ਅੰਮ੍ਰਿਤਸਰ, 9 ਜੁਲਾਈ (ਵਿਸ਼ਵ ਵਾਰਤਾ)-
ਭਾਸ਼ਾ ਵਿਭਾਗ ਪੰਜਾਬ ਵੱਲੋਂ ਜਿਲਾ ਪੱਧਰ ਤੇ ਉਰਦੂ ਦੀ ਮੁਫ਼ਤ ਪੜਾਈ ਕਰਾਉਣ ਲਈ ਉਰਦੂ ਆਮੋਜ ਕਲਾਸ ਦਾ ਨਵਾਂ ਦਾਖਲਾ10 ਜੁਲਾਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ ਭੁਪਿੰਦਰ ਸਿੰਘ ਜਿਲਾ ਭਾਸ਼ਾ ਅਫਸਰ ਨੇ ਦੱਸਿਆ ਕਿ ਇਸ ਕੋਰਸ ਦੀ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਇਹ ਕੋਰਸ ਸ਼ਾਮ 5:15 ਤੋਂ ਸ਼ਾਮ 6:15 ਵਜੇ ਤੱਕ ਦਫਤਰੀ ਕੰਮ ਵਾਲੇ ਦਿਨ ਦਫਤਰ ਜਿਲਾ ਭਾਸ਼ਾ ਅਫਸਰ ਅੰਮਿਤਸਰ ਮਜੀਠਾ ਰੋਡ ਫੋਰ ਐਸ ਸਕੂਲ ਮਜੀਠਾ ਰੋਡ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਨਵੀਂਆਂ ਕਲਾਸਾਂ ਦਾ ਦਾਖਲਾ 20 ਜੁਲਾਈ ਤੱਕ ਜਾਰੀ ਰਹੇਗਾ ਅਤੇ ਇਸ ਕੋਰਸ ਵਾਸਤੇ ਦਾਖਲਾ ਫਾਰਮ ਇਸ ਦਫਤਰ ਤੋਂ ਦਫਤਰੀ ਕੰਮਕਾਜ ਵਾਲੇ ਦਿਨ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨਾਂ ਦੱਸਿਆ ਕਿ ਇਸ ਕੋਰਸ ਦੀ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਇਹ ਕੋਰਸ ਦਾ ਸਮਾਂ 6 ਮਹੀਨੇ ਦਾ ਹੋਵੇਗਾ।






















