੱਖਿਆ ਗਿਆ ਸੀ । ਉਨ੍ਹਾਂ ਨੇ ਇਸ ਕਿਲ੍ਹੇ ਦੀ ਸੰਭਾਲ ਲਈ 70 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ, ਫਿਰ ਵੀ ਕੁਝ ਨਹੀਂ ਹੋਇਆ। ਪਿਛਲੇ ਸਮੇਂ ਦੌਰਾਨ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਵੀ ਇਸ ਕਿਲ੍ਹੇ ਦਾ ਦੌਰਾ ਕੀਤਾ ਅਤੇ ਇਸ ਕਿਲ੍ਹੇ ਦੀ ਸੰਭਾਲਣ ਦਾ ਭਰੋਸਾ ਦਿੱਤਾ ਸੀ, ਪਰ ਕੋਈ ਕਾਰਵਾਈ ਨਾ ਹੋਣ ਕਰਕੇ ਇਹ ਇਮਾਰਤ ਡਿੱਗਦੀ ਜਾ ਰਹੀ ਹੈ। ਲੋਕਾਂ ਨੇ ਸਰਕਾਰ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ, ਐਸ..ਡੀ.ਐਮ.ਜੈਤੋ ਤੋਂ ਮੰਗ ਕੀਤੀ ਹੈ ਕਿ ਇਸ ਇਤਿਹਾਸਕ ਕਿਲ੍ਹੇ ਦੀ ਮੁਰੰਮਤ ਕਰਵਾਈ ਜਾਵੇ।
Delhi ਦੇ ਇੱਕ ਗੁਰਦੁਆਰਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ
Delhi ਦੇ ਇੱਕ ਗੁਰਦੁਆਰਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ): ਪੱਛਮੀ ਦਿੱਲੀ ਦੇ...






















