ਮੈਡੀਕਲ ਕਾਲਜਾਂ ਦੀਆਂ ਖਾਲੀ ਪਈਆਂ ਅਸਾਮੀਆਂ ਜਲਦੀ ਭਰੀਆਂ ਜਾਣਗੀਆਂ-ਸੋਨੀ

Advertisement


ਪ੍ਰਿੰਸੀਪਲਾਂ ਨੂੰ ਵੀ ਦਿੱਤੇ ਆਊਟ ਸੋਰਸਿੰਗ ਰਾਹੀਂ ਭਰਤੀ ਕਰਨ ਦੇ ਅਧਿਕਾਰ
ਸੋਨੀ ਵੱਲੋਂ ਕੋਵਿਡ-19 ਦੇ ਮੁੱਦੇ ਉਤੇ ਅਧਿਕਾਰੀਆਂ ਨਾਲ ਹਫਤਾਵਾਰੀ ਸਮੀਖਿਆ ਮੀਟਿੰਗ
ਅੰਮ੍ਰਿਤਸਰ, 5 ਜੁਲਾਈ( ਵਿਸ਼ਵ ਵਾਰਤਾ )-ਮੈਡੀਕਲ ਕਾਲਜਾਂ ਵਿਚ ਖਾਲੀ ਪਈਆਂ ਅਸਾਮੀਆਂ ਭਰਨ ਲਈ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਜਲਦੀ ਹੀ ਪੰਜਾਬ ਦੇ ਸਾਰੇ ਮੈਡੀਕਲ ਕਾਲਜਾਂ ਦੀਆਂ ਅਸਾਮੀਆਂ ਭਰ ਦਿੱਤੀਆਂ ਜਾਣਗੀਆਂ। ਉਕਤ ਸਬਦਾਂ ਦਾ ਪ੍ਰਗਟਾਵਾ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਸਰਕਟ ਹਾਊਸ ਵਿਚ ਜਿਲ•ਾ ਅਧਿਕਾਰੀਆਂ ਨਾਲ ਕੋਵਿਡ-19 ਦੇ ਮਾਮਲੇ ਉਤੇ ਕੀਤੀ ਹਫਤਾਵਾਰੀ ਮੀਟਿੰਗ ਉਪਰੰਤ ਮੀਡੀਏ ਨਾਲ ਗੱਲਬਾਤ ਕਰਦੇ ਕੀਤਾ। ਸ੍ਰੀ ਸੋਨੀ ਨੇ ਕਿਹਾ ਕਿ ਇੰਨਾਂ ਪੋਸਟਾਂ ਤੋਂ ਇਲਾਵਾ ਵੀ ਜੇਕਰ ਅਮਲੇ ਦੀ ਕਿਸੇ ਖੇਤਰ ਵਿਚ ਅਮਲੇ ਦੀ ਲੋੜ ਪੈਂਦੀ ਹੈ ਤਾਂ ਉਹ ਅਧਿਕਾਰ ਕਾਲਜ ਪ੍ਰਿੰਸੀਪਲ ਨੂੰ ਦੇ ਦਿੱਤੇ ਗਏ ਹਨ ਅਤੇ ਉਹ ਆਊਟ ਸੋਰਸਿੰਗ ਰਾਹੀਂ ਇਹ ਭਰਤੀ ਕਰ ਸਕਦੇ ਹਨ।
ਅੰਮ੍ਰਿਤਸਰ ਵਿਚ ਕੋਵਿਡ-19 ਦੀ ਸਥਿਤੀ ਬਾਰੇ ਬੋਲਦੇ ਉਨਾਂ ਕਿਹਾ ਕਿ ਸ਼ਹਿਰ ਵਿਚ ਸਥਿਤੀ ਕੰਟਰੋਲ ਹੇਠ ਹੈ, ਪਰ ਲਾਪਰਵਾਹੀ ਦੀ ਕੋਈ ਗੰਜਾਇਸ਼ ਨਹੀਂ ਹੈ। ਸ਼ਹਿਰ ਵਾਸੀ ਮਾਸਕ ਤੋਂ ਬਿਨਾਂ ਘਰੋਂ ਬਾਹਰ ਨਾ ਨਿਕਲਣ, ਇਸੇ ਵਿਚ ਹੀ ਭਲਾਈ ਹੈ। ਉਨਾਂ ਕਿਹਾ ਕਿ ਅਸੀਂ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਘਰ-ਘਰ ਜਾ ਕੇ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਬਾਰੇ ਦੱਸ ਰਹੇ ਹਾਂ, ਪਰ ਅਜੇ ਵੀ ਕੁੱਝ ਲੋਕ ਸੜਕ ਉਤੇ ਅਜਿਹੇ ਵਿਖਾਈ ਪੈ ਜਾਂਦੇ ਹਨ, ਜੋ ਕਿ ਆਮ ਦੀ ਤਰਾਂ ਬਿਨਾਂ ਮਾਸਕ ਪਾਏ ਅਤੇ ਬਿਨਾਂ ਕਿਸੇ ਨਿੱਜੀ ਦੂਰੀ ਰੱਖੇ ਵਿਚਰਦੇ ਹਨ। ਉਨਾਂ ਦੱਸਿਆ ਕਿ ਅਸੀਂ ਪੰਜਾਬ ਵਿਚ ਤਿੰਨ ਲੱਖ ਤੋਂ ਵੱਧ ਟੈਸਟ ਕਰ ਚੁੱਕੇ ਹਾਂ ਅਤੇ ਰੋਜ਼ਾਨਾ ਤਿੰਨ ਹਜ਼ਾਰ ਟੈਸਟ ਇਕੱਲੇ ਅੰਮ੍ਰਿਤਸਰ ਵਿਚ ਹੋ ਰਿਹਾ ਹੈ। ਸ੍ਰੀ ਸੋਨੀ ਨੇ ਇਸ ਮੌਕੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਪ੍ਰਿੰਸੀਪਲ ਮੈਡੀਕਲ ਕਾਲਜ ਸ੍ਰੀ ਰਾਜੀਵ ਦੇਵਗਨ, ਸਿਵਲ ਸਰਜਨ ਡਾ. ਨਵਦੀਪ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਕੀਤੀ ਅਤੇ ਜਿਲ•ੇ ਦੀ ਮੌਜੂਦਾ ਸਥਿਤੀ ਬਾਰੇ ਗੱਲਬਾਤ ਕਰਦੇ ਹੋਏ ਕੋਵਿਡ-19 ਉਤੇ ਪੂਰੀ ਤਰਾਂ ਕਾਬੂ ਪਾਉਣ ਲਈ ਵਿਚਾਰ ਲਏ। ਸ੍ਰੀ ਸੋਨੀ ਨੇ ਕਿਹਾ ਕਿ ਸਾਡੀ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਜੇਕਰ ਲੋਕ ਪੂਰੀ ਤਰਾਂ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲੱਗ ਪੈਣ ਤਾਂ ਕੋਰੋਨਾ ਦਾ ਮੁਕੰਮਲ ਸਫਾਇਆ ਜਿਲ•ੇ ਵਿਚੋਂ ਹੋ ਸਕਦਾ ਹੈ।