ਹੁਸ਼ਿਆਰਪੁਰ 27 ਜੂਨ (ਵਿਸ਼ਵ ਵਾਰਤਾ)-
ਪੈਟਰੋਲ ਅਤੇ ਡੀਜਲ ਦੀਆਂ ਦਿਨ ਰਾਤ ਵੱਧ ਰਹੀਆਂ ਕੀਮਤਾਂ ਨੇ ਲੋਕਾਂ ਦਾ ਲੱਕ ਤੋੜਕੇ ਰੱਖ ਦਿੱਤਾ ਹੈ।ਲਾਕਡਾਊਨ ਅਤੇ ਕਰਫਿਊ ਵਿੱਚ ਫਸੇ ਦੇਸ਼ ਵਾਸੀਆਂ ਕੋਲ ਇਸ ਸਮੇਂ ਘਰ ਦਾ ਦਾਲ ਰੋਟੀ ਚਲਾਉਣ ਲਈ ਕੋਈ ਪੂੰਜੀ ਨਹੀਂ ਬਚੀ,ਉਪਰੋਂ ਸਰਕਾਰ ਨੇ ਡੀਜਲ,ਪੈਟਰੋਲ,ਰਸੋਈ ਗੈਸ,ਖਾਣ ਪੀਣ ਦੀਆਂ ਵਸਤਾਂ,ਰਾਸ਼ਨ,ਸਬਜੀਆਂ ਵਰਗੀਆਂ ਰੋਜਾਨਾਂ ਵਰਤੋਂ ਦੀਆਂ ਚੀਜਾਂ ਦੀਆਂ ਕੀਮਤਾਂ ਮਨ ਮਰਜੀ ਨਾਲ ਵਧਾਉਣ ਲਈ ਸਰਮਾਏਦਾਰ,ਕਾਰੋਵਾਰੀ ਕੰਪਨੀਆਂ ਨੂੰ ਖੁੱਲ ਦੇ ਕੇ ਹਰ ਵਰਗ ਦਾ ਜੀਵਨ ਹੀ ਨਰਕ ਬਣਾ ਦਿੱਤਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਠੇਕੇਦਾਰ ਭਗਵਾਨ ਦਾਸ ਸਿੱਧੂ,ਚੌਧਰੀ ਖੁਸ਼ੀ ਰਾਮ ਰਿਟਾ.ਆਈ.ਏ.ਐਸ. ਇੰਨਚਾਰਜ ਲੋਕ ਸਭਾ ਹੁਸ਼ਿਆਰਪੁਰ ਅਤੇ ਜਿਲਾ ਹੁਸ਼ਿਆਰਪੁਰ ਦੇ ਸੀਨੀਅਰ ਆਗੂ ਪ੍ਰਸ਼ੋਤਮ ਅਹੀਰ ਨੇ ਕਿਹਾ ਕਿ ਦੁਨੀਆਂ ਦੇ ਸਾਰੇ ਲੋਕ ਆਪਣੇ ਦੇਸ਼ ਦੇ ਲੋਕਾਂ ਨੂੰ ਇਸ ਮਸੀਬਤ ਦੀ ਘੜੀ ਵਿੱਚ ਕੁੱਝ ਨਾ ਕੁੱਝ ਰਾਹਿਤ ਅਤੇ ਮਦਦ ਕਰਨ ਲਈ ਯੋਜਨਾਵਾਂ ਉਲੀਕ ਰਹੇ ਹਨ ਅਤੇ ਵੱਡੀ ਪੱਧਰ ਤੇ ਆਰਥਿਕ ਮਦਦ ਕਰ ਵੀ ਰਹੇ ਹਨ ਪਰ ਭਾਰਤ ਦੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਅਤੇ ਪੰਜਾਬ ਦੀ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹਰ ਹੀਲਾ ਵਾਸੀਲਾ ਵਰਤ ਕੇ ਗਰੀਬਾਂ,ਮਜਦੂਰਾਂ,ਕਿਸਾਨਾਂ,ਵਪਾਰੀਆਂ
ਪੰਜਾਬ ਵੱਲੋਂ ਗੁਰੂ ਰਵਿਦਾਸ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ, ਸਤਿਕਾਰ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪੰਜਾਬ ਵੱਲੋਂ ਗੁਰੂ ਰਵਿਦਾਸ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ, ਸਤਿਕਾਰ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ-ਮੁੱਖ ਮੰਤਰੀ ਭਗਵੰਤ ਸਿੰਘ...






















