ਜਲੰਧਰ 15 ਜੁਲਾਈ( ਵਿਸ਼ਵ ਵਾਰਤਾ ) ਪ੍ਰਸਿੱਧ ਅਕਾਲੀ ਨੇਤਾ ਜੈਮਲ ਸਿੰਘ ( 96 ) ਦੀ ਮੌਤ ਹੋ ਜਾਣ ਤੇ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ,ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਰਘਬੀਰ ਸਿੰਘ ਰਾਜਾਸਾਂਸੀ , ਤੇਜਿੰਦਰ ਸਿੰਘ ਪੰਨੂੰ , ਭਰਪੂਰ ਸਿੰਘ ਧਨੌਲਾ, ਜੱਥੇਦਾਰ ਭਰਪੂਰ ਸਿੰਘ ਢਾਂਡਰਾ, ਜੱਥੇਦਾਰ ਹਰਬੰਸ ਸਿੰਘ ਕੰਧੌਲਾ, ਭਜਨ ਸਿੰਘ ਸ਼ੇਰਗਿੱਲ ਆਦਿ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਜੱਥੇਦਾਰ ਜੈਮਲ ਸਿੰਘ ਨੇ ਪੰਜਾਬੀ ਸੂਬਾ , ਧਰਮ ਯੁੱਧ, ਸ਼੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ , ਐਮਰਜੈਸੀ ਖਿਲਾਫ ਸਮੂਹ ਮੋਰਚਿਆਂ ਚ ਜੇਲਾਂ ਕੱਟੀਆਂ। ਉਨਾ ਕਿਹਾ ਕਿ ਜੱਥੇਦਾਰ ਜੈਮਲ ਸਿੰਘ ਭਾਵੇ ਅੱਜ ਸਰੀਰਕ ਤੋਰ ਤੇ ਵਿਛੋੜਾ ਦੇ ਗਏ ਹਨ ਪਰ ਉਨਾ ਦੇ ਲਸਾਨੀ ਕੁਰਬਾਨੀ ਨੂੰ ਪੰਥ ਹਮੇਸ਼ਾ ਯਾਦ ਰੱਖੇਗਾ। ਮਿ੍ਰਤਕ ਜੈਮਲ ਸਿੰਘ ਸ਼੍ਰੋਮਣੀ ਅਕਾਲੀ ਦਲ 1920 ਜਲੰਧਰ ਸ਼ਹਿਰੀ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਬੇਨਾਕਾ ਦੇ ਪਿਤਾ ਜੀ ਸਨ।
ਲੋਕ ਸਭਾ ਚੋਣਾਂ 2024 – ਬਸਪਾ ਵੱਲੋਂ ਛੇ ਹੋਰ ਉਮੀਦਵਾਰਾਂ ਦਾ ਐਲਾਨ
ਲੋਕ ਸਭਾ ਚੋਣਾਂ 2024 - ਬਸਪਾ ਵੱਲੋਂ ਛੇ ਹੋਰ ਉਮੀਦਵਾਰਾਂ ਦਾ ਐਲਾਨ ਲਖਨਊ, 2 ਮਈ(ਵਿਸ਼ਵ ਵਾਰਤਾ)-ਬਹੁਜਨ ਸਮਾਜ ਪਾਰਟੀ (ਬਸਪਾ)...