ਬਿਨ੍ਹਾਂ ਪੈਟਰੋਲ – ਡੀਜ਼ਲ ਤੋਂ ਦੌੜਣਗੀਆਂ ਗੱਡੀਆਂ! 100% ਈਥਾਨੋਲ ਵਾਲੇ Fuel ਨੂੰ ਸਰਕਾਰ ਨੇ ਦਿੱਤੀ ਮਨਜ਼ੂਰੀ
ਨਵੀ ਦਿੱਲੀ, 26 ਅਕਤੂਬਰ 2026 (ਵਿਸ਼ਵ ਵਾਰਤਾ): ਦੇਸ਼ ਵਿੱਚ ਗ੍ਰੀਨ ਫਿਊਲ ਅਤੇ ਪ੍ਰਦੂਸ਼ਣ ਮੁਕਤ ਆਵਾਜਾਈ ਨੂੰ ਬੜ੍ਹਾਵਾ ਦੇਣ ਦੀ ਦਿਸ਼ਾ ਵਿੱਚ ਕੇਂਦਰ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਜਲਦੀ ਹੀ, ਭਾਰਤੀ ਸੜਕਾਂ ‘ਤੇ ਅਜਿਹੀਆਂ ਕਾਰਾਂ ਦੇਖਣ ਨੂੰ ਮਿਲਣਗੀਆਂ ਜੋ ਨਾ ਤਾਂ ਪੈਟਰੋਲ, ਡੀਜ਼ਲ ਜਾਂ ਸੀ.ਐਨ.ਜੀ. ‘ਤੇ ਚੱਲਦੀਆਂ ਹਨ ਅਤੇ ਨਾ ਹੀ ਬੈਟਰੀਆਂ ਦੀ ਵਰਤੋਂ ਕਰਦੀਆਂ ਹਨ। ਸੜਕ ਆਵਾਜਾਈ ਮੰਤਰਾਲੇ ਨੇ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ 100% ਈਥਾਨੌਲ-ਮਿਸ਼ਰਤ ਬਾਲਣ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਕੇਂਦਰ ਵੱਲੋਂ ਸੋਮਵਾਰ ਨੂੰ ‘ਕੇਂਦਰੀ ਮੋਟਰ ਵਾਹਨ ਨਿਯਮਾਂ’ ਵਿੱਚ ਬਦਲਾਅ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਸ ਦੇ ਤਹਿਤ ਹੁਣ ਅਜਿਹੇ ‘ਫਲੇੈਕਸ-ਫਿਊਲ’ ਵਾਹਨਾਂ ਨੂੰ ਮਾਨਤਾ ਦਿੱਤੀ ਗਈ ਹੈ, ਜੋ E100 ਤੱਕ ਦੇ ਈਂਧਨ ‘ਤੇ ਚੱਲ ਸਕਦੇ ਹਨ। E100 ਈਂਧਨ ਦਾ ਮਤਲਬ ਹੈ ਕਿ ਵਾਹਨ ਲਗਭਗ ਸ਼ੁੱਧ ਈਥਾਨੌਲ ‘ਤੇ ਚੱਲ ਸਕਦੇ ਹਨ।
ਸੜਕ ਆਵਾਜਾਈ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ E20 (20 ਫ਼ੀਸਦੀ ਈਥਾਨੌਲ ਬਲੈਂਡਡ ਪੈਟਰੋਲ) ਤੋਂ ਲੈ ਕੇ E100 ਤੱਕ ਦਾ ਈਂਧਨ ਸਿਰਫ਼ ਉਨ੍ਹਾਂ ਹੀ ਵਾਹਨਾਂ ਲਈ ਹੈ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਇਸ ਦੀ ਵਰਤੋਂ ਲਈ ਡਿਜ਼ਾਈਨ ਅਤੇ ਪ੍ਰਮਾਣਿਤ ਕੀਤਾ ਗਿਆ ਹੈ। ਇਹ ਹੋਰ ਵਾਹਨਾਂ ‘ਤੇ ਲਾਗੂ ਨਹੀਂ ਹੋਵੇਗਾ। ਜੋ ਵਾਹਨ E20 ਜਾਂ ਆਮ ਈਂਧਨ ਦੀ ਵਰਤੋਂ ਕਰਦੇ ਹਨ, ਉਹ E85 ਜਾਂ E100 ਈਂਧਨ ਦੀ ਵਰਤੋਂ ਨਹੀਂ ਕਰ ਸਕਦੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























