Cricket: ਅੰਡਰ-19 ਏਸ਼ੀਆ ਕੱਪ: ਪੜ੍ਹੋ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?
ਚੰਡੀਗੜ੍ਹ, 8 ਨਵੰਬਰ 2026 (ਵਿਸ਼ਵ ਵਾਰਤਾ): ਅੰਡਰ-19 ਏਸ਼ੀਆ ਕੱਪ ਮੈਚ ਵਿੱਚ ਟੀਮ ਇੰਡੀਆ 46.3 ਓਵਰਾਂ ਵਿੱਚ 208 ਦੌੜਾਂ ‘ਤੇ ਆਲ ਆਊਟ ਹੋ ਗਈ ਹੈ। ਹੁਣ ਭਾਰਤ ਨੇ ਪਾਕਿਸਤਾਨ ਨੂੰ 209 ਦੌੜਾਂ ਦਾ ਟੀਚਾ ਦਿੱਤਾ ਹੈ।
ਭਾਰਤ ਵੱਲੋਂ ਅਰਜੁਨ ਰਾਜਪੂਤ ਨੇ 107 ਦੌੜਾਂ ਦੀ ਸੈਂਕੜਾ ਲਗਾ ਕੇ ਸਭ ਤੋਂ ਵੱਧ ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਅਲੀ ਰਜ਼ਾ, ਨਿਕਾਬ ਸ਼ਫੀਕ ਅਤੇ ਰਿਜ਼ਵਾਨਉੱਲਾ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਭਾਰਤ ਨੇ ਓਮਾਨ ਦੇ ਅਲ ਅਮੀਰਾਤ ਕ੍ਰਿਕਟ ਗਰਾਊਂਡ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।
ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ
ਭਾਰਤ ਅੰਡਰ-19: ਲਕਸ਼ੈ ਰਾਏਚੰਦਾਨੀ (ਕਪਤਾਨ), ਆਰਿਆਵੀਰ ਸਹਿਵਾਗ, ਅਨਵੈ ਦ੍ਰਾਵਿੜ (ਵਿਕਟਕੀਪਰ), ਅਰਜੁਨ ਰਾਜਪੂਤ, ਈਸ਼ਾਨ ਸੂਦ, ਕਾਵਿਆ ਪਟੇਲ, ਮਨਲ ਚੌਹਾਨ, ਮੋਹਿਤ ਉਲਵਾ, ਯਸ਼ਵੀਰ ਗੌੜ, ਵੀਕੇ ਵਿਨੀਤ, ਯਸ਼ਵਰਧਨ ਸਿੰਘ ਚੌਹਾਨ।
ਪਾਕਿਸਤਾਨ ਅੰਡਰ-19: ਉਸਮਾਨ ਖਾਨ, ਜਹਾਂਗੀਰ ਬਿਲਾਲ, ਅਬਦੁਲ ਕਾਦਿਰ, ਅਹਿਮਦ ਹੁਸੈਨ, ਅਲੀ ਰਜ਼ਾ, ਹਮਜ਼ਾ ਜ਼ਹੂਰ (ਵਿਕਟਕੀਪਰ), ਹਸਨੈਨ ਅੱਬਾਸ ਡਾਰ, ਮੁਹੰਮਦ ਸਯਾਮ, ਫਰਹਾਨ ਯੂਸਫ਼ (ਕਪਤਾਨ), ਨਿਕਾਬ ਸ਼ਫੀਕ, ਰਿਜ਼ਵਾਨੁੱਲਾਹ।






















